11 ਵੀਂ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ’ਚ ਰਣਜੋਤ ਸਿੰਘ ਨੇ ਜਿੱਤਿਆ ਕਾਂਸੇ ਦਾ ਤਗਮਾ
ਗੁਰਦਾਸਪੁਰ, 9 ਸਤੰਬਰ (ਅਸ਼ੋਕ ਸ਼ਰਮਾ)-ਤਖ਼ਤ ਸ੍ਰੀ ਦਮਦਮਾ ਸਾਹਿਬ ਬਠਿੰਡਾ ਵਿਖੇ ਕਰਵਾਈ ਗਈ 11ਵੀਂ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ’ਚ ਅਕਾਲ ਅਕੈਡਮੀ ਰਸੂਲਪੁਰ ਬੇਟ ਦੇ ਵਿਦਿਆਰਥੀ ਰਣਜੋਤ ਸਿੰਘ ਨੇ ਤੀਸਰਾ ਸਥਾਨ ਹਾਸਲ ਕਰਕੇ ਕਾਂਸੇ ਦਾ ਤਗਮਾ ਜਿੱਤਿਆ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਐਸੋਸੀਏਸ਼ਨ ਦੇ ਜ਼ਿਲ੍ਹਾ ਜਰਨਲ ਸਕੱਤਰ ਜੋਧਵੀਰ ਸਿੰਘ, ਗਤਕਾ ਕੋਚ ਪ੍ਰਦੀਪ ਸਿੰਘ ਸੇਵਕ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ’ਚ ਜ਼ਿਲ੍ਹਾ ਗੁਰਦਾਸਪੁਰ ਵਲੋਂ ਖੇਡਦੇ ਹੋਏ ਅਕਾਲ ਅਕੈਡਮੀ ਰਸੂਲਪੁਰ ਬੇਟ ਦੇ ਵਿਦਿਆਰਥੀ ਰਣਜੋਤ ਸਿੰਘ ਨੇ ਅੰਡਰ-19 ਸਿੰਗਲ ਸੋਟੀ ਮੁਕਾਬਲੇ ’ਚੋਂ ਪੰਜਾਬ ਭਰ ਵਿਚ ਤੀਜਾ ਸਥਾਨ ਹਾਸਲ ਕਰਕੇ ਕਾਂਸੇ ਦਾ ਤਗਮਾ ਹਾਸਲ ਕੀਤਾ ਹੈ ਅਤੇ ਆਪਣੇ ਮਾਤਾ-ਪਿਤਾ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਗਿਆ ਹੈ।
ਗੁਰਦਾਸਪੁਰ, 9 ਸਤੰਬਰ (ਅਸ਼ੋਕ ਸ਼ਰਮਾ)-ਤਖ਼ਤ ਸ੍ਰੀ ਦਮਦਮਾ ਸਾਹਿਬ ਬਠਿੰਡਾ ਵਿਖੇ ਕਰਵਾਈ ਗਈ 11ਵੀਂ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ’ਚ ਅਕਾਲ ਅਕੈਡਮੀ ਰਸੂਲਪੁਰ ਬੇਟ ਦੇ ਵਿਦਿਆਰਥੀ ਰਣਜੋਤ ਸਿੰਘ ਨੇ ਤੀਸਰਾ ਸਥਾਨ ਹਾਸਲ ਕਰਕੇ ਕਾਂਸੇ ਦਾ ਤਗਮਾ ਜਿੱਤਿਆ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਐਸੋਸੀਏਸ਼ਨ ਦੇ ਜ਼ਿਲ੍ਹਾ ਜਰਨਲ ਸਕੱਤਰ ਜੋਧਵੀਰ ਸਿੰਘ, ਗਤਕਾ ਕੋਚ ਪ੍ਰਦੀਪ ਸਿੰਘ ਸੇਵਕ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ’ਚ ਜ਼ਿਲ੍ਹਾ ਗੁਰਦਾਸਪੁਰ ਵਲੋਂ ਖੇਡਦੇ ਹੋਏ ਅਕਾਲ ਅਕੈਡਮੀ ਰਸੂਲਪੁਰ ਬੇਟ ਦੇ ਵਿਦਿਆਰਥੀ ਰਣਜੋਤ ਸਿੰਘ ਨੇ ਅੰਡਰ-19 ਸਿੰਗਲ ਸੋਟੀ ਮੁਕਾਬਲੇ ’ਚੋਂ ਪੰਜਾਬ ਭਰ ਵਿਚ ਤੀਜਾ ਸਥਾਨ ਹਾਸਲ ਕਰਕੇ ਕਾਂਸੇ ਦਾ ਤਗਮਾ ਹਾਸਲ ਕੀਤਾ ਹੈ ਅਤੇ ਆਪਣੇ ਮਾਤਾ-ਪਿਤਾ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਗਿਆ ਹੈ। ਰਣਜੀਤ ਸਿੰਘ ਦੇ ਪਿਤਾ ਕੁਲਦੀਪ ਸਿੰਘ ਨੇ ਕਿਹਾ ਉਨ੍ਹਾਂ ਨੂੰ ਆਪਣੇ ਪੁੱਤਰ ’ਤੇ ਪੂਰਾ ਮਾਣ ਹੈ ਤੇ ਉਹ ਆਸ ਕਰਦੇ ਹਨ ਉਹ ਅੱਗੇ ਵੀ ਅਜਿਹੇ ਇਨਾਮ ਹਾਸਲ ਕਰਦਾ ਰਹੇਗਾ। ਉਨ੍ਹਾਂ ਦੱਸਿਆ ਕਿ ਰਣਜੋਤ ਸਿੰਘ ਆਪਣੇ ਪਿੰਡ ਦੇ ਬੱਚਿਆਂ ਨੂੰ ਗਤਕੇ ਦੀ ਮੁਫ਼ਤ ਸਿਖਲਾਈ ਦੇ ਕੇ ਬੱਚਿਆ ਨੂੰ ਗਤਕੇ ਪ੍ਰਤੀ ਉਤਸ਼ਾਹਿਤ ਕਰਨ ਵਿਚ ਯੋਗਦਾਨ ਪਾਉਂਦਾ ਹੈ।