11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਖੇਡਾਂ ਵਤਨ ਪੰਜਾਬ ਦੀਆਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਕੂਲ ਪਹੁੰਚਣ ’ਤੇ ਸਨਮਾਨ

ਵਡਾਲਾ ਗ੍ਰੰਥੀਆਂ, 10 ਸਤੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਪਾਰੋਵਾਲ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਸ਼੍ਰੀ ਗੁਰੂ ਹਰਕਿਸ਼ਨ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਵਡਾਲਾ ਗ੍ਰੰਥੀਆਂ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਪੁਜ਼ੀਸ਼ਨਾਂ ਹਾਸਲ ਕਰਨ ਉਪਰੰਤ ਸਕੂਲ ਪਰਤਣ ’ਤੇ ਚੇਅਰਪਰਸਨ ਮੈਡਮ ਰਵਿੰਦਰ ਕੌਰ ਪਾਰੋਵਾਲ, ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ, ਮੈਨੇਜਿੰਗ ਡਾਇਰੈਕਟਰ ਦਰਸ਼ਪ੍ਰੀਤ ਸਿੰਘ ਪਾਰੋਵਾਲ, ਪ੍ਰਿੰਸੀਪਲ ਰਣਜੀਤ ਸਿੰਘ ਤੇ ਉਪ-ਪ੍ਰਿੰਸੀਪਲ ਮਲਕੀਤ ਕੌਰ ਨੇ ਸਨਮਾਨਿਤ ਕਰਦੇ ਹੋਏ ਕਿਹਾ ਕਿ ਦੌੜ ਮੁਕਾਬਲਿਆਂ ’ਚ ਮਰਥਾ ਨੇ ਪਹਿਲਾ ਸਥਾਨ, ਸੁਖਮਨਦੀਪ ਕੌਰ, ਸੁਖਮਨੀ, ਜਸਪ੍ਰੀਤ ਕੌਰ ਤੇ ਤ੍ਰਿਪਤਬੀਰ ਸਿੰਘ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਮੁਕਾਬਲੇ ’ਚੋਂ ਸੁਖਮਨਦੀਪ ਕੌਰ ਤੇ ਤ੍ਰਿਪਤਬੀਰ ਸਿੰਘ ਨੇ ਪਹਿਲਾ ਤੇ ਪਵਨੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਵਡਾਲਾ ਗ੍ਰੰਥੀਆਂ, 10 ਸਤੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਪਾਰੋਵਾਲ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਅਧੀਨ ਚੱਲ ਰਹੀ ਵਿੱਦਿਅਕ ਸੰਸਥਾ ਸ਼੍ਰੀ ਗੁਰੂ ਹਰਕਿਸ਼ਨ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਵਡਾਲਾ ਗ੍ਰੰਥੀਆਂ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਪੁਜ਼ੀਸ਼ਨਾਂ ਹਾਸਲ ਕਰਨ ਉਪਰੰਤ ਸਕੂਲ ਪਰਤਣ ’ਤੇ ਚੇਅਰਪਰਸਨ ਮੈਡਮ ਰਵਿੰਦਰ ਕੌਰ ਪਾਰੋਵਾਲ, ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ, ਮੈਨੇਜਿੰਗ ਡਾਇਰੈਕਟਰ ਦਰਸ਼ਪ੍ਰੀਤ ਸਿੰਘ ਪਾਰੋਵਾਲ, ਪ੍ਰਿੰਸੀਪਲ ਰਣਜੀਤ ਸਿੰਘ ਤੇ ਉਪ-ਪ੍ਰਿੰਸੀਪਲ ਮਲਕੀਤ ਕੌਰ ਨੇ ਸਨਮਾਨਿਤ ਕਰਦੇ ਹੋਏ ਕਿਹਾ ਕਿ ਦੌੜ ਮੁਕਾਬਲਿਆਂ ’ਚ ਮਰਥਾ ਨੇ ਪਹਿਲਾ ਸਥਾਨ, ਸੁਖਮਨਦੀਪ ਕੌਰ, ਸੁਖਮਨੀ, ਜਸਪ੍ਰੀਤ ਕੌਰ ਤੇ ਤ੍ਰਿਪਤਬੀਰ ਸਿੰਘ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਮੁਕਾਬਲੇ ’ਚੋਂ ਸੁਖਮਨਦੀਪ ਕੌਰ ਤੇ ਤ੍ਰਿਪਤਬੀਰ ਸਿੰਘ ਨੇ ਪਹਿਲਾ ਤੇ ਪਵਨੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ’ਚ ਵੀ ਖੇਡਾਂ ’ਚ ਵੱਧ-ਚੜ੍ਹ ਕੇ ਭਾਗ ਲੈਣ ਤੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੋਆਰਡੀਨੇਟਰ ਦਵਿੰਦਰ ਸਿੰਘ, ਗਗਨਜੋਤ ਸਿੰਘ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਹਿਰ ਅਪਰਬਾਰੀ ਦੁਆਬ ’ਤੇ ਬਣੇ ਪੁਲ ’ਤੇ ਲਾਈਟਾਂ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਪਿੰਡ ਕਠਾਣਾ ਤੋਂ ਕਈ ਪਰਿਵਾਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ’ਚ ਸ਼ਾਮਿਲ
Ad Position 24