ਪੰਜਾਬ ਪ੍ਰਾਈਡ ਇੰਟਰਨੈਸ਼ਨਲ ਸਕੂਲ ਖੁਦਾਦਪੁਰ ਵਿਖੇ ਅਧਿਆਪਕ ਦਿਵਸ ਮਨਾਇਆ
ਬਹਿਰਾਮਪੁਰ, 6 ਸਤੰਬਰ (ਬਲਬੀਰ ਸਿੰਘ ਕੋਲਾ)-ਪੰਜਾਬ ਪ੍ਰਾਈਡ ਇੰਟਰਨੈਸ਼ਨਲ ਸਕੂਲ ਖੁਦਾਦਪੁਰ ਵਿਖੇ ਸਕੂਲ ਮੈਨੇਜਮੈਂਟ ਵਲੋਂ ਅਧਿਆਪਕਾਂ ਦੇ ਸਤਿਕਾਰ ਵਜੋਂ ਅਧਿਆਪਕ ਦਿਵਸ ਮਨਾਇਆ। ਇਸ ਮੌਕੇ ਸਕੂਲ ਦੇ ਚੇਅਰਮੈਨ ਸਿਮਰਜੀਤ ਸਿੰਘ ਤੇ ਐਮ.
ਬਹਿਰਾਮਪੁਰ, 6 ਸਤੰਬਰ (ਬਲਬੀਰ ਸਿੰਘ ਕੋਲਾ)-ਪੰਜਾਬ ਪ੍ਰਾਈਡ ਇੰਟਰਨੈਸ਼ਨਲ ਸਕੂਲ ਖੁਦਾਦਪੁਰ ਵਿਖੇ ਸਕੂਲ ਮੈਨੇਜਮੈਂਟ ਵਲੋਂ ਅਧਿਆਪਕਾਂ ਦੇ ਸਤਿਕਾਰ ਵਜੋਂ ਅਧਿਆਪਕ ਦਿਵਸ ਮਨਾਇਆ। ਇਸ ਮੌਕੇ ਸਕੂਲ ਦੇ ਚੇਅਰਮੈਨ ਸਿਮਰਜੀਤ ਸਿੰਘ ਤੇ ਐਮ. ਡੀ. ਗੁਰਬੀਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਕੂਲ ਦੇ ਪ੍ਰਿੰਸੀਪਲ ਮੈਡਮ ਭੁਪਿੰਦਰ ਕੌਰ ਨੇ ਕਿਹਾ ਕਿ ਅਧਿਆਪਕ ਬੱਚਿਆਂ ਦੇ ਭਵਿੱਖ ਦੇ ਨਿਰਮਾਤਾ ਹਨ। ਅਧਿਆਪਕ ਬੱਚਿਆਂ ਨੂੰ ਗਿਆਨ ਦਿੰਦਾ ਹੈ ਅਤੇ ਜਿਸ ਦੇਸ਼ ਦੀ ਸਿੱਖਿਆ ਚੰਗੀ ਹੈ, ਉਹ ਦੇਸ਼ ਤਰੱਕੀ ਕਰਦਾ ਹੈ। ਇਸ ਮੌਕੇ ਮੈਡਮ ਬਲਵਿੰਦਰ ਕੌਰ, ਰਿਤੂ, ਅਨੂ ਬਾਲਾ, ਰਵਿੰਦਰ ਕੌਰ, ਪਾਇਲ, ਸੁਮਨ ਬਾਲਾ, ਸੰਦੀਪ ਕੌਰ ਮਾਨ, ਨੀਲਮ ਸਲੋਤਰਾ, ਰਿਤੂ ਠਾਕੁਰ, ਰਚਨਾ, ਮਾਨਸੀ ਸ਼ਰਮਾ, ਪਲਵੀ, ਅਰਾਧਿਕਾ, ਸੁਮਨ ਕੁਮਾਰੀ, ਰੂਬਿਕਾ, ਤਾਨੀਆ, ਕੋਮਲ ਤੇ ਹੋਰ ਸਟਾਫ ਹਾਜ਼ਰ ਸੀ।