24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬਟਾਲਾ ’ਚ ਗਹਿਣਿਆਂ ਦੀ ਬੰਦ ਦੁਕਾਨ ’ਤੇ ਰਾਤ ਸਮੇਂ ਚੱਲੀ ਗੋਲੀ ਪੁਲਿਸ ਕੋਲ ਨਹੀਂ ਪੁੱਜੀ ਕੋਈ ਸ਼ਿਕਾਇਤ- ਐਸ.ਐਚ.ਓ.

ਬਟਾਲਾ, 23 ਅਗਸਤ (ਸਤਿੰਦਰ ਸਿੰਘ)-ਬਟਾਲਾ ਦੀ ਸੰਘਣੀ ਆਬਾਦੀ ਵਾਲੇ ਸਿਟੀ ਰੋਡ ’ਤੇ ਬੀਤੀ ਰਾਤ ਗਹਿਣਿਆਂ ਦੀ ਬੰਦ ਦੁਕਾਨ ’ਤੇ ਰਾਤ ਸਮੇਂ ਗੋਲੀ ਚੱਲਣ ਦੀ ਖਬਰ ਹੈ, ਪਰ ਇਸ ਸਬੰਧੀ ਥਾਣੇ ’ਚ ਕੋਈ ਵੀ ਸ਼ਿਕਾਇਤ ਨਹੀਂ ਪਹੁੰਚੀ ਹੈ। ਨਿਊ ਪੀ.

Ad Position 21
No active advertisement
ਬਟਾਲਾ ਦੇ ਸਿਟੀ ਰੋਡ ’ਤੇ ਗਹਿਣਿਆਂ ਦੀ ਦੁਕਾਨ ’ਤੇ ਚੱਲੀਆਂ ਗੋਲੀਆਂ ਦੇ ਨਿਸ਼ਾਨ (ਹਾਸ਼ੀਏ ’ਚ)। ਤਸਵੀਰ : ਜਤਿੰਦਰ ਕੱਦ 24-08-2026
ਬਟਾਲਾ, 23 ਅਗਸਤ (ਸਤਿੰਦਰ ਸਿੰਘ)-ਬਟਾਲਾ ਦੀ ਸੰਘਣੀ ਆਬਾਦੀ ਵਾਲੇ ਸਿਟੀ ਰੋਡ ’ਤੇ ਬੀਤੀ ਰਾਤ ਗਹਿਣਿਆਂ ਦੀ ਬੰਦ ਦੁਕਾਨ ’ਤੇ ਰਾਤ ਸਮੇਂ ਗੋਲੀ ਚੱਲਣ ਦੀ ਖਬਰ ਹੈ, ਪਰ ਇਸ ਸਬੰਧੀ ਥਾਣੇ ’ਚ ਕੋਈ ਵੀ ਸ਼ਿਕਾਇਤ ਨਹੀਂ ਪਹੁੰਚੀ ਹੈ। ਨਿਊ ਪੀ.ਪੀ. ਜਿਊਲਰ, ਭੋਲੇ ਦੀ ਹੱਟੀ ਦੇ ਨੇੜਲੇ ਦੁਕਾਨਦਾਰਾਂ ਨੇ ਦੱਸਿਆ ਕਿ ਗੋਲੀ ਦੀ ਘਟਨਾ ਕਰੀਬ 9:30 ਵਜੇ ਵਾਪਰੀ ਹੈ, ਇਸ ਸਬੰਧੀ ਅੱਜ ਪੁਲਿਸ ਵਲੋਂ ਵੀ ਮੌਕਾ ਦੇਖਿਆ ਗਿਆ ਹੈ, ਜਿਸ ’ਚ ਪਾਇਆ ਗਿਆ ਕਿ ਦੁਕਾਨ ਦੇ ਸ਼ਟਰ ’ਚੋਂ ਗੋਲੀਆਂ ਆਰ-ਪਾਰ ਹੋਈਆਂ ਹਨ ਤੇ ਦੁਕਾਨ ਅੰਦਰ ਲੱਗਾ ਸ਼ੀਸ਼ੇ ਵਾਲਾ ਦਰਵਾਜਾ ਟੁੱਟ ਗਿਆ। ਘਟਨਾ ਸਬੰਧੀ ਜਦ ਥਾਣਾ ਸਿਟੀ ਦੇ ਐਸ.ਐਚ.ਓ. ਗੁਰਇਕਬਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਗੋਲੀ ਜ਼ਰੂਰੀ ਚੱਲੀ ਹੈ, ਪਰ ਸਾਨੂੰ ਇਸ ਸਬੰਧੀ ਕੋੲਂੀ ਵੀ ਸ਼ਿਕਾਇਤ ਨਹੀਂ ਮਿਲੀ, ਜੋ ਜਾਂਚ ਦਾ ਵਿਸ਼ਾ ਹੈ। ਜ਼ਿਕਰਯੋਗ ਹੈ ਕਿ ਦੁਕਾਨ ਦੇ ਮਾਲਕ ਨੂੰ ਪਿਛਲੇ ਦਿਨਾਂ ਤੋਂ ਫਿਰੌਤੀਆਂ ਸਬੰਧੀ ਧਮਕੀਆਂ ਭਰੇ ਫੋਨ ਆ ਰਹੇ ਸਨ, ਜਿਸ ਕਾਰਨ ਦੁਕਾਨਦਾਰਾਂ ਨੂੰ ਇਕ ਸੁਰੱਖਿਆ ਕਰਮੀ ਵੀ ਮਿਲਿਆ ਹੋਇਆ ਸੀ।
Ad Position 22
No active advertisement
ਪਿਛਲੀ ਖ਼ਬਰ ਡਿਵਾਈਨ ਪਬਲਿਕ ਸਕੂਲ ਮਾਲੇਵਾਲ ਵਿਖੇ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਸੈਸ਼ਨ ਕਰਵਾਇਆ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲਾ ਸ਼ਹਿਰ ’ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲੋਕਾਂ ਦੀ ਸਹੂਲਤ ਨੂੰ ਮੁੱਖ ਰ...
Ad Position 24