ਪੰਜਾਬ ਅੰਦਰ ਅਕਾਲੀ ਦਲ (ਪੁਨਰ ਸੁਰਜੀਤ) ਦੀ ਸਰਕਾਰ ਆਉਣ ’ਤੇ ਪੰਜਾਬ ਸਲੱਮ ਡਵੈਲਰਜ਼ ਐਕਟ 2020 ਰੱਦ ਕੀਤਾ ਜਾਵੇਗਾ- ਹਰੀ ਸਿੰਘ ਪੁਰੇਵਾਲ
ਸ਼ਾਹਪੁਰ ਕੰਢੀ, 26 ਨਵੰਬਰ (ਰਣਜੀਤ ਸਿੰਘ)- ਪੰਜਾਬ ’ਚ ਪੰਜਾਬੀਆਂ ਨਾਲ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਹੈ । ਪ੍ਰਵਾਸੀਆਂ ਦੇ ਤਿੰਨ ਲੱਖ ਰਾਸ਼ਨ ਕਾਰਡ ਬਣਾ ਕੇ, ਵੱਖ-ਵੱਖ ਸ਼ਹਿਰਾਂ ਵਿਚ ਮੁਫਤ ਪਲਾਟ ਦੇਣ ਦਾ ਕਾਨੂੰਨ ਪਾਸ ਕਰਕੇ ਤੇ ਪੰਜਾਬ ਦੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਘੱਟ ਗਿਣਤੀ ਵਿਚ ਲਿਆ ਕੇ ਪੰਜਾਬ ਦੀ ਸਿਆਸਤ ਵਿਚ ਪੰਜਾਬੀਆਂ ਦੀ ਅਹਿਮੀਅਤ ਨੂੰ ਘੱਟ ਕੀਤਾ ਜਾ ਰਿਹਾ ਹੈ ।
ਸ਼ਾਹਪੁਰ ਕੰਢੀ, 26 ਨਵੰਬਰ (ਰਣਜੀਤ ਸਿੰਘ)- ਪੰਜਾਬ ’ਚ ਪੰਜਾਬੀਆਂ ਨਾਲ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਹੈ । ਪ੍ਰਵਾਸੀਆਂ ਦੇ ਤਿੰਨ ਲੱਖ ਰਾਸ਼ਨ ਕਾਰਡ ਬਣਾ ਕੇ, ਵੱਖ-ਵੱਖ ਸ਼ਹਿਰਾਂ ਵਿਚ ਮੁਫਤ ਪਲਾਟ ਦੇਣ ਦਾ ਕਾਨੂੰਨ ਪਾਸ ਕਰਕੇ ਤੇ ਪੰਜਾਬ ਦੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਘੱਟ ਗਿਣਤੀ ਵਿਚ ਲਿਆ ਕੇ ਪੰਜਾਬ ਦੀ ਸਿਆਸਤ ਵਿਚ ਪੰਜਾਬੀਆਂ ਦੀ ਅਹਿਮੀਅਤ ਨੂੰ ਘੱਟ ਕੀਤਾ ਜਾ ਰਿਹਾ ਹੈ । ਇਸ ਗੱਲ ਦਾ ਪ੍ਰਗਟਾਵਾ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਪੁਰੇਵਾਲ ਨੇ ਕਰਦਿਆਂ ਕਿਹਾ ਕਿ ਉਸ ਸਮੇਂ ਕੈਪਟਨ ਸਰਕਾਰ ਨੇ ਸੰਨ 2020 ਵਿਚ ਪੰਜਾਬ ਸਲੱਮ ਡਵੈਲਰਜ਼ ਐਕਟ 2020 (ਪ੍ਰਵਾਸੀ ਵਸਾਓ ਐਕਟ) ਲਾਗੂ ਕੀਤਾ ਸੀ ਜਿਸ ਵਿਚ ਕਾਂਗਰਸ ਦੇ 77, ‘ਆਪ’ ਦੇ 20, ਅਕਾਲੀ ਦਲ ਦੇ 15, ਭਾਜਪਾ ਦੇ 2 ਤੇ ਬੈਂਸ ਭਰਾ ਵਿਧਾਇਕ ਸ਼ਾਮਿਲ ਸਨ । ਪੰਜਾਬੀਆਂ ਨੂੰ ਬਰਬਾਦ ਕਰਨ ਲਈ ਸਾਰੀਆਂ ਪਾਰਟੀਆਂ ਨੇ ਮਿਲ ਕੇ ਇਹ ਕਾਨੂੰਨ ਪਾਸ ਕੀਤਾ ਸੀ ਜਿਸ ਅਨੁਸਾਰ ਝੁੱਗੀਆਂ ’ਚ ਰਹਿ ਰਹੇ ਪ੍ਰਵਾਸੀਆਂ ਨੂੰ ਵੱਡੇ ਸ਼ਹਿਰਾਂ ’ਚ 36 ਗਜ਼, ਦੂਜੇ ਦਰਜੇ ਦੇ ਸ਼ਹਿਰਾਂ ਵਿਚ 54 ਗਜ਼ ਤੇ ਤੀਸਰੇ ਦਰਜੇ ਦੇ ਸ਼ਹਿਰਾਂ ਵਿਚ 78 ਗਜ਼ ਦੇ ਮੁਫਤ ਪਲਾਟ ਦੇਣ ਦਾ ਕਾਨੂੰਨ ਪਾਸ ਕੀਤਾ ਗਿਆ ਸੀ । ਹੁਣ ‘ਆਪ’ ਸਰਕਾਰ ਵਲੋਂ ਪੰਜਾਬੀਆਂ ਕੋਲੋਂ ਵੋਟ ਦੀ ਤਾਕਤ ਲੈ ਕੇ ਪੰਜਾਬੀਆਂ ਦੇ ਵਿਰੁੱਧ ਪ੍ਰਵਾਸੀਆਂ ਨੂੰ ਪੰਜਾਬ ਵਿਚ ਪੱਕੇ ਤੌਰ ’ਤੇ ਵਸਾਉਣ ਲਈ 3 ਲੱਖ ਰਾਸ਼ਨ ਕਾਰਡ ਬਣਾਏ ਗਏ ਹਨ । ਦੂਸਰੇ ਪਾਸੇ ਪੰਜਾਬ ਦਾ ਦਲਿਤ ਭਾਈਚਾਰਾ ਤੇ ਹੋਰ ਕਮਜ਼ੋਰ ਵਰਗ ਆਪਣੇ ਲਈ ਘਰ ਲੈਣ ਲਈ ਥਾਂ ਨਾ ਹੋਣ ਕਾਰਨ ਬੈਂਕਾਂ ਕੋਲੋਂ ਉੱਚੇ ਦਰਜੇ ਦੇ ਕਰਜ਼ ਲੈ ਕੇ ਘਰ ਬਣਾਉਣ ਲਈ ਮਜ਼ਬੂਰ ਹਨ । ਪੰਜਾਬ ਦੇ ਕਮਜ਼ੋਰ ਵਰਗ ਨੂੰ ਪ੍ਰਵਾਸੀਆਂ ਵਾਂਗ ਮੁਫਤ ਪਲਾਟ ਕਿਉਂ ਨਹੀਂ ਦਿੱਤੇ ਜਾ ਰਹੇ ? ਇਸ ਕਾਨੂੰਨ ਨਾਲ ਸਭ ਤੋਂ ਵੱਧ ਦਲਿਤ ਸਮਾਜ ਪ੍ਰਭਾਵਿਤ ਹੋ ਰਿਹਾ ਹੈ । ਉਨ੍ਹਾਂ ਕਿਹਾ ਜੇਕਰ ਪੰਜਾਬ ਅੰਦਰ ਅਕਾਲੀ ਦਲ (ਪੁਨਰ ਸੁਰਜੀਤ) ਦੀ ਸਰਕਾਰ ਆਉਂਦੀ ਹੈ ਤਾਂ ਇਸ ਕਾਨੂੰਨ ਨੂੰ ਵਾਪਸ ਲੈ ਕੇ ਕਮਜ਼ੋਰ ਵਰਗ ਲਈ ਕਾਨੂੰਨ ਬਣਾਇਆ ਜਾਵੇਗਾ ।