09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਕਮਲਜੀਤ ਚਾਵਲਾ ਵਲੋਂ ਇਸਤਰੀ ਵਿੰਗ ਨੂੰ ਮਜਬੂਤ ਕਰਨ ਲਈ ਕੀਤੀਆਂ ਨਿਯੁਕਤੀਆਂ

ਗੁਰਦਾਸਪੁਰ, 9 ਸਤੰਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ’ਚ ਸ਼੍ਰੋਮਣੀ ਅਕਾਲੀ ਦਲ (ਬ) ਇਸਤਰੀ ਵਿੰਗ ਨੂੰ ਮਬਜੂਤ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਹਲਕਾ ਇੰਚਾਰਜ ਕਮਲਜੀਤ ਚਾਵਲਾ ਦੀ ਸਿਫਾਰਸ਼ ਤੇ ਬੀਬੀ ਮਨਜੀਤ ਕੌਰ ਪੁਰਾਣਾ ਸ਼ਾਲਾ ਹਲਕਾ ਪ੍ਰਧਾਨ ਦੀ ਰਹਿਨੁਮਾਈ ਹੇਠ ਇਸਤਰੀ ਵਿੰਗ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਬੀਬੀ ਅਨੰਤ ਕੌਰ ਸੁੰਦੜ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ, ਬੀਬੀ ਸੁਨੇਹ ਜਨਰਲ ਸਕੱਤਰ, ਬੀਬੀ ਦਲਬੀਰ ਕੌਰ ਸਕੱਤਰ, ਬੀਬੀ ਪਰਮਜੀਤ ਕੌਰ ਜਨਰਲ ਸਕੱਤਰ ਤੋਂ ਇਲਾਵਾ ਸਰਕਲ ਪੁਰਾਣਾ ਸ਼ਾਲਾ ਤੋਂ ਬੀਬੀ ਅਮਰਜੀਤ ਕੌਰ, ਸਰਕਲ ਸਾਹੋਵਾਲ ਤੋਂ ਮਨਜੀਤ ਕੌਰ ਤੇ ਸਰਕਲ ਦੋਰਾਂਗਲਾ ਤੋਂ ਬੀਬੀ ਬੱਬਲੀ ਸ਼ਰਮਾ ਨੂੰ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਗੁਰਦਾਸਪੁਰ, 9 ਸਤੰਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ’ਚ ਸ਼੍ਰੋਮਣੀ ਅਕਾਲੀ ਦਲ (ਬ) ਇਸਤਰੀ ਵਿੰਗ ਨੂੰ ਮਬਜੂਤ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਹਲਕਾ ਇੰਚਾਰਜ ਕਮਲਜੀਤ ਚਾਵਲਾ ਦੀ ਸਿਫਾਰਸ਼ ਤੇ ਬੀਬੀ ਮਨਜੀਤ ਕੌਰ ਪੁਰਾਣਾ ਸ਼ਾਲਾ ਹਲਕਾ ਪ੍ਰਧਾਨ ਦੀ ਰਹਿਨੁਮਾਈ ਹੇਠ ਇਸਤਰੀ ਵਿੰਗ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਬੀਬੀ ਅਨੰਤ ਕੌਰ ਸੁੰਦੜ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ, ਬੀਬੀ ਸੁਨੇਹ ਜਨਰਲ ਸਕੱਤਰ, ਬੀਬੀ ਦਲਬੀਰ ਕੌਰ ਸਕੱਤਰ, ਬੀਬੀ ਪਰਮਜੀਤ ਕੌਰ ਜਨਰਲ ਸਕੱਤਰ ਤੋਂ ਇਲਾਵਾ ਸਰਕਲ ਪੁਰਾਣਾ ਸ਼ਾਲਾ ਤੋਂ ਬੀਬੀ ਅਮਰਜੀਤ ਕੌਰ, ਸਰਕਲ ਸਾਹੋਵਾਲ ਤੋਂ ਮਨਜੀਤ ਕੌਰ ਤੇ ਸਰਕਲ ਦੋਰਾਂਗਲਾ ਤੋਂ ਬੀਬੀ ਬੱਬਲੀ ਸ਼ਰਮਾ ਨੂੰ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨਵ-ਨਿਯੁਕਤ ਮਹਿਲਾ ਆਗੂਆਂ ਨੂੰ ਵਧਾਈ ਦਿੰਦੇ ਹੋਏ ਕਮਲਜੀਤ ਚਾਵਲਾ ਨੇ ਕਿਹਾ ਕਿ ਉਹ ਇਸ ਜ਼ਿਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਤਾਂ ਜੋ ਪਾਰਟੀ ਦਾ ਆਧਾਰ ਹੋਰ ਮਜਬੂਤ ਹੋ ਸਕੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ’ਤੇ ਫੇਲ ਹੋਈ ਹੈ ਤੇ ਬੀਬੀਆਂ ਨੂੰ 1000 ਤੋਂ 1500 ਸਿਰਫ ਛੇ ਮਹੀਨਿਆਂ ਦੇ ਪੈਸੇ ਦਿੱਤੇ ਹਨ ਤੇ 48 ਮਹੀਨਿਆਂ ਦੇ ਪੈਸੇ ਨਹੀਂ ਦਿੱਤੇ ਗਏ। ਜਿਸ ਕਰਕੇ ਉਨ੍ਹਾਂ ਕਿਹਾ ਕਿ ਬੀਬੀਆਂ ਦਾ ਮੌਜੂਦਾ ਸਰਕਾਰ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਔਰਤਾਂ ਨਾਲ ਜੋ ਵਾਅਦਾ ਕੀਤੇ ਸਨ, ਉਹ ਉਸ ’ਤੇ ਖਰੇ ਨਹੀਂ ਉਤਰੇ। ਇਸ ਮੌਕੇ ਨਵ- ਨਿਯੁਕਤ ਮਹਿਲਾਵਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਲਈ ਦਿਨ-ਰਾਤ ਮਿਹਨਤ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡਣਗੀਆਂ। ਉਨ੍ਹ ਕਿਹਾ ਕਿ ਮੌਜੂਦਾ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਤੇ 2027 ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ ਹੈ ।
Ad Position 22
No active advertisement
ਪਿਛਲੀ ਖ਼ਬਰ ਲੈਫਟੀਨੈਂਟ ਬਣੇ ਸਰਕਾਰੀ ਅਧਿਆਪਕ ਦੇ ਪੁੱਤਰ ਦਾ ਭਰਵਾਂ ਸਵਾਗਤ ਅਗਲੀ ਖ਼ਬਰ 11 ਵੀਂ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ’ਚ ਰਣਜੋਤ ਸਿੰਘ ਨੇ ਜਿੱਤਿਆ ਕਾਂਸੇ ਦਾ ਤਗਮਾ
Ad Position 24