02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਰਾਹੁਲ ਮੀਣਾ ਨੂੰ ਜਨਰਲ ਮੈਨੇਜਰ ਸੇਫਟੀ ਐਵਾਰਡ ਮਿਲਿਆ

ਪਠਾਨਕੋਟ, 2 ਸਤੰਬਰ (ਵਿਨੋਦ)-ਉੱਤਰੀ ਰੇਲਵੇ ਦੇ ਜੰਮੂ ਡਵੀਜ਼ਨ ਅਧੀਨ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ‘ਤੇ ਪੁਆਇੰਟਸਮੈਨ ਵਜੋਂ ਕੰਮ ਕਰਨ ਵਾਲੇ ਰੇਲਵੇ ਕਰਮਚਾਰੀ ਰਾਹੁਲ ਕੁਮਾਰ ਮੀਣਾ ਨੂੰ ਰੇਲਵੇ ਵਿਭਾਗ ਦੁਆਰਾ ਜਨਰਲ ਮੈਨੇਜਰ ਸੇਫਟੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ । ਇਹ ਪੁਰਸਕਾਰ ਉਨ੍ਹਾਂ ਨੂੰ ਦਿੱਲੀ ਵਿਚ ਉੱਤਰੀ ਰੇਲਵੇ ਹੈੱਡਕੁਆਰਟਰ ਵਿਖੇ ਜਨਰਲ ਮੈਨੇਜਰ, ਉੱਤਰੀ ਰੇਲਵੇ ਰਾਜੇਸ਼ ਕੁਮਾਰ ਪਾਂਡੇ, ਪ੍ਰਿੰਸੀਪਲ ਚੀਫ਼ ਆਪ੍ਰੇਸ਼ਨ ਮੈਨੇਜਰ, ਉੱਤਰੀ ਰੇਲਵੇ ਡਾ: ਮੋਨਿਕਾ ਅਗਨੀਹੋਤਰੀ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਦਿੱਤਾ ਗਿਆ ।

Ad Position 21
repet_subhas-goyals [Copy P29]
ਰਾਹੁਲ ਮੀਨਾ ਨੂੰ ਐਵਾਰਡ ਦਿੰਦੇ ਹੋਏ ਰੇਲਵੇ ਦੇ ਸੀਨੀਅਰ ਅਧਿਕਾਰੀ। ਅਜੀਤ ਤਸਵੀਰ 03-09-2026
ਪਠਾਨਕੋਟ, 2 ਸਤੰਬਰ (ਵਿਨੋਦ)-ਉੱਤਰੀ ਰੇਲਵੇ ਦੇ ਜੰਮੂ ਡਵੀਜ਼ਨ ਅਧੀਨ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ‘ਤੇ ਪੁਆਇੰਟਸਮੈਨ ਵਜੋਂ ਕੰਮ ਕਰਨ ਵਾਲੇ ਰੇਲਵੇ ਕਰਮਚਾਰੀ ਰਾਹੁਲ ਕੁਮਾਰ ਮੀਣਾ ਨੂੰ ਰੇਲਵੇ ਵਿਭਾਗ ਦੁਆਰਾ ਜਨਰਲ ਮੈਨੇਜਰ ਸੇਫਟੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ । ਇਹ ਪੁਰਸਕਾਰ ਉਨ੍ਹਾਂ ਨੂੰ ਦਿੱਲੀ ਵਿਚ ਉੱਤਰੀ ਰੇਲਵੇ ਹੈੱਡਕੁਆਰਟਰ ਵਿਖੇ ਜਨਰਲ ਮੈਨੇਜਰ, ਉੱਤਰੀ ਰੇਲਵੇ ਰਾਜੇਸ਼ ਕੁਮਾਰ ਪਾਂਡੇ, ਪ੍ਰਿੰਸੀਪਲ ਚੀਫ਼ ਆਪ੍ਰੇਸ਼ਨ ਮੈਨੇਜਰ, ਉੱਤਰੀ ਰੇਲਵੇ ਡਾ: ਮੋਨਿਕਾ ਅਗਨੀਹੋਤਰੀ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਦਿੱਤਾ ਗਿਆ । ਧਿਆਨ ਦੇਣਯੋਗ ਹੈ ਕਿ ਇਹ ਉੱਤਰੀ ਰੇਲਵੇ ਦੇ ਜੰਮੂ ਡਵੀਜ਼ਨ ਦਾ ਇਕਲੌਤਾ ਕਰਮਚਾਰੀ ਹੈ, ਜਿਸਨੂੰ ਇਹ ਸਨਮਾਨ ਮਿਲਿਆ ਹੈ । ਇਸ ਤੋਂ ਇਲਾਵਾ ਸਿਰਫ਼ ਅੱਠ ਰੇਲਵੇ ਕਰਮਚਾਰੀਆਂ ਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਨ੍ਹਾਂ ਵਿਚ ਕੰਠ ਮੁਰਾਦਾਬਾਦ ਡਵੀਜ਼ਨ ਤੋਂ ਪੁਆਇੰਟਸਮੈਨ ਨੀਰਜ ਕੁਮਾਰ, ਫਫਾਮੌ, ਲਖਨਊ ਡਵੀਜ਼ਨ ਤੋਂ ਕੀਮੈਨ ਮਨੋਜ ਪਟੇਲ, ਤ੍ਰਿਲੋਚਨ ਮਹਾਂਦੇਵ, ਲਖਨਊ ਡਵੀਜ਼ਨ ਤੋਂ ਸਟੇਸ਼ਨ ਮਾਸਟਰ ਅਨੁਜ ਕੁਮਾਰ, ਤਿਲਕ ਬ੍ਰਿਜ, ਦਿੱਲੀ ਡਵੀਜ਼ਨ ਤੋਂ ਇਲੈਕਟ੍ਰੀਕਲ ਸਿਗਨਲ ਮੇਨਟੇਨੀਅਰ ਧੀਰਜ ਕੁਮਾਰ ਸ਼ਰਮਾ, ਗਾਜ਼ੀਆਬਾਦ ਤੋਂ ਲੋਕੋ ਪਾਇਲਟ ਗੁਡਜ਼ ਪ੍ਰਵੀਨ ਕੁਮਾਰ, ਕਿਨਾਨਾ, ਦਿੱਲੀ ਡਵੀਜ਼ਨ ਤੋਂ ਸਟੇਸ਼ਨ ਮਾਸਟਰ ਮੁਕੇਸ਼ ਕੁਮਾਰ ਤੇ ਸਹਾਰਨਪੁਰ ਜੰਕਸ਼ਨ, ਅੰਬਾਲਾ ਡਵੀਜ਼ਨ ਤੋਂ ਲੋਕੋ ਪਾਇਲਟ ਵਿਨੋਦ ਕੁਮਾਰ ਕੁਸ਼ਵਾਹਾ ਸ਼ਾਮਿਲ ਹਨ । ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜੰਮੂ ਡਵੀਜ਼ਨ ਦੇ ਸੀਨੀਅਰ ਡਵੀਜ਼ਨਲ ਆਪ੍ਰੇਸ਼ਨ ਮੈਨੇਜਰ ਅਰੀਸ਼ ਬਾਂਸਲ ਨੇ ਕਿਹਾ ਕਿ ਪਠਾਨਕੋਟ ਯਾਰਡ ਵਿਖੇ ਇਕ ਰੇਲਵੇ ਕਰਮਚਾਰੀ ਦੀ ਚੌਕਸੀ ਤੇ ਤੁਰੰਤ ਕਾਰਵਾਈ ਕਾਰਨ ਇਕ ਸੰਭਾਵੀ ਰੇਲ ਹਾਦਸਾ ਟਲ ਗਿਆ। ਇਹ ਘਟਨਾ ਮੰਗਲਵਾਰ ਰਾਤ ਲਗਭਗ 10:42 ਵਜੇ ਵਾਪਰੀ ਜਦੋਂ ਗੇਟ S/148 ‘ ਤੇ ਡਿਊਟੀ ‘ਤੇ ਪੁਆਇੰਟਸਮੈਨ ਰਾਹੁਲ ਮੀਣਾ, ਡਾਊਨ ਮਾਲ ਗੱਡੀ ਨੂੰ ਬਿਲਕੁਲ ਸਹੀ ਸਿਗਨਲ ਦੇ ਰਿਹਾ ਸੀ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਲੰਜੇਰਾ ਦੇ ਸੰਪਰਕ ਮਾਰਗ ਦੀ ਹਾਲਤ ਹੋਈ ਖਸਤਾ ਅਗਲੀ ਖ਼ਬਰ ਹੈਲਪ ਗਰੁੱਪਾਂ ਨੂੰ ਵਿਆਜ ਮੁਕਤ 5 ਈ-ਰਿਕਸ਼ੇ ਸੌਂਪੇ-ਮੰਤਰੀ ਕਟਾਰੂਚੱਕ
Ad Position 24