03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਪਿੰਡ ਮਲਕਪੁਰ ਤੋਂ ਦਰਜਨਾਂ ਪਰਿਵਾਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹੋਏ ਸ਼ਾਮਿਲ ਪਿੰਡ ਦੀ 31 ਮੈਂਬਰੀ ਕਮੇਟੀ ਬਣਾਈ

ਬਟਾਲਾ, 3 ਸਤੰਬਰ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਲਕਾ ਬਟਾਲਾ ਦੀ ਭਰਵੀਂ ਮੀਟਿੰਗ ਪਿੰਡ ਮਲਕਪੁਰ ਵਿਚ ਹੋਈ। ਮੀਟਿੰਗ ਦੌਰਾਨ ਦਰਜਨਾਂ ਪਰਿਵਾਰਾਂ ਨੇ ਪਾਰਟੀ ’ਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਬਟਾਲਾ, 3 ਸਤੰਬਰ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਲਕਾ ਬਟਾਲਾ ਦੀ ਭਰਵੀਂ ਮੀਟਿੰਗ ਪਿੰਡ ਮਲਕਪੁਰ ਵਿਚ ਹੋਈ। ਮੀਟਿੰਗ ਦੌਰਾਨ ਦਰਜਨਾਂ ਪਰਿਵਾਰਾਂ ਨੇ ਪਾਰਟੀ ’ਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਪ੍ਰਿਥੀਪਾਲ ਸਿੰਘ ਬਟਾਲਾ ਕਾਰਜਕਾਰਨੀ ਕਮੇਟੀ ਮੈਂਬਰ ਤੇ ਇੰਚਾਰਜ ਹਲਕਾ ਬਟਾਲਾ, ਜਸਵੀਰ ਸਿੰਘ ਕਾਹਨੂੰਵਾਨ ਰੋਡ, ਸੁਖਜੀਤ ਸਿੰਘ ਸ਼ਹਾਪੁਰ ਦਿੱਲੀ ਵਾਲੇ, ਖੁਸ਼ਕਰਨ ਸਿੰਘ ਹੇਅਰ, ਪਲਵਿੰਦਰ ਸਿੰਘ ਸ਼ੁਕਰਪੁਰਾ, ਜੱਜ ਵੋਹਰਾ, ਬੀਬੀ ਪ੍ਰਭਜੋਤ ਕੌਰ ਬਟਾਲਾ, ਬੀਬੀ ਕਵਲਪ੍ਰੀਤ ਕੌਰ ਖਤੀਬ, ਜਤਿੰਦਰ ਸਿੰਘ ਸੋਨੂੰ ਧੁੱਪਸੜੀ, ਜਸਵਿੰਦਰ ਸਿੰਘ ਧੁੱਪਸੜੀ, ਸੁਰਜੀਤ ਸਿੰਘ ਰਸੂਲਪੁਰ, ਗੁਰਦਿਆਲ ਸਿੰਘ ਗ੍ਰੰਥਗੜ, ਦਿਲਬਾਗ ਸਿੰਘ ਗੋਬਿੰਦ ਨਗਰ, ਗੁਰਮੇਜ ਸਿੰਘ ਬਟਾਲਾ, ਮਨਜੀਤ ਸਿੰਘ ਸਰਪੰਚ, ਦਲਜੀਤ ਸਿੰਘ, ਜਨਕ ਰਾਜ, ਗੁਰਮੁਖ ਸਿੰਘ, ਜਨਾਬ ਮੁਸ਼ਤਾਕ ਅਲੀ ਯੂਥ ਆਗੂ, ਗੁਰਦੀਪਕ ਸਿੰਘ ਯੂਥ ਆਗੂ ਆਦਿ ਆਗੂ ਸ਼ਾਮਿਲ ਹੋਏ। ਇਸ ਮੌਕੇ ਪ੍ਰਿਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਸਰਕਾਰਾਂ ਦੀ ਮਨਸ਼ਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਦੂਰ ਦਿਬਰੂਗੜ੍ਹ ਆਸਾਮ ਦੀ ਜ਼ੇਲ੍ਹ ’ਚ ਰੱਖਾਂਗੇ ਤਾਂ ਪੰਜਾਬ ਦੇ ਨੌਜਵਾਨ ਤੇ ਲੋਕ ਉਸ ਨਾਲੋਂ ਟੁੱਟ ਜਾਣਗੇ, ਪਰ ਬਾਬਾ ਬਕਾਲਾ ਦੀ ਪੰਥਕ ਕਾਨਫਰੰਸ ਵਿਚ 50 ਹਜ਼ਾਰ ਦੇ ਕਰੀਬ ਸ਼ਾਮਿਲ ਹੋਏ ਸਿੱਖਾਂ ਅਤੇ ਪੰਜਾਬੀਆਂ ਨੇ ਦੱਸ ਦਿੱਤਾ ਹੈ ਕਿ ਪੰਜਾਬ ਭਾਈ ਅੰਮ੍ਰਿਤਪਾਲ ਸਿੰਘ ਦੀ ਪਿੱਠ ’ਤੇ ਖੜ ਗਿਆ ਹੈ। ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵਲੋਂ ਨਸ਼ਿਆਂ ਦੇ ਖਿਲਾਫ਼ ਲਿਆ ਗਿਆ ਪਹਿਲਾ ਅਹਿਦ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਇਸ ਧਰਤੀ ਦਾ ਵਫ਼ਾਦਾਰ ਤੇ ਸਮਰਪਿਤ ਪੁੱਤ ਹੈ, ਜੋ ਆਪਣੇ ਲੋਕਾਂ ਲਈ ਨਸ਼ਿਆਂ ਦੇ ਖਿਲਾਫ਼ ਫ਼ੈਸਲਾਕੁੰਨ ਲੜਾਈ ਲੜਨਾ ਚਾਹੁੰਦਾ ਹੈ। ਮੀਟਿੰਗ ਵਿਚ ਪਿੰਡ ਦੀ 31 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿਚ ਗੁਰਪਾਲ ਸਿੰਘ ਬੱਲ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਸਾਬਕਾ ਸੂਬੇਦਾਰ ਮੇਜਰ, ਭੁਪਿੰਦਰ ਸਿੰਘ, ਬਾਬਾ ਮੋਹਣ ਸਿੰਘ, ਬਲਕਾਰ ਸਿੰਘ ਥਾਣੇਦਾਰ, ਮੇਜਰ ਸਿੰਘ, ਰਘਵੀਰ ਸਿੰਘ, ਕਰਨਦੀਪ ਸਿੰਘ, ਹਰਜੀਤ ਸਿੰਘ, ਦਮਨਜੋਤ ਸਿੰਘ, ਜਤਿੰਦਰ ਸਿੰਘ, ਸ਼ਮਸ਼ੇਰ ਸਿੰਘ, ਸੁਖਦੇਵ ਸਿੰਘ, ਬਲਬੀਰ ਸਿੰਘ, ਕਰਨਵੀਰ ਸਿੰਘ, ਜਸਪਾਲ ਸਿੰਘ, ਹਰਦੀਪ ਸਿੰਘ, ਪਲਵਿੰਦਰ ਕੌਰ, ਸੁਰਜੀਤ ਕੌਰ, ਜਸਬੀਰ ਕੌਰ, ਰਜਵੰਤ ਕੌਰ, ਰਜਿੰਦਰ ਕੌਰ, ਭੁਪਿੰਦਰ ਕੌਰ, ਲਖਵਿੰਦਰ ਕੌਰ, ਸੁਖਦੀਪ ਕੌਰ, ਮਹਿੰਦਰ ਕੌਰ, ਗੁਰਜਿੰਦਰ ਕੌਰ, ਹਰਜੀਤ ਕੌਰ, ਦਵਿੰਦਰ ਕੌਰ, ਸਰਬਜੀਤ ਕੌਰ ਆਦਿ ਸ਼ਾਮਿਲ ਕੀਤੇ ਗਏ। ਅਖੀਰ ਵਿਚ ਗੁਰਪਾਲ ਸਿੰਘ ਬੱਲ ਤੇ ਜਸਵਿੰਦਰ ਸਿੰਘ ਧੁੱਪਸੜੀ ਨੇ ਸਾਰਿਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਐਸ.ਐਸ.ਐਮ ਕਾਲਜ ਦਾ ਐਮ.ਏ ਹਿੰਦੀ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
Ad Position 24