ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਡਰਾਉਣ ਧਮਕਾਉਣ ਵਾਲਾ ਫੈਸਲਾ 2027 ’ਚ ਲੈ ਡੁੱਬੇਗਾ-ਪੁਰੇਵਾਲ
ਪਠਾਨਕੋਟ/ਸ਼ਾਹਪੁਰ ਕੰਢੀ, 28 ਅਗਸਤ (ਵਿਨੋਦ/ਰਣਜੀਤ ਸਿੰਘ)-ਮਹਾਂ ਹੜਤਾਲ ਦੇ 100 ਫੀਸਦੀ ਸਫਲ ਹੋਣ ਮਗਰੋਂ ਗੁੱਸੇ ’ਚ ਆਈ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਡਰਾਉਣ ਧਮਕਾਉਣ ਦਾ ਫੈਸਲਾ ਸਰਕਾਰ ਨੂੰ 2027 ਦੀਆਂ ਚੋਣਾਂ ਵਿਚ ਲੈ ਡੁੱਬੇਗਾ । ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤੀ ਦੇ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਹਰੀ ਸਿੰਘ ਪੁਰੇਵਾਲ ਨੇ ਕਿਹਾ ਕਿ ਮਹਾਂ ਹੜਤਾਲ ਦੌਰਾਨ ਬਕਾਇਦਾ ਛੁੱਟੀਆਂ ਆਪਣੇ-ਆਪਣੇ ਦਫ਼ਤਰਾਂ ਵਿਚ ਦੇ ਕੇ ਗਏ ਮੁਲਾਜ਼ਮਾਂ ਨੂੰ ਗੈਰ ਹਾਜ਼ਰ ਦਰਸਾਉਂਦੇ ਹੋਏ ਵਿਭਾਗੀ ਕਾਰਵਾਈ ਲਈ ਵਿਭਾਗ ਦੇ ਮੁਖੀਆਂ ਨੂੰ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕਰਨੀਆਂ ਸਰਕਾਰ ਦਾ ਹੰਕਾਰੀ ਰਵੱਈਆ ਸਿੱਧ ਹੁੰਦਾ ਹੈ ।
ਹ
ਹਰੀ ਸਿੰਘ ਪੂਰੇਵਾਲ
29-08-2026
ਪਠਾਨਕੋਟ/ਸ਼ਾਹਪੁਰ ਕੰਢੀ, 28 ਅਗਸਤ (ਵਿਨੋਦ/ਰਣਜੀਤ ਸਿੰਘ)-ਮਹਾਂ ਹੜਤਾਲ ਦੇ 100 ਫੀਸਦੀ ਸਫਲ ਹੋਣ ਮਗਰੋਂ ਗੁੱਸੇ ’ਚ ਆਈ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਡਰਾਉਣ ਧਮਕਾਉਣ ਦਾ ਫੈਸਲਾ ਸਰਕਾਰ ਨੂੰ 2027 ਦੀਆਂ ਚੋਣਾਂ ਵਿਚ ਲੈ ਡੁੱਬੇਗਾ । ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤੀ ਦੇ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਹਰੀ ਸਿੰਘ ਪੁਰੇਵਾਲ ਨੇ ਕਿਹਾ ਕਿ ਮਹਾਂ ਹੜਤਾਲ ਦੌਰਾਨ ਬਕਾਇਦਾ ਛੁੱਟੀਆਂ ਆਪਣੇ-ਆਪਣੇ ਦਫ਼ਤਰਾਂ ਵਿਚ ਦੇ ਕੇ ਗਏ ਮੁਲਾਜ਼ਮਾਂ ਨੂੰ ਗੈਰ ਹਾਜ਼ਰ ਦਰਸਾਉਂਦੇ ਹੋਏ ਵਿਭਾਗੀ ਕਾਰਵਾਈ ਲਈ ਵਿਭਾਗ ਦੇ ਮੁਖੀਆਂ ਨੂੰ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕਰਨੀਆਂ ਸਰਕਾਰ ਦਾ ਹੰਕਾਰੀ ਰਵੱਈਆ ਸਿੱਧ ਹੁੰਦਾ ਹੈ । ਸਰਕਾਰ ਦੀ ਪਿਛਲੇ ਸਾਡੇ 4 ਸਾਲਾਂ ਦੀ ਨਿਕਾਮੀ ਕਾਰਨ ਮੁਲਾਜ਼ਮ ਯੂਨੀਅਨਾਂ ਦੀਆਂ ਵਾਰ-ਵਾਰ ਮੀਟਿੰਗਾਂ, ਰੈਲੀਆਂ ਕਰਨ ਦੇ ਤੇ ਬਾਅਦ ’ਚ ਮਾਨਯੋਗ ਹਾਈਕੋਰਟ ਦੇ ਵਾਰ-ਵਾਰ ਹੁਕਮਾਂ ਦੇ ਬਾਵਜੂਦ ਵੀ 15000 ਕਰੋੜ ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਡੀ.ਏ. ਏਰੀਅਰ ਹੰਕਾਰ ਵੱਸ ਨਹੀਂ ਦਿੱਤਾ ਜਾ ਰਿਹਾ । ਆਉਣ ਵਾਲੇ ਸਮੇਂ ਵਿਚ ਮੁਲਾਜ਼ਮਾਂ ਦਾ ਸੰਘਰਸ਼ ਹੋਰ ਵੀ ਪ੍ਰਚੰਡ ਹੋਣ ਵਾਲ਼ਾ ਹੋਵੇਗਾ । ਮੁਲਾਜ਼ਮਾਂ ਦੇ ਇਸ ਸੰਘਰਸ਼ ਨਾਲ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਡਟ ਕੇ ਖੜ੍ਹਾ ਹੋਵੇਗਾ । ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤੀ ਦੀ ਸਰਕਾਰ ਆਉਣ ’ਤੇ ਮੁਲਾਜ਼ਮਾਂ, ਮਜ਼ਦੂਰਾਂ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ।