ਸ਼ਿਵ ਭਗਤਾਂ ਵਲੋਂ ਮਨੀਮਹੇਸ਼ ਯਾਤਰਾ ਲਈ 8ਵਾਂ ਰਾਸ਼ਨ ਦਾ ਟਰੱਕ ਰਵਾਨਾ
ਤਾਰਾਗੜ੍ਹ, 29 ਅਗਸਤ (ਸੋਹਨ ਲਾਲ)-ਤਾਰਾਗੜ੍ਹ ਦੇ ਸ਼ਿਵ ਭਗਤਾਂ ਵਲੋਂ ਰਾਜੇਸ਼ ਕੁਮਾਰ ਕੁੱਦਾ ਦੀ ਅਗਵਾਈ ਹੇਠ ਮਨੀਮਹੇਸ਼ ਜਾਣ ਵਾਲੇ ਯਾਤਰੀਆਂ ਲਈ ਲੰਗਰ ਸੇਵਾ ਲਈ ਰਾਸ਼ਨ ਦਾ ਟਰੱਕ ਰਵਾਨਾ ਕੀਤਾ ਗਿਆ। ਸਮਾਜ ਸੇਵੀ ਰਾਜੇਸ਼ ਕੁਮਾਰ ਕੁੱਦਾ ਨੇ ਦੱਸਿਆ ਕਿ ਇਹ ਲੰਗਰ ਪਿਛਲੇ 8 ਸਾਲਾ ਤੋਂ ਪਿੰਡ ਵਾਸੀਆਂ ਤੇ ਸੱਜਣਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।
ਤਾਰਾਗੜ੍ਹ, 29 ਅਗਸਤ (ਸੋਹਨ ਲਾਲ)-ਤਾਰਾਗੜ੍ਹ ਦੇ ਸ਼ਿਵ ਭਗਤਾਂ ਵਲੋਂ ਰਾਜੇਸ਼ ਕੁਮਾਰ ਕੁੱਦਾ ਦੀ ਅਗਵਾਈ ਹੇਠ ਮਨੀਮਹੇਸ਼ ਜਾਣ ਵਾਲੇ ਯਾਤਰੀਆਂ ਲਈ ਲੰਗਰ ਸੇਵਾ ਲਈ ਰਾਸ਼ਨ ਦਾ ਟਰੱਕ ਰਵਾਨਾ ਕੀਤਾ ਗਿਆ। ਸਮਾਜ ਸੇਵੀ ਰਾਜੇਸ਼ ਕੁਮਾਰ ਕੁੱਦਾ ਨੇ ਦੱਸਿਆ ਕਿ ਇਹ ਲੰਗਰ ਪਿਛਲੇ 8 ਸਾਲਾ ਤੋਂ ਪਿੰਡ ਵਾਸੀਆਂ ਤੇ ਸੱਜਣਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਲੰਗਰ ਸੇਵਾ ਵਿਚ ਮਨੀਮਹੇਸ਼ ਜਾਣ ਵਾਲੇ ਯਾਤਰੀਆਂ ਦੀ ਸੁਵਿਧਾ ਲਈ ਖਾਣ ਪੀਣ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਉਨਾਂ ਦੱਸਿਆ ਕਿ ਇਹ ਲੰਗਰ ਸੇਵਾ ਲਗਪਗ 15-16 ਦਿਨ ਚਲੇਗੀ। ਇਸ ਮੌਕੇ ਤਾਰਾਗੜ੍ਹ ਦੇ ਸਰਪੰਚ ਰੋਜੀ ਸੈਣੀ, ਜ਼ਿਲ੍ਹਾ ਪਰਿਸ਼ਦ ਚੇਅਰਮੈਨ ਗੁਰਪ੍ਰੀਤ ਕੌਰ, ਸਵਰਨ ਕੌਰ, ਰੀਤੂ ਸੈਣੀ, ਮਾਸਟਰ ਕੁਲਦੀਪ ਰਾਜ ਸੈਣੀ, ਦਲੀਪ ਸਿੰਘ, ਜੋਗਿੰਦਰ ਸਿੰਘ, ਸਰਬਜੀਤ ਸਿੰਘ, ਠਾਕੁਰ ਸੁਰਜੀਤ ਸਿੰਘ, ਠਾਕੁਰ ਕਰਨੈਲ ਸਿੰਘ, ਜੈਲਦਾਰ ਸ਼ੇਰ ਸਿੰਘ, ਸਾਬਕਾ ਪੰਚ ਰਾਜ ਕੁਮਾਰੀ, ਫੌਜੀ ਸਤੀਸ਼ ਕੁਮਾਰ ਬਿੱਟੂ, ਫੌਜੀ ਰਜਿੰਦਰ ਕੁਮਾਰ ਰਾਜੂ, ਠਾਕੁਰ ਸੀਤਾ ਚਾਚਾ ਝੇਲਾ ਆਮਦਾ ਛੱਕੜਗੜ੍ਹ, ਠੇਕੇਦਾਰ ਸੁਰਜੀਤ ਸਿੰਘ, ਰਾਜ ਕੁਮਾਰ ਰਾਜੂ ਬਕਨੌਰ, ਏਕਮ ਸੈਣੀ, ਵੰਸ਼ ਸੈਣੀ, ਜਾਨੂ ਸੈਣੀ, ਫੌਜੀ ਜਤਿੰਦਰ ਕੁਮਾਰ, ਪੰਚ ਰਵੀ ਕੁਮਾਰ ਬੱਬੀ, ਠੇਕੇਦਾਰ ਬੋਧਰਾਜ ਅਤੇ ਹੋਰ ਬਹੁਤ ਸਾਰੇ ਪਿੰਡ ਵਾਸੀ ਤੇ ਇਲਾਕਾ ਨਿਵਾਸੀ ਮੌਜੂਦ ਸਨ ।