ਬੀਬੀ ਰਹਿਮਤੇ ਕ੍ਰਿਸ਼ਚਨ ਇੰਸਟੀਚਿਊਟ ਆਫ ਨਰਸਿੰਗ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ਸ਼ਾਹਪੁਰ ਕੰਢੀ, 14 ਨਵੰਬਰ (ਰਣਜੀਤ ਸਿੰਘ)- ਬੀਬੀ ਰਹਿਮਤੇ ਕ੍ਰਿਸਚਨ ਇੰਸਟੀਚਿਊਟ ਆਫ ਨਰਸਿੰਗ ਦੇ ਤੀਜੇ ਸਮੈਸਟਰ ਦੇ ਵਿਦਿਆਰਥੀਆਂ ਨੇ 99. 99 ਫੀਸਦੀ ਅੰਕ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ।
ਸ਼ਾਹਪੁਰ ਕੰਢੀ, 14 ਨਵੰਬਰ (ਰਣਜੀਤ ਸਿੰਘ)- ਬੀਬੀ ਰਹਿਮਤੇ ਕ੍ਰਿਸਚਨ ਇੰਸਟੀਚਿਊਟ ਆਫ ਨਰਸਿੰਗ ਦੇ ਤੀਜੇ ਸਮੈਸਟਰ ਦੇ ਵਿਦਿਆਰਥੀਆਂ ਨੇ 99.99 ਫੀਸਦੀ ਅੰਕ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਨਤੀਜੇ ਦੀ ਸਫਲਤਾ ਲਈ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ, ਜਨਰਲ ਸਕੱਤਰ ਪ੍ਰਿੰਸ ਮਸੀਹ, ਡਾ: ਰੌਸ਼ਨ ਪੌਲ, ਵਾਈਸ ਪ੍ਰਿੰਸੀਪਲ ਰਿਚਾ, ਕਲਾਸ ਕੋਆਰਡੀਨੇਟਰ ਰਿਆਜ ਵਲੋਂ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਵਿਦਿਆਰਥੀਆਂ ਵਿਚ ਲੱਡੂ ਵੰਡ ਕੇ ਜਨਰਲ ਸਕੱਤਰ ਪ੍ਰਿੰਸ ਮਸੀਹ ਵਲੋਂ ਹੋਰ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ।