ਸਰਹੱਦੀ ਲੋਕ ਸੇਵਾ ਕਮੇਟੀ ਵਲੋਂ ਸਰਹੱਦ ’ਤੇ ਚੌਕੀ ਜੈਤਪੁਰ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ
ਨਰੋਟ ਜੈਮਲ ਸਿੰਘ, 28 ਅਗੁਸਤ (ਸ਼ਸ਼ੀ ਕੁਮਾਰ)-ਸਰਹੱਦੀ ਲੋਕ ਸੇਵਾ ਕਮੇਟੀ ਪਠਾਨਕੋਟ ਵਲੋਂ ਬੀ. ਐਸ.
ਨਰੋਟ ਜੈਮਲ ਸਿੰਘ, 28 ਅਗੁਸਤ (ਸ਼ਸ਼ੀ ਕੁਮਾਰ)-ਸਰਹੱਦੀ ਲੋਕ ਸੇਵਾ ਕਮੇਟੀ ਪਠਾਨਕੋਟ ਵਲੋਂ ਬੀ.ਐਸ.ਐਫ. ਬੀ.ਓ.ਪੀ. ਜੈਤਪੁਰ ਵਿਖੇ ਚੌਕੀ ਇੰਚਾਰਜ ਮਹਾਂਵੀਰ ਦੀ ਪ੍ਰਧਾਨਗੀ ਹੇਠ ਰੱਖੜੀ ਦਾ ਤਿਉਹਾਰ ਮਨਾਇਆ ਗਿਆ । ਇਸ ਮੌਕੇ ਸਰਹੱਦੀ ਲੋਕ ਸੇਵਾ ਕਮੇਟੀ ਦੀਆਂ ਵਰਕਰਾਂ ਤੇ ਭੈਣਾਂ ਨੇ ਫੌਜੀਆਂ ਦੇ ਗੁੱਟਾਂ ‘ਤੇ ਰੱਖੜੀ ਬੰਨ੍ਹੀ ਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ । ਜ਼ਿਲ੍ਹਾ ਪ੍ਰਧਾਨ ਕੁਲਦੀਪ ਸੈਣੀ ਨੇ ਸਰਹੱਦ ‘ਤੇ ਕਮੇਟੀ ਦੁਆਰਾ ਕੀਤੇ ਜਾਂਦੇ ਕੰਮ ਬਾਰੇ ਵਿਸਥਾਰ ਨਾਲ ਦੱਸਿਆ । ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਹੱਦੀ ਸੁਰੱਖਿਆ ਲਈ ਤਾਇਨਾਤ ਫੌਜੀਆਂ ਨੂੰ ਕਦੇ ਵੀ ਇਹ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਉਹ ਪਰਿਵਾਰ ਵਿਚ ਨਹੀਂ ਹਨ । ਇਸੇ ਲਈ ਕਮੇਟੀ ਦੇ ਵਰਕਰ ਅਤੇ ਭੈਣਾਂ ਪਰਿਵਾਰ ਬਣ ਕੇ ਆਈਆਂ ਹਨ । ਬੀ.ਐਸ.ਐਫ. ਵਲੋਂ ਆਉਣ ਵਾਲੇ ਵਰਕਰਾਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ । ਇਸ ਮੌਕੇ ਬੀ.ਐਸ.ਐਫ. ਦੇ ਅਧਿਕਾਰੀ ਤੇ ਜਵਾਨ ਸਮੇਤ ਅਜੈ, ਦੇਵ ਦੱਤ ਸ਼ਰਮਾ, ਹਰਜੀਤ ਸਿੰਘ ਅਤੇ ਕਮੇਟੀ ਦੀਆਂ ਭੈਣਾਂ, ਆਈ.ਟੀ.ਐਨ.ਜੀ. ਸਕੂਲ ਕੀੜੀ ਖੁਰਦ ਦੀਆਂ ਕੁੜੀਆਂ ਤੇ ਏਕਲ ਵਿਦਿਆਲਿਆ ਦੀਆਂ ਭੈਣਾਂ ਮੌਜੂਦ ਸਨ ।