ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ‘ ਆਪ ’ ਉਮੀਦਵਾਰ ਸਵਰਨ ਸਲਾਰੀਆ ਸ਼ਾਹਪੁਰ ਕੰਢੀ ਪਹੁੰਚੇ ਫੁੱਲਾਂ ਦੀ ਵਰਖਾ ਨਾਲ ਹੋਇਆ ਸਵਾਗਤ
ਸ਼ਾਹਪੁਰ ਕੰਢੀ, 14 ਨਵੰਬਰ (ਰਣਜੀਤ ਸਿੰਘ)- ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਡਾ: ਸਵਰਨ ਸਲਾਰੀਆ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਸ਼ਾਹਪੁਰ ਕੰਢੀ ਚੈੱਕ ਪੋਸਟ ਨੰਬਰ 2 ਵਿਖੇ ਪਹੁੰਚੇ ਜਿੱਥੇ ਉਨ੍ਹਾਂ ਦਾ ਧਾਰ ਬਲਾਕ ਦੇ ਇੰਚਾਰਜ ਬਲਵਿੰਦਰ ਸਿੰਘ ਬਿੱਲੂ, ਸਨਾਤਨ ਵਿੰਗ ਦੇ ਚੇਅਰਮੈਨ ਵਿਕਰਮ ਸ਼ਰਮਾ ਬਿੱਕੂ, ਟਰਾਂਸਪੋਰਟ ਇੰਚਾਰਜ ਪ੍ਰੇਮ ਚੰਦ, ਐਸ. ਸੀ.
ਡ
ਡਾ. ਸਵਰਨ ਸਲਾਰੀਆਂ ਦਾ ਸਵਾਗਤ ਕਰਦੇ ਇਲਾਕਾ ਵਾਸੀ। ਤਸਵੀਰ: ਰਣਜੀਤ ਸਿੰਘ
15-11-2026
ਸ਼ਾਹਪੁਰ ਕੰਢੀ, 14 ਨਵੰਬਰ (ਰਣਜੀਤ ਸਿੰਘ)- ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਡਾ: ਸਵਰਨ ਸਲਾਰੀਆ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਸ਼ਾਹਪੁਰ ਕੰਢੀ ਚੈੱਕ ਪੋਸਟ ਨੰਬਰ 2 ਵਿਖੇ ਪਹੁੰਚੇ ਜਿੱਥੇ ਉਨ੍ਹਾਂ ਦਾ ਧਾਰ ਬਲਾਕ ਦੇ ਇੰਚਾਰਜ ਬਲਵਿੰਦਰ ਸਿੰਘ ਬਿੱਲੂ, ਸਨਾਤਨ ਵਿੰਗ ਦੇ ਚੇਅਰਮੈਨ ਵਿਕਰਮ ਸ਼ਰਮਾ ਬਿੱਕੂ, ਟਰਾਂਸਪੋਰਟ ਇੰਚਾਰਜ ਪ੍ਰੇਮ ਚੰਦ, ਐਸ.ਸੀ. ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਿਲਖੀ ਰਾਮ, ਬਲਾਕ ਸੰਮਤੀ ਮੈਂਬਰ ਅੰਕੂਰ ਸੋਹਲ ਦੀ ਅਗਵਾਈ ਹੇਠ ਉਨ੍ਹਾਂ ਦਾ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕੈਪਟਨ ਪ੍ਰਦੀਪ ਕੁਮਾਰ, ਕੈਪਟਨ ਅਸ਼ੋਕ ਕੁਮਾਰ, ਰੋਮੀ ਪਠਾਨੀਆ, ਕ੍ਰਿਸਚਨ ਵੈਲਫੇਅਰ ਬੋਰਡ ਦੇ ਹਲਕਾ ਚੇਅਰਮੈਨ ਮਿੰਟੂ ਸੈਮਸਨ, ਸਮਾਜ ਸੇਵਕ ਸੁਰਿੰਦਰ ਕੁਮਾਰ, ਸਾਬਕਾ ਸਰਪੰਚ ਸਨੇਹ ਲਤਾ, ਭੋਲੀ ਦੇਵੀ, ਪੁਸ਼ਪਾ ਦੇਵੀ, ਸੋਹਨ ਲਾਲ, ਪੂਰਨ ਚੰਦ, ਸੁਰਿੰਦਰ ਕੁਮਾਰ, ਪੰਕਜ ਕੁਮਾਰ, ਰਵਿੰਦਰ ਕੁਮਾਰ ਆਦਿ ਹਾਜ਼ਰ ਸਨ।