26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸੀ.ਐਚ.ਸੀ. ਘਰੋਟਾ ’ਚ ਆਰਥੋ, ਸਰਜੀਕਲ ਤੇ ਗਾਇਨੀ ਮਾਹਿਰ ਡਾਕਟਰਾਂ ਦੀ ਨਿਯੁਕਤੀ ਦੀ ਉੱਠੀ ਮੰਗ

ਘਰੋਟਾ, 26 ਨਵੰਬਰ (ਸੰਜੀਵ ਗੁਪਤਾ)- ਸੀ. ਐਚ.

Ad Position 21
No active advertisement
ਆਰਥੋ, ਸਰਜੀਕਲ ਅਤੇ ਗਾਈਨੀ ਡਾਕਟਰ ਦੇ ਇੰਤਜ਼ਾਰ ਵਿਚ ਕਮਿਊਨਿਟੀ ਹੈਲਥ ਸੈਂਟਰ ਘਰੋਟਾ । ਤਸਵੀਰ : ਸੰਜੀਵ ਗੁਪਤਾ 27-11-2026
ਘਰੋਟਾ, 26 ਨਵੰਬਰ (ਸੰਜੀਵ ਗੁਪਤਾ)- ਸੀ.ਐਚ.ਸੀ. ਘਰੋਟਾ ਵਿਚ ਆਰਥੋਪੈਡਿਕ, ਸਰਜੀਕਲ ਅਤੇ ਗਾਇਨੀ ਮਾਹਿਰ ਡਾਕਟਰਾਂ ਦੀ ਨਿਯੁਕਤੀ ਦਾ ਮੁੱਦਾ ਇਕ ਵਾਰ ਫਿਰ ਪ੍ਰਮੁੱਖਤਾ ਨਾਲ ਉੱਠਿਆ ਹੈ। ਬਲਾਕ ਪੱਧਰ ਦੇ ਇਸ ਹਸਪਤਾਲ ’ਤੇ ਦਰਜਨਾਂ ਪਿੰਡਾਂ ਦੇ ਲੋਕ ਸਿਹਤ ਸਹੂਲਤਾਂ ਲਈ ਨਿਰਭਰ ਹਨ ਪਰ ਉਕਤ ਮਾਹਿਰ ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਮਜ਼ਬੂਰਨ ਇਲਾਜ ਲਈ ਪਠਾਨਕੋਟ, ਮੁਕੇਰੀਆਂ, ਦੀਨਾਨਗਰ ਤੇ ਗੁਰਦਾਸਪੁਰ ਦੇ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ ਜਿੱਥੇ ਉਨ੍ਹਾਂ ਨੂੰ ਮਹਿੰਗੇ ਇਲਾਜ ਦੇ ਨਾਲ-ਨਾਲ ਆਉਣ-ਜਾਣ ਦੀ ਪ੍ਰੇਸ਼ਾਨੀ ਵੀ ਝੱਲਣੀ ਪੈਂਦੀ ਹੈ । ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਹਸਪਤਾਲ ਦੌਰੇ ਦੌਰਾਨ ਲੋਕਾਂ ਨੇ ਇਹ ਮੰਗ ਉਠਾਉਂਦਿਆਂ ਕਿਹਾ ਕਿ ਸੀ.ਐਚ.ਸੀ. ਘਰੋਟਾ ਵਿਚ ਮਾਹਿਰ ਡਾਕਟਰ ਉਪਲੱਬਧ ਨਾ ਹੋਣ ਕਾਰਨ ਦਰਜਨਾਂ ਪਿੰਡਾਂ ਦੀ ਆਬਾਦੀ ਨੂੰ ਬਿਹਤਰ ਸਿਹਤ ਸਹੂਲਤਾਂ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ । ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਠਾਕੁਰ ਭੁਪਿੰਦਰ ਸਿੰਘ ਤੇ ਸਰਪੰਚ ਸੰਜੀਵ ਕੁਮਾਰ ਵੀ ਹਾਜ਼ਰ ਸਨ । ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੈਬਨਿਟ ਮੰਤਰੀ ਨੇ ਮੌਕੇ ’ਤੇ ਹੀ ਸਿਵਲ ਸਰਜਨ ਪਠਾਨਕੋਟ ਨਾਲ ਫੋਨ ’ਤੇ ਗੱਲਬਾਤ ਕਰਕੇ ਸਮੱਸਿਆ ਦੇ ਹੱਲ ਲਈ ਨਿਰਦੇਸ਼ ਦਿੱਤੇ । ਮੰਤਰੀ ਨੇ ਭਰੋਸਾ ਦਿਵਾਇਆ ਕਿ ਜਦੋਂ ਤੱਕ ਮਾਹਿਰ ਡਾਕਟਰਾਂ ਦੀ ਪੱਕੇ ਤੌਰ ’ਤੇ ਨਿਯੁਕਤੀ ਨਹੀਂ ਹੁੰਦੀ, ਉਦੋਂ ਤੱਕ ਆਰਜ਼ੀ ਪ੍ਰਬੰਧ ਤਹਿਤ ਆਰਥੋ, ਸਰਜੀਕਲ ਤੇ ਗਾਇਨੀ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਉਪਲੱਬਧ ਕਰਵਾਉਣ ਦੇ ਯਤਨ ਕੀਤੇ ਜਾਣਗੇ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਅੰਦਰ ਅਕਾਲੀ ਦਲ (ਪੁਨਰ ਸੁਰਜੀਤ) ਦੀ ਸਰਕਾਰ ਆਉਣ ’ਤੇ ਪੰਜਾਬ ਸਲੱਮ ਡਵੈਲਰਜ਼ ਐਕਟ 2020 ਰੱਦ ਕੀਤਾ ਜਾਵੇਗਾ- ਹਰੀ ਸ... ਅਗਲੀ ਖ਼ਬਰ ਹੈੱਡਮਾਸਟਰ ਅੱਜ ਆਪਣੇ ਹੀ ਰੁਜ਼ਗਾਰ ਦੀ ਬਹਾਲੀ ਲਈ ਸੰਘਰਸ਼ ਕਰਨ ਨੂੰ ਮਜ਼ਬੂਰ, ਪੰਜਾਬ ਸਰਕਾਰ ਤੋਂ ਤੁਰੰਤ ਇਨਸਾਫ਼ ਦੀ ਮੰਗ
Ad Position 24