27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਨਵਾਂਸ਼ਹਿਰ ਗੰਨਾ ਮਿੱਲ ਚਲਾਉਣ ਲਈ ਕਿਸਾਨ ਯੂਨੀਅਨ ਅਤੇ ਗੰਨਾ ਕਾਸ਼ਤਕਾਰਾ ਵਲੋਂ ਲੰਗੜੋਆ ਬਾਈਪਾਸ ਤੇ ਲਗਾਇਆ ਜਾਮ

ਨਵਾਂਸ਼ਹਿਰ, 27 ਨਵੰਬਰ (ਜਸਬੀਰ ਸਿੰਘ ਨੂਰਪੁਰ/ਦੀਦਾਰ ਸਿੰਘ ਸ਼ੇਤਰਾ)- ਨਵਾਂਸ਼ਹਿਰ ਗੰਨਾ ਮਿੱਲ ਚਲਾਉਣ ਨੂੰ ਲੈ ਕੇ ਕਿਸਾਨ...

Ad Position 21
No active advertisement
ਅਜੀਤ ਡੈਸਕ 27-11-2026

ਨਵਾਂਸ਼ਹਿਰ, 27 ਨਵੰਬਰ (ਜਸਬੀਰ ਸਿੰਘ ਨੂਰਪੁਰ/ਦੀਦਾਰ ਸਿੰਘ ਸ਼ੇਤਰਾ)- ਨਵਾਂਸ਼ਹਿਰ ਗੰਨਾ ਮਿੱਲ ਚਲਾਉਣ ਨੂੰ ਲੈ ਕੇ ਕਿਸਾਨ ਯੂਨੀਅਨਾਂ, ਗੰਨਾ ਕਾਸ਼ਤਕਾਰਾਂ ਅਤੇ ਮਿੱਲ ਮੁਲਾਜ਼ਮਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਲੰਗੜੋਆ ਬਾਈਪਾਸ ਰੋਡ ਤੇ ਜਾਮ ਲਗਾਇਆ ਗਿਆ। ਕਿਸਾਨ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਸਰਕਾਰ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਮਿੱਲ ਚਲਾਉਣ ਦੀ ਕੋਸ਼ਿਸ਼ ਵਿਚ ਸਨ ਪਰ ਗੱਲਬਾਤ ਸਿਰੇ ਨਹੀਂ ਲੱਗ ਸਕੀ ਸੀ ਜਿਸ ਕਰਕੇ ਕਿਸਾਨਾਂ ਨੂੰ ਮਜ਼ਬੂਰੀ ਵੱਸ ਜਾਮ ਲਾਉਣਾ ਪਿਆ।

ਜਦੋਂ ਲੰਗੜੋਆ ਬਾਈਪਾਸ ਤੇ ਜਾਮ ਦੀ ਖ਼ਬਰ ਪ੍ਰਸ਼ਾਸਨ ਕੋਲ ਪਹੁੰਚੀ ਤਾਂ ਪ੍ਰਸ਼ਾਸਨ ਹਰਕਤ ਵਿਚ ਆਇਆ। ਪ੍ਰਸ਼ਾਸਨ ਵਲੋਂ ਐਸ. ਪੀ. ਸਰਬਜੀਤ ਸਿੰਘ ਬਾਹੀਆ, ਗੰਨਾ ਮਿੱਲ ਦਾ ਜੀ ਐਮ, ਬਿਜਲੀ ਵਿਭਾਗ ਵਲੋਂ ਐਕਸੀਅਨ ਅਤੇ ਏ. ਡੀ. ਸੀ. ਵਲੋਂ ਲੰਗੜੋਆ ਬਾਈਪਾਸ ਰੋਡ ਤੇ ਜਾਮ ਵਿਚ ਐਲਾਨ ਕੀਤਾ ਕਿ ਬਿਜਲੀ ਕੁਨੈਕਸ਼ਨ 66 ਕੇ ਵੀ ਜੋਕਿ ਮਿੱਲ ਨੂੰ ਸਹੀ ਤਰੀਕੇ ਨਾਲ ਚਲਾਵੇ ਅਤੇ ਵਾਧੂ ਬਿਜਲੀ ਵਿਭਾਗ ਨੂੰ ਜਾਵੇ ਤੁਰੰਤ ਚਾਲੂ ਕੀਤਾ ਜਾਵੇਗਾ ਅਤੇ ਗੰਨਾ ਮਿੱਲ ਮਿਤੀ 5 ਦਸੰਬਰ ਤੋਂ ਚਾਲੂ ਕੀਤੀ ਜਾਵੇਗੀ, ਜੀ ਐਮ ਵਲੋਂ ਯਕੀਨ ਦਿਵਾਇਆ ਗਿਆ ।

ਇਹ ਕਿਸਾਨਾਂ ਅਤੇ ਮਿੱਲ ਮੁਲਾਜ਼ਮਾਂ ਦੀ ਜਿੱਤ ਹੈ। ਅੱਗੇ ਵੀ ਹਰੇਕ ਮਸਲੇ ਸੰਘਰਸ਼ ਰਾਹੀਂ ਹੱਲ ਕਰਨ ਦਾ ਬੱਲ ਮਿਲਿਆ। ਇਸ ਮੌਕੇ ਸੁਰਿੰਦਰ ਸਿੰਘ ਬੈਂਸ, ਨਿਰਮਲ ਸਿੰਘ ਔਜਲਾ, ਸੰਤੋਖ ਸਿੰਘ ਰੈਲਮਾਜਰਾ, ਤਰਸੇਮ ਸਿੰਘ ਬੈਂਸ, ਪ੍ਰਭ ਮਹਿਲ ਸਿੰਘ, ਕੁਲਦੀਪ ਸਿੰਘ ਸੁੱਜੋ, ਕੁਲਦੀਪ ਸਿੰਘ ਦੌੜਕਾ, ਕੁਲਦੀਪ ਸਿੰਘ ਦਿਆਲਾ, ਕਸ਼ਮੀਰ ਸਿੰਘ, ਹਰਮੇਸ਼ ਢੇਸੀ , ਕੁਲਵਿੰਦਰ ਚਾਹਲ, ਹਰਵਿੰਦਰ ਚਾਹਲ ਸੁਰਿੰਦਰ ਸਿੰਘ ਮਹਿਰਮਪੁਰ, ਕੁਲਬੀਰ ਸਿੰਘ ਸ਼ਾਹਪੁਰ, ਗੁਰਦੇਵ ਸਿੰਘ ਸੁੱਜੋ, ਬਿੱਕਰ ਸਿੰਘ, ਬਲਜਿੰਦਰ ਸਿੰਘ, ਮੇਜਰ ਸਿੰਘ, ਮੱਖਣ ਸਿੰਘ, ਕਸ਼ਮੀਰ ਸਿੰਘ, ਗੁਰਨੇਕ ਸਿੰਘ ਖਟਕੜਕਲਾ ਅਤੇ ਹੋਰ ਹਾਜ਼ਰ ਸਨ ।

Ad Position 22
No active advertisement
ਪਿਛਲੀ ਖ਼ਬਰ ਲੋਕ ਸਭਾ ਤੇ ਰਾਜ ਵਿਧਾਨ ਸਭਾਵਾਂ ਦੀਆਂ ਸੀਟਾਂ 50 ਫੀਸਦੀ ਵਧਣਗੀਆਂ, ਕੈਬਨਿਟ ਵਲੋਂ ਬਿੱਲ ਨੂੰ ਮਨਜ਼ੂਰੀ ਅਗਲੀ ਖ਼ਬਰ ਰੂਸ ਤੋਂ ਬਚਿਆ, Ukraine 'ਚ ਫਸਿਆ ਪੰਜਾਬੀ ਨੌਜਵਾਨ
Ad Position 24