15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪਰਮਜੀਤ ਸਿੰਘ ਨਿੱਕੇ ਘੁੰਮਣ ਦੀ ਪੁਸਤਕ ‘ਹਿਸਾਬ ਕਿਤਾਬ’ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਲੋਕ ਅਰਪਣ

ਬਟਾਲਾ, 14 ਅਗਸਤ (ਸਤਿੰਦਰ ਸਿੰਘ)-ਉੱਘੇ ਕਾਲਮ ਨਵੀਸ ਤੇ ਗਣਿਤ ਅਧਿਆਪਕ ਪਰਮਜੀਤ ਸਿੰਘ ਨਿੱਕੇ ਘੁੰਮਣ ਦੁਆਰਾ ਰਚਿਤ ਪੁਸਤਕ ‘ਹਿਸਾਬ ਕਿਤਾਬ’ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਗੁਰਦਾਸਪੁਰ ਸ੍ਰੀ ਰਾਜੇਸ਼ ਕੁਮਾਰ ਸ਼ਰਮਾ (ਸਟੇਟ ਐਵਾਰਡੀ) ਵਲੋਂ ਲੋਕ ਅਰਪਣ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਨਿੱਕੇ ਘੁੰਮਣ ਇਕ ਸਮਰਪਿਤ ਅਧਿਆਪਕ ਤੇ ਇਕ ਵਿਦਵਾਨ ਲੇਖਕ ਹਨ, ਜਿਸ ਨੇ ਗਣਿਤ ਜਿਹੇ ਕਠਿਨ ਸਮਝੇ ਜਾਂਦੇ ਵਿਸ਼ੇ ਬਾਰੇ ਬੜੇ ਹੀ ਸੁਖ਼ਾਲੇ ਅੰਦਾਜ਼ ’ਚ ਦਿਲਚਸਪ ਜਾਣਕਾਰੀ ਭਰਪੂਰ ਪੁਸਤਕ ‘ਹਿਸਾਬ ਕਿਤਾਬ’ ਦੀ ਸਿਰਜਣਾ ਕੀਤੀ ਹੈ।

Ad Position 21
No active advertisement
ਪੁਸਤਕ ‘ਹਿਸਾਬ ਕਿਤਾਬ’ ਲੋਕ ਅਰਪਣ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ। ਅਜੀਤ ਤਸਵੀਰ 15-08-2026
ਬਟਾਲਾ, 14 ਅਗਸਤ (ਸਤਿੰਦਰ ਸਿੰਘ)-ਉੱਘੇ ਕਾਲਮ ਨਵੀਸ ਤੇ ਗਣਿਤ ਅਧਿਆਪਕ ਪਰਮਜੀਤ ਸਿੰਘ ਨਿੱਕੇ ਘੁੰਮਣ ਦੁਆਰਾ ਰਚਿਤ ਪੁਸਤਕ ‘ਹਿਸਾਬ ਕਿਤਾਬ’ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਗੁਰਦਾਸਪੁਰ ਸ੍ਰੀ ਰਾਜੇਸ਼ ਕੁਮਾਰ ਸ਼ਰਮਾ (ਸਟੇਟ ਐਵਾਰਡੀ) ਵਲੋਂ ਲੋਕ ਅਰਪਣ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਨਿੱਕੇ ਘੁੰਮਣ ਇਕ ਸਮਰਪਿਤ ਅਧਿਆਪਕ ਤੇ ਇਕ ਵਿਦਵਾਨ ਲੇਖਕ ਹਨ, ਜਿਸ ਨੇ ਗਣਿਤ ਜਿਹੇ ਕਠਿਨ ਸਮਝੇ ਜਾਂਦੇ ਵਿਸ਼ੇ ਬਾਰੇ ਬੜੇ ਹੀ ਸੁਖ਼ਾਲੇ ਅੰਦਾਜ਼ ’ਚ ਦਿਲਚਸਪ ਜਾਣਕਾਰੀ ਭਰਪੂਰ ਪੁਸਤਕ ‘ਹਿਸਾਬ ਕਿਤਾਬ’ ਦੀ ਸਿਰਜਣਾ ਕੀਤੀ ਹੈ। ਉਨ੍ਹਾਂ ਆਪਣੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਪੁਸਤਕ ਗਣਿਤ ਅਧਿਆਪਕਾਂ ਤੇ ਸਮੂਹ ਵਿਦਿਆਰਥੀਆਂ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਗਿਆਨ ਵਰਧਕ ਸਾਬਿਤ ਹੋਵੇਗੀ। ਇਸ ਮੌਕੇ ਉਕਤ ਪੁਸਤਕ ਦੇ ਲੇਖਕ ਨੇ ਦੱਸਿਆ ਕਿ ਪੰਜਾਬੀ ਭਾਸ਼ਾ ’ਚ ਗਣਿਤ ਸਬੰਧੀ ਰਚੀ ਗਈ ਇਹ ਇਕ ਅਜਿਹੀ ਨਿਵੇਕਲੀ ਪੁਸਤਕ ਹੈ, ਜਿਸ ਵਿਚ ਗਣਿਤ ਵਿਸ਼ੇ ਨਾਲ ਸਬੰਧਿਤ ਵੱਖ-ਵੱਖ ਮੁਸ਼ਕਿਲ ਸੰਕਲਪਾਂ ਨੂੰ ਸਮਝਾਉਣ ਲਈ ਇਕਾਂਗੀ, ਕਹਾਣੀ, ਕਵਿਤਾ, ਬੁਝਾਰਤਾਂ ਤੇ ਲੇਖ ਰਚਨਾ ਆਦਿ ਸਾਹਿਤਕ ਵੰਨ੍ਹਗੀਆਂ ਦੀ ਵਰਤੋਂ ਬਾਖ਼ੂਬੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਪੁਸਤਕ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਪ੍ਰਵਾਨਿਤ ਪੁਸਤਕਾਂ ਦੀ ਸੂਚੀ ਵਿਚ ਵੀ ਸ਼ਾਮਿਲ ਕੀਤੀ ਗਈ ਹੈ। ਜ਼ਿਕਰਯੋਗ ਹੈ ਸਾਹਿਤਕਾਰ ਅਤੇ ਅਧਿਆਪਕ ਪਰਮਜੀਤ ਨਿੱਕੇ ਘੁੰਮਣ ਦੁਆਰਾ ਰਚੀ ਗਈ ਇਹ 7ਵੀਂ ਪੁਸਤਕ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਵਡਾਲਾ ਗ੍ਰੰਥੀਆਂ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ 4 ਤਗਮੇ 2 ਸੋਨੇ, ਇਕ ਚਾਂ... ਅਗਲੀ ਖ਼ਬਰ ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਪੰਜਾਬੀ ਵਿਭਾਗ ਵਲੋਂ ਕਰਵਾਏ ਸਮਾਗਮ ’ਚ ਵਿਦਿਆਰਥਣਾਂ ਨੇ...
Ad Position 24