26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਕੀਰਤਪੁਰ ਸਾਹਿਬ ਤੋਂ ਫੁੱਲ ਤਾਰ ਕੇ ਆਉਂਦੇ ਹੋਏ ਅਰਟਿਗਾ ਤੇ ਆਈ-20 ਕਾਰ ਦੀ ਆਹਮੋ-ਸਾਹਮਣੇ ਟੱਕਰ 3 ਔਰਤਾਂ ਤੇ ਬੱਚੀ ਸਮੇਤ 6 ਲੋਕ ਜ਼ਖ਼ਮੀ

ਪਠਾਨਕੋਟ, 26 ਨਵੰਬਰ (ਵਿਨੋਦ)-ਕੀਰਤਪੁਰ ਸਾਹਿਬ ਤੋਂ ਫੁੱਲ ਤਾਰ ਕੇ ਵਾਪਸ ਆਉਂਦੇ ਸਮੇਂ ਪਠਾਨਕੋਟ ਜੰਮੂ ਹਾਈਵੇ ’ਤੇ ਇਕ ਤੇਜ਼ ਰਫ਼ਤਾਰ ਆਈ-20 ਕਾਰ ਤੇ ਅਰਟਿਗਾ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋਣ ਕਾਰਨ ਤਿੰਨ ਔਰਤਾਂ, ਇਕ ਬੱਚੀ ਤੇ ਦੋ ਪੁਰਸ਼ਾਂ ਸਮੇਤ ਕੁੱਲ 6 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ । ਹਾਦਸੇ ਤੋਂ ਤੁਰੰਤ ਬਾਅਦ ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਵਲੋਂ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ ।

Ad Position 21
No active advertisement
ਜ਼ਖਮੀ ਮਹਿਲਾਵਾਂ ਵਾਪਰੇ ਹਾਦਸੇ ਬਾਰੇ ਦੱਸਦੀਆਂ ਹੋਈਆਂ। ਤਸਵੀਰ : ਵਿਨੋਦ 27-11-2026
ਪਠਾਨਕੋਟ, 26 ਨਵੰਬਰ (ਵਿਨੋਦ)-ਕੀਰਤਪੁਰ ਸਾਹਿਬ ਤੋਂ ਫੁੱਲ ਤਾਰ ਕੇ ਵਾਪਸ ਆਉਂਦੇ ਸਮੇਂ ਪਠਾਨਕੋਟ ਜੰਮੂ ਹਾਈਵੇ ’ਤੇ ਇਕ ਤੇਜ਼ ਰਫ਼ਤਾਰ ਆਈ-20 ਕਾਰ ਤੇ ਅਰਟਿਗਾ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋਣ ਕਾਰਨ ਤਿੰਨ ਔਰਤਾਂ, ਇਕ ਬੱਚੀ ਤੇ ਦੋ ਪੁਰਸ਼ਾਂ ਸਮੇਤ ਕੁੱਲ 6 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ । ਹਾਦਸੇ ਤੋਂ ਤੁਰੰਤ ਬਾਅਦ ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਵਲੋਂ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ । ਹਸਪਤਾਲ ਵਿਚ ਜੇਰੇ ਇਲਾਜ ਅਰਟਿਗਾ ਕਾਰ ਦੇ ਡਰਾਈਵਰ ਗੁਰਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸ੍ਰੀ ਕੀਰਤਪੁਰ ਸਾਹਿਬ ਵਿਖੇ ਅਸਥੀਆਂ (ਫੁੱਲ) ਜਲ ਪ੍ਰਵਾਹ ਕਰਕੇ ਵਾਪਸ ਆਪਣੇ ਘਰ ਜੰਮੂ ਜਾ ਰਹੇ ਸਨ, ਤਾਂ ਦੂਜੇ ਪਾਸਿਓਂ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਆਈ-20 ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ । ਇਸ ਹਾਦਸੇ ਵਿਚ ਡਰਾਈਵਰ ਗੁਰਪ੍ਰੀਤ ਸਿੰਘ ਸਮੇਤ ਕਾਲਾ ਸਿੰਘ, ਗੁਰਪ੍ਰੀਤ ਕੌਰ, ਓਂਕਾਰ ਕੌਰ, ਕਾਂਤਾ ਕੌਰ ਤੇ ਸ਼ਕੁੰਤਲਾ ਕੌਰ ਜ਼ਖਮੀ ਹੋ ਗਏ । ਦੂਜੇ ਪਾਸੇ ਹਾਦਸਾਗ੍ਰਸਤ ਆਈ-20 ਕਾਰ ਦੇ ਡਰਾਈਵਰ ਰਾਹੁਲ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਉਹ ਕਠੂਆ ਤੋਂ ਪਠਾਨਕੋਟ ਵੱਲ ਜਾ ਰਹੇ ਸਨ । ਉਨ੍ਹਾਂ ਮੁਤਾਬਿਕ ਰਸਤੇ ਵਿਚ ਇਕ ਪਾਸੇ ਦੀ ਸੜਕ ਬੰਦ ਹੋਣ ਕਾਰਨ ਉਹ ਆਪਣੀ ਗੱਡੀ ਨੂੰ ਦੂਜੇ ਪਾਸਿਓਂ ਕੱਢ ਕੇ ਲਿਜਾ ਰਹੇ ਸਨ ਕਿ ਇਸੇ ਦੌਰਾਨ ਸਾਹਮਣਿਓਂ ਆ ਰਹੀ ਅਰਟਿਗਾ ਕਾਰ ਉਨ੍ਹਾਂ ਦੀ ਗੱਡੀ ਨਾਲ ਟਕਰਾ ਗਈ ਅਤੇ ਇਹ ਹਾਦਸਾ ਵਾਪਰ ਗਿਆ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਪਠਾਨਕੋਟ ਦੇ ਪ੍ਰਾਇਮਰੀ ਵਿਦਿਆਰਥੀਆਂ ਨੇ ਦਿਖਾਈ ਆਪਣੀ ਕਾਬਲੀਅਤ ਅਗਲੀ ਖ਼ਬਰ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ
Ad Position 24