08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪਟਿਆਲਾ ’ਚ ਕੱਲ੍ਹ ਐਨ.ਐਚ.ਐਮ. ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਗਰਜਣਗੇ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ- ਜ਼ਿਲ੍ਹਾ ਪ੍ਰਧਾਨ ਦੀਪਿਕਾ ਸ਼ਰਮਾ

ਪਠਾਨਕੋਟ, 6 ਸਤੰਬਰ (ਵਿਨੋਦ)-ਪੰਜਾਬ ਸਿਹਤ ਵਿਭਾਗ ’ਚ ਸੇਵਾ ਨਿਭਾਅ ਰਹੇ ਰਾਸ਼ਟਰੀ ਸਿਹਤ ਮਿਸ਼ਨ ਕਰਮਚਾਰੀਆਂ ਦੀ ਹੜਤਾਲ ਲਗਭਗ 15 ਦਿਨਾਂ ਤੋਂ ਜਾਰੀ ਹੈ । ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕਰਨ ਦੇ ਵਿਰੋਧ ’ਚ ਕਰਮਚਾਰੀਆਂ ਨੇ 8 ਸਤੰਬਰ ਨੂੰ ਪਟਿਆਲਾ ਵਿਚ ਸਿਹਤ ਮੰਤਰੀ ਦੀ ਰਿਹਾਇਸ਼ ਨੇੜੇ ਰਾਜ ਪੱਧਰੀ ਮੈਗਾ ਰੈਲੀ ਤੇ ਘੇਰਾਬੰਦੀ ਦਾ ਐਲਾਨ ਕੀਤਾ ਹੈ ।

Ad Position 21
repet_subhas-goyals [Copy P29]
ਦੀਪਿਕਾ ਸ਼ਰਮਾ 07-09-2026
ਪਠਾਨਕੋਟ, 6 ਸਤੰਬਰ (ਵਿਨੋਦ)-ਪੰਜਾਬ ਸਿਹਤ ਵਿਭਾਗ ’ਚ ਸੇਵਾ ਨਿਭਾਅ ਰਹੇ ਰਾਸ਼ਟਰੀ ਸਿਹਤ ਮਿਸ਼ਨ ਕਰਮਚਾਰੀਆਂ ਦੀ ਹੜਤਾਲ ਲਗਭਗ 15 ਦਿਨਾਂ ਤੋਂ ਜਾਰੀ ਹੈ । ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕਰਨ ਦੇ ਵਿਰੋਧ ’ਚ ਕਰਮਚਾਰੀਆਂ ਨੇ 8 ਸਤੰਬਰ ਨੂੰ ਪਟਿਆਲਾ ਵਿਚ ਸਿਹਤ ਮੰਤਰੀ ਦੀ ਰਿਹਾਇਸ਼ ਨੇੜੇ ਰਾਜ ਪੱਧਰੀ ਮੈਗਾ ਰੈਲੀ ਤੇ ਘੇਰਾਬੰਦੀ ਦਾ ਐਲਾਨ ਕੀਤਾ ਹੈ । ਰੈਲੀ ’ਚ ਸੂਬੇ ਭਰ ਤੋਂ ਲਗਭਗ 5,000 ਤੋਂ 5,500 ਕਰਮਚਾਰੀਆਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ । ਪਠਾਨਕੋਟ ’ਚ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਦੀਪਿਕਾ ਸ਼ਰਮਾ ਨੇ ਕਿਹਾ ਕਿ ਕਰਮਚਾਰੀ ਘੱਟ ਤਨਖਾਹਾਂ ਦੇ ਬਾਵਜੂਦ ਲੰਬੇ ਸਮੇਂ ਤੋਂ ਸਿਹਤ ਵਿਭਾਗ ਵਿਚ ਜ਼ਿੰਮੇਵਾਰੀ ਨਾਲ ਮਹੱਤਵਪੂਰਨ ਸੇਵਾਵਾਂ ਨਿਭਾਅ ਰਹੇ ਹਨ, ਪਰ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ । ਦੀਪਿਕਾ ਸ਼ਰਮਾ ਨੇ ਕਿਹਾ ਕਿ 8 ਸਤੰਬਰ ਨੂੰ ਪਟਿਆਲਾ ਦੇ ਪੁੱਡਾ ਗਰਾਊਂਡ ਵਿਚ ਰਾਜ ਪੱਧਰੀ ਮੈਗਾ ਰੈਲੀ ਕੀਤੀ ਜਾਵੇਗੀ । ਇਸ ਤੋਂ ਬਾਅਦ ਕਰਮਚਾਰੀ ਮਾਰਚ ਕਰਨਗੇ ਅਤੇ ਸਿਹਤ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ ।
Ad Position 22
No active advertisement
ਪਿਛਲੀ ਖ਼ਬਰ ਰਾਜ ਬਲੱਡ ਸੈਂਟਰ ਵਿਖੇ ਖੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਕਲੱਸਟਰ ਤੰਗੋਸ਼ਾਹ ਵਿਚ ਅਧਿਆਪਕਾਂ ਦਾ ਸਨਮਾਨ ਸਮਾਰੋਹ
Ad Position 24