ਪ੍ਰਿੰ. ਬਲਜੀਤ ਕੌਰ ਘੁੰਮਣ, ਡਾ. ਗਗਨਦੀਪ ਸਿੰਘ ਘੁੰਮਣ ਤੇ ਡਾ. ਰਾਜਨਬੀਰ ਸਿੰਘ ਘੁੰਮਣ
ਵਿਆਹ ਪੁਰਬ ਮੌਕੇ ਪੰਜਾਬ ਪਬਲਿਕ ਸਕੂਲ ਰੰਗੜ ਨੰਗਲ ਵਿਖੇ ਸਮਾਗਮ 17 ਨੂੰ- ਪ੍ਰਿੰਸੀਪਲ ਬਲਜੀਤ ਕੌਰ
ਅੱਚਲ ਸਾਹਿਬ, 6 ਸਤੰਬਰ (ਗੁਰਚਰਨ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਇਸ ਵਾਰ ਵੀ ਪੰਜਾਬ ਪਬਲਿਕ ਸਕੂਲ ਰੰਗੜ ਨੰਗਲ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਿੰਸੀਪਲ ਬਲਜੀਤ ਕੌਰ ਘੁੰਮਣ, ਡਾਇਰੈਕਟਰ ਡਾ.
ਅੱਚਲ ਸਾਹਿਬ, 6 ਸਤੰਬਰ (ਗੁਰਚਰਨ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਇਸ ਵਾਰ ਵੀ ਪੰਜਾਬ ਪਬਲਿਕ ਸਕੂਲ ਰੰਗੜ ਨੰਗਲ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਿੰਸੀਪਲ ਬਲਜੀਤ ਕੌਰ ਘੁੰਮਣ, ਡਾਇਰੈਕਟਰ ਡਾ. ਗਗਨਦੀਪ ਸਿੰਘ ਘੁੰਮਣ ਤੇ ਡਾ. ਰਾਜਨਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਪੰਜਾਬ ਪਬਲਿਕ ਸਕੂਲ ਰੰਗੜ ਨੰਗਲ ਵਿਖੇ 15 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਜਾਵੇਗਾ, ਜਿਸ ਦਾ ਭੋਗ 17 ਸਤੰਬਰ ਨੂੰ ਪਵੇਗਾ। ਅਰਦਾਸ ਬੇਨਤੀ ਉਪਰੰਤ ਸ੍ਰੀ ਗੁਰੂ ਨਾਨਕ ਦਲ ਮੜੀਆਂਵਾਲ ਵਾਲੇ ਜਥਿਆਂ ਵਲੋਂ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਉਪਰੰਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਉਣ ਵਾਲੇ ਮਹਾਨ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇਗਾ।