15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਪੰਜਾਬੀ ਵਿਭਾਗ ਵਲੋਂ ਕਰਵਾਏ ਸਮਾਗਮ ’ਚ ਵਿਦਿਆਰਥਣਾਂ ਨੇ ਲੋਕ-ਗੀਤਾਂ ਤੇ ਨਾਚਾਂ ਨਾਲ ਬੰਨੇ ਰੰਗ

ਫ਼ਤਹਿਗੜ੍ਹ ਚੂੜੀਆਂ, 14 ਅਗਸਤ (ਐਮ. ਐਸ.

Ad Position 21
No active advertisement
ਅਜੀਤ ਡੈਸਕ 15-08-2026
ਫ਼ਤਹਿਗੜ੍ਹ ਚੂੜੀਆਂ, 14 ਅਗਸਤ (ਐਮ.ਐਸ. ਫੁੱਲ)-ਸਥਾਨਕ ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫ਼ਾਰ ਗਰਲਜ਼ ਫ਼ਤਹਿਗੜ੍ਹ ਚੂੜੀਆਂ ਵਿਖੇ ਪੋਸਟ ਗਰੈਜੂਏਟ ਵਿਭਾਗ ਪੰਜਾਬੀ ਵਲੋਂ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਸਮਾਗਮ ’ਚ ਸਥਾਨਕ ਪ੍ਰਬੰਧਕ ਕਮੇਟੀ ਮੈਂਬਰ ਸ੍ਰੀਮਤੀ ਉਸ਼ਾ ਬਿਬਰਾ ਤੇ ਵਰਿੰਦਰ ਕੌਰ (ਪ੍ਰਿੰਸੀਪਲ ਗਲੋਬਲ ਸਕੂਲ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਮ੍ਰਿਣਾਲ ਗੁਪਤਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਪਰੰਤ ਜੋਤੀ ਜਗਾਉਣ ਦੀ ਰਸਮ ਨਾਲ ਸਮਾਗਮ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਵਿਦਿਆਰਥਣਾਂ ਨੇ ਲੋਕ-ਗੀਤ, ਲੋਕ-ਨਾਚ ਤੇ ਗਿੱਧੇ ਨਾਲ ਮਾਹੌਲ ਨੂੰ ਸੱਭਿਆਚਾਰਕ ਰੰਗਾਂ ਵਿਚ ਰੰਗਿਆ। ਪ੍ਰਿੰ. ਮ੍ਰਿਣਾਲ ਗੁਪਤਾ ਨੇ ਕਿਹਾ ਕਿ ਸਾਉਣ ਮਹੀਨੇ ਦੀਆਂ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦੀ ਨਿਵੇਕਲੀ ਪਛਾਣ ਦਾ ਲਖਾਇਕ ਹੈ, ਜੋ ਸਾਡੀ ਅਜੋਕੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਸਕੂਨ ਤੇ ਖ਼ੁਸ਼ੀਆਂ ਦੀ ਸ਼ਹਿਬਰ ਲਾਉਂਦਾ ਹੈ ਤੇ ਸਾਡੇ ਅਮੀਰ ਵਿਰਸੇ ਦੀ ਯਾਦ ਤਾਜ਼ਾ ਕਰਵਾਉਂਦਾ ਹੈ। ਉਨ੍ਹਾਂ ਆਏ ਹੋਏ ਮਹਿਮਾਨਾਂ ਨੂੰ ਤੋਹਫ਼ੇ ਭੇਟ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਇਸ ਤੋਂ ਬਾਅਦ ਸਭ ਨੇ ਪੀਂਘ ਵੀ ਝੂਟੀ। ਪ੍ਰਿੰਸੀਪਲ ਗੁਪਤਾ ਨੇ ਕਿਹਾ ਕਿ ਪੰਜਾਬੀ ਵਿਭਾਗ ਦੇ ਮੁਖੀ ਡਾ. ਸਤਿੰਦਰ ਕੌਰ, ਸ੍ਰੀਮਤੀ ਦੀਪਿੰਦਰ ਕੌਰ ਤੇ ਸ੍ਰੀਮਤੀ ਰਾਜਬੀਰ ਕੌਰ ਦੁਆਰਾ ਕਰਵਾਇਆ ਇਹ ਸਮਾਗਮ ਵਿਦਿਆਰਥਣਾਂ ਨੂੰ ਵਿਰਸੇ ਨਾਲ ਜੋੜਨ ਦਾ ਉੱਤਮ ਉਪਰਾਲਾ ਹੈ ਤੇ ਅੱਜ ਵੀ ਇਹ ਵਿਭਾਗ ਪੰਜਾਬੀਅਤ ਦਾ ਅਲੰਬਰਦਾਰ ਬਣਿਆ ਰਹੇਗਾ। ਕਾਲਜ ਵਿਚ ਤੀਆਂ ਮੌਕੇ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ। ਇਸ ਦਿਨ ਖਾਣ-ਪੀਣ ਦੇ ਸਟਾਲ ਤੇ ਮੁਨਿਆਰੀ ਦੀ ਦੁਕਾਨ ਨੇ ਮਾਹੌਲ ਨੂੰ ਮੇਲੇ ਦਾ ਰੂਪ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਪਰਮਜੀਤ ਸਿੰਘ ਨਿੱਕੇ ਘੁੰਮਣ ਦੀ ਪੁਸਤਕ ‘ਹਿਸਾਬ ਕਿਤਾਬ’ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਲੋਕ ਅਰਪਣ ਅਗਲੀ ਖ਼ਬਰ ਯੋਗ ਦੁਆਰਾ ਮਨ ਇਕਾਗਰ ਤੇ ਤਨ ਨਿਰੋਗ ਰਹਿੰਦਾ ਹੈ- ਸੁਆਮੀ ਵਿਗਿਆਨਾਂ ਨੰਦ
Ad Position 24