08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਕਲੱਸਟਰ ਤੰਗੋਸ਼ਾਹ ਵਿਚ ਅਧਿਆਪਕਾਂ ਦਾ ਸਨਮਾਨ ਸਮਾਰੋਹ

ਤਾਰਾਗੜ੍ਹ, 6 ਸਤੰਬਰ (ਸੋਹਨ ਲਾਲ)-ਬਲਾਕ ਨਰੋਟ ਜੈਮਲ ਸਿੰਘ ਕਲੱਸਟਰ ਤੰਗੋਸ਼ਾਹ ਅਧੀਨ ਆਉਂਦੇ 13 ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਸ਼ਮੂਲੀਅਤ ਨਾਲ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ। ਸਮਾਰੋਹ ਵਿਚ ਕਲੱਸਟਰ ਦੇ ਸਾਰੇ ਹੈੱਡ ਟੀਚਰ, ਸੀ.

Ad Position 21
repet_subhas-goyals [Copy P29]
ਸਮਾਗਮ ਮੌਕੇ ਹੈੱਡ ਟੀਚਰ, ਸੀ. ਐਚ. ਟੀ. ਤੇ ਮੈਡਮ ਬੀ. ਪੀ. ਈ. ਓ.। 07-09-2026
ਤਾਰਾਗੜ੍ਹ, 6 ਸਤੰਬਰ (ਸੋਹਨ ਲਾਲ)-ਬਲਾਕ ਨਰੋਟ ਜੈਮਲ ਸਿੰਘ ਕਲੱਸਟਰ ਤੰਗੋਸ਼ਾਹ ਅਧੀਨ ਆਉਂਦੇ 13 ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਸ਼ਮੂਲੀਅਤ ਨਾਲ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ। ਸਮਾਰੋਹ ਵਿਚ ਕਲੱਸਟਰ ਦੇ ਸਾਰੇ ਹੈੱਡ ਟੀਚਰ, ਸੀ. ਐੱਚ. ਟੀ. ਮੈਡਮ ਤੇ ਬੀ. ਪੀ. ਈ. ਓ. ਮੈਡਮ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਸਿੱਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੀਆਂ ਮੈਡਮ ਜੋਤੀ, ਮੈਡਮ ਕਿਰਨ ਤੇ ਮੈਡਮ ਸੀਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਅਧਿਕਾਰੀਆਂ ਤੇ ਅਧਿਆਪਕਾਂ ਨੇ ਉਨ੍ਹਾਂ ਦੀ ਸਮਰਪਣ ਭਾਵਨਾ, ਮਿਹਨਤ ਤੇ ਸਿੱਖਿਆ ਪ੍ਰਤੀ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰੋਗਰਾਮ ਵਿਚ ਕਲੱਸਟਰ ਤੰਗੋਸ਼ਾਹ ਦੇ ਸਾਰੇ 13 ਸਕੂਲਾਂ ਤੋਂ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸਮਾਰੋਹ ਦਾ ਉਦੇਸ਼ ਅਧਿਆਪਕਾਂ ਵਲੋਂ ਕੀਤੇ ਜਾ ਰਹੇ ਸ਼ਾਨਦਾਰ ਕਾਰਜਾਂ ਨੂੰ ਉਤਸ਼ਾਹਿਤ ਕਰਨਾ ਅਤੇ ਆਪਸੀ ਸਹਿਯੋਗ ਤੇ ਟੀਮ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਰਿਹਾ। ਇਸ ਮੌਕੇ ਅਧਿਕਾਰੀਆਂ ਤੇ ਅਧਿਆਪਕਾਂ ਨੇ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਲਿਆ।
Ad Position 22
No active advertisement
ਪਿਛਲੀ ਖ਼ਬਰ ਪਟਿਆਲਾ ’ਚ ਕੱਲ੍ਹ ਐਨ.ਐਚ.ਐਮ. ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਗਰਜਣਗੇ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹ... ਅਗਲੀ ਖ਼ਬਰ ਮਾਤਾ ਆਸ਼ਾਪੂਰਨੀ ਜੀ ਦੇ 56ਵੇਂ ਸਾਲਾਨਾ ਜਾਗਰਨ ਸਬੰਧੀ ਝੰਡਾ ਪੂਜਨ
Ad Position 24