31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ’ਚ 2027 ਮਿਸ਼ਨ ਜਿੱਤ ਕੇ ਵਿਰੋਧੀਆਂ ਦੇ ਭੁਲੇਖੇ ਦੂਰ ਕਰਾਂਗੇ- ਸੀਨੀਅਰ ਭਾਜਪਾ ਵਰਕਰ

ਫਤਹਿਗੜ੍ਹ ਚੂੜੀਆਂ, 30 ਅਗਸਤ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਦਿਨੋ-ਦਿਨ ਬੀਜੇਪੀ ਦਾ ਗਰਾਫ ਉੱਪਰ ਨੂੰ ਆ ਰਿਹਾ ਹੈ ਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਭਾਜਪਾ ਦੇ ਉਪ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਹੇਠ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਬੀਜੇਪੀ ਵੱਡੀ ਜਿੱਤ ਪ੍ਰਾਪਤ ਕਰਕੇ ਵਿਰੋਧੀ ਪਾਰਟੀਆਂ ਦੇ ਭਰਮ-ਭੁਲੇਖੇ ਦੂਰ ਕਰ ਦੇਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਦਿਹਾਤੀ ਪ੍ਰਧਾਨ ਰਾਣਾ ਰਣਜੀਤ ਸਿੰਘ ਪੰਨੂੰ, ਸਰਕਲ ਪ੍ਰਧਾਨ ਕਸ਼ਮੀਰ ਸਿੰਘ ਰਾਪੁਰ, ਕੁਲਵਿੰਦਰਜੀਤ ਸਿੰਘ ਬੱਲਾ ਘਣੀਆਂ ਕੇ ਬਾਂਗਰ, ਭਾਜਪਾ ਆਗੂ ਕੁਲਦੀਪ ਸਿੰਘ ਗੁੱਜਰਪੁਰਾ, ਕੁਲਵਿੰਦਰ ਸਿੰਘ ਘਣੀਏ ਕੇ ਬਾਂਗਰ, ਯੂਥ ਆਗੂ ਹਰਪ੍ਰੀਤ ਸਿੰਘ ਤੇਜਾ ਕਲਾਂ, ਗੁਰਨਾਮ ਸਿੰਘ ਤਲਵੰਡੀ ਭਰਥ ਤੇ ਭਾਈ ਮਨਜੀਤ ਸਿੰਘ ਕਾਲਾ ਅਫਗਾਨਾਂ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 31-08-2026
ਫਤਹਿਗੜ੍ਹ ਚੂੜੀਆਂ, 30 ਅਗਸਤ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਦਿਨੋ-ਦਿਨ ਬੀਜੇਪੀ ਦਾ ਗਰਾਫ ਉੱਪਰ ਨੂੰ ਆ ਰਿਹਾ ਹੈ ਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਭਾਜਪਾ ਦੇ ਉਪ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਹੇਠ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਬੀਜੇਪੀ ਵੱਡੀ ਜਿੱਤ ਪ੍ਰਾਪਤ ਕਰਕੇ ਵਿਰੋਧੀ ਪਾਰਟੀਆਂ ਦੇ ਭਰਮ-ਭੁਲੇਖੇ ਦੂਰ ਕਰ ਦੇਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਦਿਹਾਤੀ ਪ੍ਰਧਾਨ ਰਾਣਾ ਰਣਜੀਤ ਸਿੰਘ ਪੰਨੂੰ, ਸਰਕਲ ਪ੍ਰਧਾਨ ਕਸ਼ਮੀਰ ਸਿੰਘ ਰਾਪੁਰ, ਕੁਲਵਿੰਦਰਜੀਤ ਸਿੰਘ ਬੱਲਾ ਘਣੀਆਂ ਕੇ ਬਾਂਗਰ, ਭਾਜਪਾ ਆਗੂ ਕੁਲਦੀਪ ਸਿੰਘ ਗੁੱਜਰਪੁਰਾ, ਕੁਲਵਿੰਦਰ ਸਿੰਘ ਘਣੀਏ ਕੇ ਬਾਂਗਰ, ਯੂਥ ਆਗੂ ਹਰਪ੍ਰੀਤ ਸਿੰਘ ਤੇਜਾ ਕਲਾਂ, ਗੁਰਨਾਮ ਸਿੰਘ ਤਲਵੰਡੀ ਭਰਥ ਤੇ ਭਾਈ ਮਨਜੀਤ ਸਿੰਘ ਕਾਲਾ ਅਫਗਾਨਾਂ ਨੇ ਕੀਤਾ। ਉਨ੍ਹਾਂ ਕਿਹਾ ਕਿ ਰਵੀਕਰਨ ਸਿੰਘ ਕਾਹਲੋਂ ਦੀ ਹਲਕੇ ਵਿਚ ਵੱਡੀ ਹਰਮਨ ਪਿਆਰਤਾ ਹੈ, ਜਿਸ ਦਾ ਸਬੂਤ ਦਿੰਦੇ ਹੋਏ ਭਾਜਪਾ ਵਰਕਰ ਆਗਾਮੀ ਚੋਣਾਂ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਵੀਕਰਨ ਸਿੰਘ ਕਾਹਲੋਂ ਦਿਨ-ਰਾਤ ਵਰਕਰਾਂ ਦੇ ਦੁੱਖ-ਸੁੱਖ ’ਚ ਸ਼ਾਮਿਲ ਹੋ ਕੇ ਹਲਕਾ ਵਾਸੀਆਂ ਨੂੰ ਪਾਰਟੀ ਪ੍ਰਤੀ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਗਲੇ ਦਿਨੀਂ ਸਮੁੱਚੇ ਦਿਹਾਤੀ ਖੇਤਰ ਅੰਦਰ ਸਿਲਸਿਲਾ ਵਾਰ ਮੀਟਿੰਗਾਂ ਦਾ ਸ਼ੁਰੂ ਕੀਤਾ ਜਾ ਰਿਹਾ ਰੁਝਾਨ ਹਲਕੇ ਵਿਚ ਭਾਜਪਾ ਦੇ ਹੱਕ ਵਿਚ ਪੂਰੀ ਤਰ੍ਹਾਂ ਮੋੜ ਕੱਟ ਦੇਵੇਗਾ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼:- ਸਾਬਕਾ ਸੰਮਤੀ ਮੈਂਬਰ ਵੱਸਣ ਸਿੰਘ ਕਾਦੀਆਂ ਅਗਲੀ ਖ਼ਬਰ 77 ਵੀਆਂ ਜ਼ਿਲ੍ਹਾ ਸਕੂਲ ਖੇਡਾਂ ’ਚ ਜੀ.ਐਸ. ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਦੀ ਸ਼ਾਨਦਾਰ ਜਿੱਤ
Ad Position 24