30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਗੁਰਦਾਸਪੁਰ ਵਿਖੇ ਫਿਊਚਰ ਯੂਥ ਲੀਡਰਜ਼ ਬੂਟ ਕੈਂਪ ਦੀ ਸ਼ੁਰੂਆਤ

ਗੁਰਦਾਸਪੁਰ, 29 ਅਗਸਤ (ਪੰਕਜ ਸ਼ਰਮਾ)-ਮੇਰਾ ਯੁਵਾ ਭਾਰਤ ਗੁਰਦਾਸਪੁਰ ਵਲੋਂ ਪੰਡਿਤ ਮੋਹਨ ਲਾਲ ਐਸ. ਡੀ.

Ad Position 21
No active advertisement
ਐਸ.ਡੀ.ਕਾਲਜ ਵਿਖੇ ਫਿਊਚਰ ਯੂਥ ਲੀਡਰਜ਼ ਬੂਟਕੈਂਪ ਦੌਰਾਨ ਹਾਜਰ ਵਿਦਿਆਰਥਣਾਂ, ਪ੍ਰਿੰਸੀਪਲ ਅਤੇ ਹੋਰ। ਤਸਵੀਰ: ਵਿਸ਼ਾਲ ਮੁੰਨਾ 30-08-2026
ਗੁਰਦਾਸਪੁਰ, 29 ਅਗਸਤ (ਪੰਕਜ ਸ਼ਰਮਾ)-ਮੇਰਾ ਯੁਵਾ ਭਾਰਤ ਗੁਰਦਾਸਪੁਰ ਵਲੋਂ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੁਮੈਨ ਵਿਖੇ ਤਿੰਨ ਰੋਜ਼ਾ ਫਿਊਚਰ ਯੂਥ ਲੀਡਰਜ਼ ਬੂਟਕੈਂਪ ਕਰਵਾਇਆ ਗਿਆ। ਇਸ ਦਾ ਉਦੇਸ਼ ਨੌਜਵਾਨਾਂ ਵਿਚ ਲੀਡਰਸ਼ਿਪ, ਸੰਚਾਰ, ਫੈਸਲਾ ਲੈਣ ਦੀ ਸਮਰੱਥਾ ਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨਾ ਅਤੇ ਰਾਸ਼ਟਰ ਨਿਰਮਾਣ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਨਾ ਹੈ। ਉਦਘਾਟਨੀ ਸਮਾਗਮ ਵਿਚ ਕੁਲਦੀਪ ਚੰਦ ਸਹਾਇਕ ਕਮਿਸ਼ਨਰ (ਜ) ਅਤੇ ਹਰਮਨਪ੍ਰੀਤ ਸਿੰਘ ਰਾਸ਼ਟਰੀ ਪੁਰਸਕਾਰ ਜੇਤੂ ਨੇ ਸ਼ਿਰਕਤ ਕੀਤੀ। ਪਹਿਲਾ ਸੈਸ਼ਨ ਰਾਜੀਵ ਸਿੰਘ ਸਕੱਤਰ ਰੈੱਡ ਕਰਾਸ ਸੁਸਾਇਟੀ ਵਲੋਂ ਕਰਵਾਇਆ ਗਿਆ। ਉਨ੍ਹਾਂ ਨੇ ਸੈਸ਼ਨ ਦੌਰਾਨ ਐਮਰਜੈਂਸੀ ਹਾਲਾਤਾਂ ਵਿਚ ਤੁਰੰਤ ਸਹਾਇਤਾ, ਜ਼ਿੰਮੇਵਾਰੀ ਅਤੇ ਲੋੜਵੰਦ ਵਿਅਕਤੀ ਦੀ ਮਦਦ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਦੂਜੇ ਤੇ ਤੀਜੇ ਸੈਸ਼ਨ ਯੋਗੇਸ਼ ਕਪੂਰ ਜ਼ੋਨਲ ਕੋਆਰਡੀਨੇਟਰ ਹਾਰਟਫੁਲਨੈੱਸ ਅਤੇ ਸ਼੍ਰੀਮਤੀ ਮੰਜੁਲਾ ਸੈਂਟਰਲ ਕੋਆਰਡੀਨੇਟਰ ਹਾਰਟਫੁਲਨੈੱਸ ਵਲੋਂ ਨੌਜਵਾਨਾਂ ਨੂੰ ਧਿਆਨ ਦੀਆਂ ਪ੍ਰਥਾਵਾਂ ਬਾਰੇ ਜਾਣੂ ਕਰਵਾਇਆ ਅਤੇ ਇਕ ਚੰਗੇ ਆਗੂ ਲਈ ਮਾਨਸਿਕ ਸਥਿਰਤਾ, ਅੰਦਰੂਨੀ ਸੰਤੁਲਨ ਤੇ ਆਤਮ-ਜਾਗਰੂਕਤਾ ਦੀ ਮਹੱਤਤਾ ਉਜਾਗਰ ਕੀਤੀ ਗਈ। ਪ੍ਰੋਗਰਾਮ ਦੀ ਸਮੁੱਚੀ ਜ਼ਿੰਮੇਵਾਰੀ ਸੰਦੀਪ ਕੌਰ ਜ਼ਿਲ੍ਹਾ ਯੁਵਾ ਅਧਿਕਾਰੀ ਮੇਰਾ ਯੁਵਾ ਭਾਰਤ ਵਲੋਂ ਨਿਭਾਈ ਗਈ ਅਤੇ ਉਨ੍ਹਾਂ ਨੇ ਯਕੀਨੀ ਬਣਾਇਆ ਕਿ ਬੂਟ ਕੈਂਪ ਸਮਾਗਮ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੀਤਾ ਜਾਵੇ। ਪ੍ਰੋਗਰਾਮ ਦੀ ਸਫਲਤਾ ਵਿਚ ਪ੍ਰਿੰਸੀਪਲ ਡਾ: ਨੀਰੂ ਸ਼ਰਮਾ ਅਤੇ ਪ੍ਰੋ. ਪੁਨੀਤਾ ਸਹਿਗਲ, ਪ੍ਰੋ. ਹਰਸ਼ਾ ਸ਼ਰਮਾ, ਪ੍ਰੋ. ਕੁਲਵਿੰਦਰ ਕੌਰ, ਪ੍ਰੋ. ਪਰਮ, ਪ੍ਰੋ. ਕਿਰਨ ਅਤੇ ਪ੍ਰੋ. ਜੋਤੀ ਦਾ ਵਿਸ਼ੇਸ਼ ਸਹਿਯੋਗ ਰਿਹਾ ।
Ad Position 22
No active advertisement
ਪਿਛਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਦਾ ਐਲਾਨ, ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ ਸੰਘਰਸ਼ ਅਗਲੀ ਖ਼ਬਰ ਕਰਾਟੇ ਮੁਕਾਬਲੇ ’ਚ ਗੋਲਡਨ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24