29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਲਾਇਨਜ਼ ਕਲੱਬ ਮੇਨ ਪਠਾਨਕੋਟ ਵਲੋਂ ਬੂਟੇ ਲਗਾਉਣ ਦੀ ਚਲਾਈ ਮੁਹਿੰਮ

ਪਠਾਨਕੋਟ, 28 ਅਗਸਤ (ਸੰਧੂ)-ਵਾਤਾਵਰਨ ਸੰਭਾਲ ਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਾਇਨਜ਼ ਕਲੱਬ ਮੇਨ ਪਠਾਨਕੋਟ ਵਲੋਂ ਪਿੰਡ ਭੂੰਨ ਵਿਖੇ ਵਿਸ਼ਾਲ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ । ਪ੍ਰੋਜੈਕਟ ਚੇਅਰਮੈਨ ਡਾ: ਕੇ.

Ad Position 21
No active advertisement
ਕਲੱਬ ਮੈਂਬਰ ਬੂਟੇ ਲਗਾਉਂਦੇ ਹੋਏ । ਤਸਵੀਰ: ਸੰਧੂ 29-08-2026
ਪਠਾਨਕੋਟ, 28 ਅਗਸਤ (ਸੰਧੂ)-ਵਾਤਾਵਰਨ ਸੰਭਾਲ ਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਾਇਨਜ਼ ਕਲੱਬ ਮੇਨ ਪਠਾਨਕੋਟ ਵਲੋਂ ਪਿੰਡ ਭੂੰਨ ਵਿਖੇ ਵਿਸ਼ਾਲ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ । ਪ੍ਰੋਜੈਕਟ ਚੇਅਰਮੈਨ ਡਾ: ਕੇ.ਡੀ. ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਇਸ ਅਭਿਆਨ ’ਚ ਕਲੱਬ ਦੇ ਪ੍ਰਧਾਨ ਲਾਇਨ ਵਿਜੇ ਵਰਮਾ ਤੇ ਸਕੱਤਰ ਲਾਇਨ ਸ਼ਰਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਸ਼ਮੂਲੀਅਤ ਕੀਤੀ । ਇਸ ਦੌਰਾਨ ਵੱਖ-ਵੱਖ ਕਿਸਮਾਂ ਦੇ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਗਏ । ਪ੍ਰਧਾਨ ਵਿਜੇ ਵਰਮਾ ਅਤੇ ਡਾ: ਕੇ.ਡੀ. ਸਿੰਘ ਨੇ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਦੇ ਦੌਰ ਵਿਚ ਵੱਧ ਤੋਂ ਵੱਧ ਬੂਟੇ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ ।। ਇਸ ਮੌਕੇ ਸਕੱਤਰ ਲਾਇਨ ਸ਼ਰਨਜੀਤ ਸਿੰਘ, ਕੈਸ਼ੀਅਰ ਹਰਜੀਤ ਸਿੰਘ, ਪ੍ਰਿੰਸੀਪਲ ਸਕੱਤਰ ਸੰਜੀਵ ਗੁਪਤਾ, ਅਜੈ ਪਾਲ ਸਿੰਘ ਸਮੇਤ ਕਲੱਬ ਦੇ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਰੇਲਵੇ ਸਟੇਸ਼ਨ ਪਠਾਨਕੋਟ ਸਿਟੀ ਤੇ ਕੈਂਟ ਵਿਖੇ ਪੁਲਿਸ ਵਲੋਂ ਵਿਆਪਕ ਚੈਕਿੰਗ ਅਭਿਆਨ ਅਗਲੀ ਖ਼ਬਰ ਜੀ.ਐਨ.ਡੀ.ਯੂ. ਕਾਲਜ ਨਰੋਟ ਜੈਮਲ ਸਿੰਘ ਦੀਆਂ ਪੰਜ ਵਿਦਿਆਰਥਣਾਂ ਨੇ ਯੂਨੀਵਰਸਿਟੀ ਪੱਧਰ ’ਤੇ 5ਵਾਂ ਸਥਾਨ ਕੀਤਾ ਹਾਸਲ
Ad Position 24