03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਪੈਸ਼ਲ ਕਾਡਰ ਅਧਿਆਪਕ ਫਰੰਟ ਵਲੋਂ ਅਧਿਆਪਕ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ- ਪੱਡਾ/ਸਰਾਂ ਕਿਹਾ- ਕਾਲੇ ਬਿੱਲੇ ਜਾਂ ਕਾਲੀਆਂ ਪੱਟੀਆਂ ਬੰਨਕੇ ਕਰਾਂਗੇ ਰੋਸ ਵਿਖਾਵਾ

ਕਲਾਨੌਰ, 3 ਸਤੰਬਰ (ਪੁਰੇਵਾਲ)-ਸਪੈਸ਼ਲ ਕਾਡਰ ਅਧਿਆਪਕ ਫਰੰਟ ’ਚ ਸ਼ਾਮਲ ਸਮੂਹ ਕਾਡਰ ਨੂੰ ਪੰਜਾਬ ਸਰਕਾਰ ਵਲੋਂ ਪੇਅ ਸਕੇਲ ਤੇ ਮਿਲਦੀਆਂ ਹੋਰ ਰੈਗੂਲਰ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ ਹੈ ਤੇ ਨਿਗੁਣਾ ਤਨਖਾਹ ਵਾਧਾ ਤੇ 58 ਸਾਲ ਤੱਕ ਨੌਕਰੀ ਸੁਰੱਖਿਅਤ ਰੱਖਣ ਦੀ ਨਿਯੁਕਤੀ ਪੱਤਰ ਤਾਂ ਦੇ ਦਿੱਤੇ ਪਰ ਉਹ ਖਾਲੀ ਤੇ ਸਾਫ਼ ਕਾਗਜ਼ ਹੀ ਸਾਬਤ ਹੋਏ ਕਿਉਂਕਿ ਉਨ੍ਹਾਂ ਆਰਡਰਾਂ ’ਚ ਇੱਕ ਵੀ ਰੈਗੂਲਰ ਮੁਲਾਜ਼ਮ ਵਾਲੀ ਸਹੂਲਤ ਸ਼ਾਮਲ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮੀਤ ਸਿੰਘ ਪੱਡਾ ਜਨਰਲ ਸਕੱਤਰ ਪੰਜਾਬ ਸਪੈਸ਼ਲ ਕਾਡਰ ਅਧਿਆਪਕ ਫਰੰਟ, ਜਗਰੂਪ ਕੌਰ ਸੂਬਾ ਆਗੂ, ਗੁਰਪਿੰਦਰ ਸਿੰਘ ਚੀਮਾ ਸਟੇਟ ਮੈਂਬਰ, ਦਵਿੰਦਰ ਸਿੰਘ ਸਰਾਂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਵਲੋਂ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਕਲਾਨੌਰ, 3 ਸਤੰਬਰ (ਪੁਰੇਵਾਲ)-ਸਪੈਸ਼ਲ ਕਾਡਰ ਅਧਿਆਪਕ ਫਰੰਟ ’ਚ ਸ਼ਾਮਲ ਸਮੂਹ ਕਾਡਰ ਨੂੰ ਪੰਜਾਬ ਸਰਕਾਰ ਵਲੋਂ ਪੇਅ ਸਕੇਲ ਤੇ ਮਿਲਦੀਆਂ ਹੋਰ ਰੈਗੂਲਰ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ ਹੈ ਤੇ ਨਿਗੁਣਾ ਤਨਖਾਹ ਵਾਧਾ ਤੇ 58 ਸਾਲ ਤੱਕ ਨੌਕਰੀ ਸੁਰੱਖਿਅਤ ਰੱਖਣ ਦੀ ਨਿਯੁਕਤੀ ਪੱਤਰ ਤਾਂ ਦੇ ਦਿੱਤੇ ਪਰ ਉਹ ਖਾਲੀ ਤੇ ਸਾਫ਼ ਕਾਗਜ਼ ਹੀ ਸਾਬਤ ਹੋਏ ਕਿਉਂਕਿ ਉਨ੍ਹਾਂ ਆਰਡਰਾਂ ’ਚ ਇੱਕ ਵੀ ਰੈਗੂਲਰ ਮੁਲਾਜ਼ਮ ਵਾਲੀ ਸਹੂਲਤ ਸ਼ਾਮਲ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮੀਤ ਸਿੰਘ ਪੱਡਾ ਜਨਰਲ ਸਕੱਤਰ ਪੰਜਾਬ ਸਪੈਸ਼ਲ ਕਾਡਰ ਅਧਿਆਪਕ ਫਰੰਟ, ਜਗਰੂਪ ਕੌਰ ਸੂਬਾ ਆਗੂ, ਗੁਰਪਿੰਦਰ ਸਿੰਘ ਚੀਮਾ ਸਟੇਟ ਮੈਂਬਰ, ਦਵਿੰਦਰ ਸਿੰਘ ਸਰਾਂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਪੈਸ਼ਲ ਕਾਡਰ ਅਧਿਆਪਕ ਫਰੰਟ ਪੰਜਾਬ ਕਮੇਟੀ ਵਲੋਂ ਦਿੱਤੇ ਫੈਸਲੇ ਅਨੁਸਾਰ 5 ਸਤੰਬਰ ਨੂੰ ਪੂਰੇ ਪੰਜਾਬ ’ਚ ਸਮੂਹ ਕਾਡਰ ਵਲੋਂ ਕਾਲੇ ਬਿੱਲੇ ਜਾਂ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ 12 ਸਤੰਬਰ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਇਸ ਰੈਲੀ ਚ ਪੂਰੇ ਪੰਜਾਬ ਦੇ ਕਾਡਰ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਮੁੱਖ ਮੰਤਰੀ ਨਿਵਾਸ ਸਥਾਨ ਦਾ ਘਿਰਾਓ ਕੀਤਾ ਜਾਵੇਗਾ ਅਤੇ ਜੇਕਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਕਿਸੇ ਪ੍ਰਕਾਰ ਦੀ ਵਧੀਕੀ ਕੀਤੀ ਜਾਂਦੀ ਹੈ ਤਾਂ ਮੌਕੇ ’ਤੇ ਗੁਪਤ ਐਕਸਨ ਕੀਤਾ ਜਾਵੇਗਾ। ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੇਅ ਸਕੇਲ ਲਾਗੂ ਕਰਕੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ ਤਾਂ ਜ਼ੋ ਅਧਿਆਪਕ ਰਹਿੰਦੀ ਸਰਵਿਸ ਬਿਨਾਂ ਕਿਸੇ ਆਰਥਿਕ ਮਾਨਸਿਕ ਦਬਾਅ ਤੋਂ ਪੂਰੀ ਕਰ ਸਕਣ। ਇਸ ਮੌਕੇ ’ਤੇ ਗੁਰਮੀਤ ਸਿੰਘ ਮੰਜ, ਜਗਮੋਹਨ ਸਿੰਘ, ਗੁਰਨੇਕ ਸਿੰਘ, ਨਛੱਤਰ ਸਿੰਘ, ਹਰਪ੍ਰੀਤ ਕੌਰ, ਅਮਨਦੀਪ ਕੌਰ, ਰਮਨਦੀਪ ਕੌਰ, ਸੁਲੱਖਣ ਸਿੰਘ ਦੁਗਰੀ, ਸੁਖਜਿੰਦਰ ਸਿੰਘ ਫਤਿਹਗੜ੍ਹ, ਟਿੱਕਾ ਸਿੰਘ, ਸੰਦੀਪ ਬਟਾਲਾ, ਰਾਹੁਲ ਬਟਾਲਾ, ਸੰਜੀਵ ਬਟਾਲਾ, ਗੁਰਪਿੰਦਰ ਸਿੰਘ ਡੇਰਾ ਬਾਬਾ ਨਾਨਕ ਆਦਿ ਸਪੈਸ਼ਲ ਕਾਡਰ ਅਧਿਆਪਕ ਫਰੰਟ ਦੇ ਅਹੁਦੇਦਾਰ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਐਸ.ਐਲ. ਬਾਵਾ ਕਾਲਜ ’ਚ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸਹੁੰ ਚੁੱਕ ਸਮਾਗਮ ਅਗਲੀ ਖ਼ਬਰ ਐਸ.ਐਸ.ਐਮ ਕਾਲਜ ਦਾ ਐਮ.ਏ ਹਿੰਦੀ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24