ਡਿਵਾਈਨ ਪਬਲਿਕ ਸਕੂਲ ਮਾਲੇਵਾਲ ਵਿਖੇ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਸੈਸ਼ਨ ਕਰਵਾਇਆ
ਫ਼ਤਹਿਗੜ੍ਹ ਚੂੜੀਆਂ, 23 ਅਗਸਤ (ਅਵਤਾਰ ਸਿੰਘ ਰੰਧਾਵਾ)-ਇਲਾਕੇ ਅੰਦਰ ਜਾਣੀ-ਪਹਿਚਾਣੀ ਉੱਚ ਪੱਧਰੀ ਮਿਆਰ ਰੱਖਣ ਵਾਲੀ ਸਿੱਖਿਆ ਸੰਸਥਾ ਡਿਵਾਈਨ ਪਬਲਿਕ ਸਕੂਲ ਮਾਲੇਵਾਲ ਵਿਖੇ ਵਿਦਿਆਰਥੀਆਂ ਨੂੰ ਭਵਿੱਖ ਲਈ ਸਹੀ ਕੈਰੀਅਰ ਦੀ ਚੋਣ ਕਰਨ ਵਿਚ ਮਾਰਗ ਦਰਸ਼ਨ ਦੇਣ ਲਈ ਵਿਸ਼ੇਸ਼ ਕੈਰੀਅਰ ਗਾਈਡੈਂਸ ਤੇ ਕਾਊਂਸਲਿੰਗ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਅੰਤਰਰਾਸ਼ਟਰੀ ਪੱਧਰ ਦੇ ਮੰਨੇ-ਪ੍ਰਮੰਨੇ ਤੇ ਪ੍ਰੇਰਣਾ ਦਾਇਕ ਬੁਲਾਰੇ ਸ੍ਰੀਮਤੀ ਸੁਰਭੀ ਸ਼ਰਮਾ, ਕਮਲਦੀਪ ਸਿੰਘ ਤੇ ਡਾ.
ਫ਼ਤਹਿਗੜ੍ਹ ਚੂੜੀਆਂ, 23 ਅਗਸਤ (ਅਵਤਾਰ ਸਿੰਘ ਰੰਧਾਵਾ)-ਇਲਾਕੇ ਅੰਦਰ ਜਾਣੀ-ਪਹਿਚਾਣੀ ਉੱਚ ਪੱਧਰੀ ਮਿਆਰ ਰੱਖਣ ਵਾਲੀ ਸਿੱਖਿਆ ਸੰਸਥਾ ਡਿਵਾਈਨ ਪਬਲਿਕ ਸਕੂਲ ਮਾਲੇਵਾਲ ਵਿਖੇ ਵਿਦਿਆਰਥੀਆਂ ਨੂੰ ਭਵਿੱਖ ਲਈ ਸਹੀ ਕੈਰੀਅਰ ਦੀ ਚੋਣ ਕਰਨ ਵਿਚ ਮਾਰਗ ਦਰਸ਼ਨ ਦੇਣ ਲਈ ਵਿਸ਼ੇਸ਼ ਕੈਰੀਅਰ ਗਾਈਡੈਂਸ ਤੇ ਕਾਊਂਸਲਿੰਗ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਅੰਤਰਰਾਸ਼ਟਰੀ ਪੱਧਰ ਦੇ ਮੰਨੇ-ਪ੍ਰਮੰਨੇ ਤੇ ਪ੍ਰੇਰਣਾ ਦਾਇਕ ਬੁਲਾਰੇ ਸ੍ਰੀਮਤੀ ਸੁਰਭੀ ਸ਼ਰਮਾ, ਕਮਲਦੀਪ ਸਿੰਘ ਤੇ ਡਾ. ਪੰਕਜ ਧਮੀਜਾ ਨੇ ਵਿਦਿਆਰਥੀਆਂ ਨਾਲ ਸਿੱਖਿਆ ਨਾਲ ਸੰਬੰਧਿਤ ਵਿਚਾਰ ਸਾਂਝੇ ਕੀਤੇ। ਮਾਹਿਰਾਂ ਨੇ ਵਿਦਿਆਰਥੀਆਂ ਨੂੰ ਆਪਣੀ ਰੁਚੀ, ਯੋਗਤਾ ਤੇ ਸਮਰੱਥਾ ਅਨੁਸਾਰ ਆਪਣਾ ਕੈਰੀਅਰ ਚੁਣਨ, ਨਵੇਂ ਕਰੀਅਰ ਮੌਕਿਆਂ ਬਾਰੇ ਜਾਣਕਾਰੀ ਹਾਸਲ ਕਰਨ ਤੇ ਭਵਿੱਖ ਲਈ ਸਪੱਸ਼ਟ ਟੀਚੇ ਨਿਰਧਾਰਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਅਕਾਦਮਿਕ ਡਾਇਰੈਕਟਰ ਅਮਿਤ ਅਬਰੋਲ ਤੇ ਪ੍ਰਿੰਸੀਪਲ ਸੋਨੂ ਬਾਲਾ ਨੇ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਸੰਵਾਦਕ ਸਵਾਲ-ਜਵਾਬ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਮਾਹਿਰਾਂ ਨਾਲ ਆਪਣੀਆਂ ਢੁੱਕਵੇ ਕਰੀਅਰ ਸੰਬੰਧੀ ਜਿਗਿਆਸਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਲਈ ਆਪਣੇ ਜੀਵਨ ਨੂੰ ਸਾਰਥਿਕ ਬਣਾਉਣ ਲਈ ਜ਼ਿੰਦਗੀ ਵਿਚ ਮਿਲਿਆ ਇਹ ਸਮਾਂ ਦੁਬਾਰਾ ਨਹੀਂ ਆਵੇਗਾ, ਸੋ ਉਮਰ ਦੇ ਇਨ੍ਹਾਂ ਪ੍ਰਭਾਵਸ਼ਾਲੀ ਪਲਾਂ ਨੂੰ ਮਿਹਨਤ ਲਗਨ ਅਤੇ ਯਤਨਸ਼ੀਲ ਕਦਮਾਂ ਨਾਲ ਸੰਭਾਲਣ ਦੀ ਲੋੜ ਹੈ।