ਅੰਮ੍ਰਿਤਸਰ, 23 ਨਵੰਬਰ - ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਡਾ. ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ, "ਸਚਿਨ ਪਾਇਲਟ ਹਰ ਗਲੀ ਅਤੇ ਹਰ ਪਿੰਡ ਦਾ ਦੌਰਾ ਕਰ ਰਹੇ ਹਨ, ਅਤੇ ਪਾਰਟੀ ਵਰਕਰਾਂ ਤੇ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣ ਰਹੇ ਹਨ। ਉਹ ਸਥਾਨਕ ਮੁੱਦਿਆਂ ਅਤੇ ਸਮੱਸਿਆਵਾਂ ਦਾ ਜਾਇਜ਼ਾ ਲੈ ਰਹੇ ਹਨ। ਲੋਕ ਇਸ ਬਾਰੇ ਗੱਲ ਕਰ ਰਹੇ ਹਨ ਕਿ ਪੰਜਾਬ ਵਿਚ ਨਸ਼ਿਆਂ ਦੀ ਸਥਿਤੀ ਕਿਵੇਂ ਹੋਰ ਵੀ ਬਦਤਰ ਹੋ ਗਈ ਹੈ; ਉਹ ਭ੍ਰਿਸ਼ਟਾਚਾਰ ਅਤੇ ਕਾਨੂੰਨ-ਵਿਵਸਥਾ ਦੀ ਹਾਲਤ ਬਾਰੇ ਚਰਚਾ ਕਰ ਰਹੇ ਹਨ। ਸਚਿਨ ਪਾਇਲਟ ਉਨ੍ਹਾਂ ਲੋਕਾਂ ਤੋਂ ਵੀ ਜਾਣਕਾਰੀ ਇਕੱਠੀ ਕਰ ਰਹੇ ਹਨ ਜਿਨ੍ਹਾਂ ਨੂੰ ਜ਼ਬਰਦਸਤੀ ਵਸੂਲੀ ਦੇਣ ਲਈ ਮਜਬੂਰ ਕੀਤਾ ਗਿਆ ਹੈ, ਜਾਂ ਜਿਨ੍ਹਾਂ ਨੂੰ ਧਮਕੀ ਭਰੇ ਪੱਤਰ ਜਾਂ ਫੋਨ ਕਾਲਾਂ ਮਿਲੀਆਂ ਹਨ। ਕਾਂਗਰਸ ਪਾਰਟੀ ਇਨ੍ਹਾਂ ਸਾਰੀਆਂ ਚਿੰਤਾਵਾਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿਚ ਸ਼ਾਮਿਲ ਕਰੇਗੀ, ਜੋ ਅਸਲ ਅਰਥਾਂ ਵਿਚ ਲੋਕਾਂ ਦੀਆਂ ਮੁਸ਼ਕਲਾਂ ਅਤੇ ਭਾਵਨਾਵਾਂ ਨੂੰ ਦਰਸਾਏਗਾ... ਮੈਨੂੰ ਲੱਗਦਾ ਹੈ ਕਿ ਇਸ ਦਾ ਐਲਾਨ ਦਸੰਬਰ ਤੱਕ ਕਰ ਦਿੱਤਾ ਜਾਵੇਗਾ..."।
ਤਾਜ਼ਾ ਖ਼ਬਰਾਂ
Free
ਹਰ ਗਲੀ,ਹਰ ਪਿੰਡ ਦਾ ਦੌਰਾ ਕਰ ਰਹੇ ਹਨ ਸਚਿਨ ਪਾਇਲਟ - ਡਾ. ਰਾਜ ਕੁਮਾਰ ਵੇਰਕਾ
ਅੰਮ੍ਰਿਤਸਰ, 23 ਨਵੰਬਰ - ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਡਾ. ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ, "ਸਚਿਨ ਪਾਇਲਟ ਹਰ ਗਲੀ ਅਤੇ ਹਰ...
ਅਜੀਤ ਡੈਸਕ
23-11-2026