11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪਿੰਡ ਘੁਰਾਲਾ ਦੇ ਵਾਸੀ ਨੇੜਲੇ ਗੁਦਾਮਾਂ ਦੀ ਸੁਸਰੀ ਤੋਂ ਪ੍ਰੇਸ਼ਾਨ

ਗੁਰਦਾਸਪੁਰ, 10 ਸਤੰਬਰ (ਚੱਕਰਾਜਾ)-ਪਿੰਡ ਘੁਰਾਲਾ ਗ਼ਫ਼ੂਰ ਬਾਗ ਕਾਲੋਨੀ, ਨਾਗ ਮੰਦਰ ਕਾਲੋਨੀ ਤੇ ਘੁਰਾਲਾ ਉਚੀ ਕਾਲੋਨੀ ਦੇ ਆਸ-ਪਾਸ ਸਥਿਤ ਫ਼ੂਡ ਸਪਲਾਈ ਵਿਭਾਗ ਦੇ ਅਨਾਜ ਦੇ ਗੁਦਾਮਾਂ ਤੋਂ ਉੱਡ ਕੇ ਆ ਰਹੀ ਸੁਸਰੀ ਕਾਰਨ ਪਿੰਡ ਵਾਸੀ ਗੰਭੀਰ ਪ੍ਰੇਸ਼ਾਨੀ ਦੇ ਆਲਮ ’ਚੋਂ ਲੰਘ ਰਹੇ ਹਨ। ਗੁਦਾਮਾਂ ’ਚੋਂ ਵੱਡੀ ਗਿਣਤੀ ’ਚ ਆ ਰਹੀ ਇਹ ਸੁਸਰੀ ਪਿੰਡ ਦੇ ਘਰਾਂ ’ਚ ਦਾਖ਼ਲ ਹੋ ਕੇ ਪਰਿਵਾਰਕ ਮੈਂਬਰਾਂ ਲਈ ਵੱਡੀ ਬਿਪਤਾ ਬਣੀ ਹੋਈ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਗੁਰਦਾਸਪੁਰ, 10 ਸਤੰਬਰ (ਚੱਕਰਾਜਾ)-ਪਿੰਡ ਘੁਰਾਲਾ ਗ਼ਫ਼ੂਰ ਬਾਗ ਕਾਲੋਨੀ, ਨਾਗ ਮੰਦਰ ਕਾਲੋਨੀ ਤੇ ਘੁਰਾਲਾ ਉਚੀ ਕਾਲੋਨੀ ਦੇ ਆਸ-ਪਾਸ ਸਥਿਤ ਫ਼ੂਡ ਸਪਲਾਈ ਵਿਭਾਗ ਦੇ ਅਨਾਜ ਦੇ ਗੁਦਾਮਾਂ ਤੋਂ ਉੱਡ ਕੇ ਆ ਰਹੀ ਸੁਸਰੀ ਕਾਰਨ ਪਿੰਡ ਵਾਸੀ ਗੰਭੀਰ ਪ੍ਰੇਸ਼ਾਨੀ ਦੇ ਆਲਮ ’ਚੋਂ ਲੰਘ ਰਹੇ ਹਨ। ਗੁਦਾਮਾਂ ’ਚੋਂ ਵੱਡੀ ਗਿਣਤੀ ’ਚ ਆ ਰਹੀ ਇਹ ਸੁਸਰੀ ਪਿੰਡ ਦੇ ਘਰਾਂ ’ਚ ਦਾਖ਼ਲ ਹੋ ਕੇ ਪਰਿਵਾਰਕ ਮੈਂਬਰਾਂ ਲਈ ਵੱਡੀ ਬਿਪਤਾ ਬਣੀ ਹੋਈ ਹੈ। ਇਸ ਤੋਂ ਨਿਜਾਤ ਪਾਉਣ ਲਈ ਅੱਜ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਦੇ ਸਕੱਤਰ ਜੋਗਿੰਦਰ ਪਾਲ ਘੁਰਾਲਾ ਤੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈ ਅਮਨਜੀਤ ਸਿੰਘ ਨੂੰ ਦਰਖ਼ਾਸਤ ਦਿੱਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸੁਸਰੀ ਨਾ ਸਿਰਫ਼ ਲੋਕਾਂ ਦੇ ਰਹਿਣ-ਸਹਿਣ ਵਿਚ ਖਲਲ ਪਾ ਰਹੀ ਹੈ, ਸਗੋਂ ਘਰਾਂ ’ਚ ਰੱਖੇ ਅਨਾਜ, ਆਟੇ ਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਵੀ ਖ਼ਰਾਬ ਕਰ ਰਹੀ ਹੈ, ਜਿਸ ਨਾਲ ਲੋਕਾਂ ਦਾ ਆਰਥਿਕ ਤੇ ਮਾਨਸਿਕ ਨੁਕਸਾਨ ਹੋ ਰਿਹਾ ਹੈ। ਇਸ ਸਮੱਸਿਆ ਦੇ ਪੱਕੇ ਹੱਲ ਲਈ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਗੁਦਾਮਾਂ ਵਿਚ ਤੁਰੰਤ ਯੋਗ ਦਵਾਈਆਂ ਦਾ ਛਿੜਕਾਅ ਤੇ ਫਿਊਮੀਗੇਸ਼ਨ (ਧੂੰਆਂ) ਕਰਵਾਇਆ ਜਾਵੇ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਨੇ ਜਲਦ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਲੋਕਾਂ ਨੂੰ ਮਜਬੂਰਨ ਕੰਟਰੋਲਰ ਖੁਰਾਕ ਸਿਵਲ ਸਪਲਾਈ ਵਿਭਾਗ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਸਬੰਧਿਤ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਜਸਵਿੰਦਰ ਸਿੰਘ ਬਾਜਵਾ, ਬਲਦੇਵ ਚੰਦ, ਸੋਮਰਾਜ ਅਤੇ ਹੋਰ ਸਾਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਸਕੂਲ ’ਚ ਮਨਾਇਆ ਅਧਿਆਪਕ ਦਿਵਸ ਅਗਲੀ ਖ਼ਬਰ ਨਹਿਰ ਅਪਰਬਾਰੀ ਦੁਆਬ ’ਤੇ ਬਣੇ ਪੁਲ ’ਤੇ ਲਾਈਟਾਂ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
Ad Position 24