15 ਸਤੰਬਰ ਤੱਕ ਭੇਜੀਆਂ ਜਾ ਸਕਦੀਆਂ ਹਨ ਮੁਕਾਬਲਿਆਂ ਲਈ ਐਂਟਰੀਆਂ-ਡਾ: ਰਾਜੇਸ਼ ਕੁਮਾਰ
ਪਠਾਨਕੋਟ, 2 ਸਤੰਬਰ (ਸੰਧੂ)-ਭਾਸ਼ਾ ਵਿਭਾਗ ਪੰਜਾਬ ਵਲੋਂ ਅਕਤੂਬਰ ਮਹੀਨੇ ’ਚ ਜ਼ਿਲ੍ਹਾ ਪੱਧਰੀ ਪੰਜਾਬੀ ਤੇ ਹਿੰਦੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਜਾ ਰਹੇ ਹਨ । ਜ਼ਿਲ੍ਹਾ ਭਾਸ਼ਾ ਦਫ਼ਤਰ ਪਠਾਨਕੋਟ ਦੇ ਖੋਜ ਅਫ਼ਸਰ ਡਾ: ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੁਕਾਬਲੇ ਲੇਖ ਰਚਨਾ, ਕਵਿਤਾ ਰਚਨਾ, ਕਹਾਣੀ ਰਚਨਾ ਤੇ ਕਵਿਤਾ ਗਾਇਨ ਦੀਆਂ ਚਾਰ ਵੰਨਗੀਆਂ ਵਿਚ ਕਰਵਾਏ ਜਾਣਗੇ ।
ਜ
ਜ਼ਿਲ੍ਹਾ ਭਾਸ਼ਾ ਦਫ਼ਤਰ ਪਠਾਨਕੋਟ ਦੇ ਖੋਜ ਅਫ਼ਸਰ ਡਾ: ਰਾਜੇਸ਼ ਕੁਮਾਰ ਜਾਣਕਾਰੀ ਦਿੰਦੇ ਹੋਏ । ਤਸਵੀਰ: ਸੰਧੂ
03-09-2026
ਪਠਾਨਕੋਟ, 2 ਸਤੰਬਰ (ਸੰਧੂ)-ਭਾਸ਼ਾ ਵਿਭਾਗ ਪੰਜਾਬ ਵਲੋਂ ਅਕਤੂਬਰ ਮਹੀਨੇ ’ਚ ਜ਼ਿਲ੍ਹਾ ਪੱਧਰੀ ਪੰਜਾਬੀ ਤੇ ਹਿੰਦੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਜਾ ਰਹੇ ਹਨ । ਜ਼ਿਲ੍ਹਾ ਭਾਸ਼ਾ ਦਫ਼ਤਰ ਪਠਾਨਕੋਟ ਦੇ ਖੋਜ ਅਫ਼ਸਰ ਡਾ: ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੁਕਾਬਲੇ ਲੇਖ ਰਚਨਾ, ਕਵਿਤਾ ਰਚਨਾ, ਕਹਾਣੀ ਰਚਨਾ ਤੇ ਕਵਿਤਾ ਗਾਇਨ ਦੀਆਂ ਚਾਰ ਵੰਨਗੀਆਂ ਵਿਚ ਕਰਵਾਏ ਜਾਣਗੇ । ਲੇਖ ਅਤੇ ਕਹਾਣੀ 600-600 ਸ਼ਬਦਾਂ, ਜਦਕਿ ਕਵਿਤਾ 300 ਸ਼ਬਦਾਂ ’ਚ ਲਿਖਣੀ ਹੋਵੇਗੀ । ਕਵਿਤਾ ਗਾਇਨ ਲਈ ਪ੍ਰਕਾਸ਼ਿਤ ਕਵਿਤਾ ਹੀ ਪ੍ਰਵਾਨ ਹੋਵੇਗੀ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ, ਪ੍ਰਾਈਵੇਟ ਤੇ ਏਡਿਡ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ । ਹਰੇਕ ਸਕੂਲ ਹਰ ਵੰਨਗੀ ਵਿਚੋਂ ਦੋ ਵਿਦਿਆਰਥੀਆਂ ਦੀਆਂ ਐਂਟਰੀਆਂ ਭੇਜ ਸਕਦਾ ਹੈ । ਪਹਿਲੇ ਤਿੰਨ ਸਥਾਨਾਂ ਲਈ ਕ੍ਰਮਵਾਰ 1000, 750 ਅਤੇ 500 ਰੁਪਏ ਦੇ ਇਨਾਮ ਦਿੱਤੇ ਜਾਣਗੇ । ਪੰਜਾਬੀ ਮੁਕਾਬਲਿਆਂ ਦੇ ਜੇਤੂ ਰਾਜ ਪੱਧਰੀ ਮੁਕਾਬਲਿਆਂ ’ਚ ਵੀ ਭਾਗ ਲੈਣਗੇ । ਐਂਟਰੀ ਫਾਰਮ 15 ਸਤੰਬਰ 2026 ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ, ਕਮਰਾ ਨੰਬਰ 306-ਏ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਲਿਕਪੁਰ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ ।