15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਆਜ਼ਾਦੀ ਦਿਵਸ

ਜੌੜਾ ਛੱਤਰਾਂ, 14 ਅਗਸਤ (ਪਰਮਜੀਤ ਸਿੰਘ ਘੁੰਮਣ)-ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਆਜਾਦੀ ਦਿਵਸ ਬੜੇ ਉਤਸ਼ਾਹ ਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Ad Position 21
No active advertisement
ਅਜੀਤ ਡੈਸਕ 15-08-2026
ਜੌੜਾ ਛੱਤਰਾਂ, 14 ਅਗਸਤ (ਪਰਮਜੀਤ ਸਿੰਘ ਘੁੰਮਣ)-ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਵਿਖੇ ਆਜਾਦੀ ਦਿਵਸ ਬੜੇ ਉਤਸ਼ਾਹ ਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਬੱਚਿਆਂ ਵਲੋਂ ਵੱਖ-ਵੱਖ ਕਵਿਤਾਵਾਂ, ਦੇਸ਼ ਭਗਤੀ ਦੇ ਗੀਤ ਅਤੇ ਭਾਸ਼ਣ ਪੇਸ਼ ਕੀਤੇ। ਨਰਸਰੀ ਕਲਾਸ ਦੇ ਬੱਚਿਆਂ ਨੇ ਡਾਂਸ਼ ਪੇਸ਼ ਕੀਤਾ, ਐਲ.ਕੇ.ਜੀ ਦੇ ਬੱਚਿਆਂ ਨੇ ਦੇਸ਼ ਭਗਤੀ ਤੇ ਸੱਭਿਆਚਾਰਕ ਗੀਤਾਂ ’ਤੇ ਸੁੰਦਰ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਸਕੂਲ ਦੇ ਡਾਇਰੈਕਟਰ ਕੁਲਜੀਤ ਸਿੰਘ ਨੇ ਬੱਚਿਆਂ ਨੂੰ ਆਜਾਦੀ ਦਿਵਸ ਦੇ ਇਤਿਹਾਸ ਤੇ ਦੇਸ਼ ਦੀ ਆਜਾਦੀ ਲਈ ਮਹਾਨ ਆਜਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੇਸ਼ ਪ੍ਰਤੀ ਪਿਆਰ, ਏ ਕਤਾ ਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਨ ਹਰਪ੍ਰੀਤ ਕੌਰ, ਮੈਡਮ ਰਾਜਬੀਰ ਕੌਰ, ਮੈਡਨ ਜਗਜੀਤ ਕੌਰ, ਮੀਨਾਕਸ਼ੀ, ਨਵਨੀਤ ਕੌਰ ਤੇ ਹੋਰ ਸਟਾਫ ਹਾਜਰ ਸੀ।
Ad Position 22
No active advertisement
ਪਿਛਲੀ ਖ਼ਬਰ ਕ੍ਰਿਸਟਲ ਯੂਰੋਕਿਡਸ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ 47 ਦੀ ਵੰਡ ਵੇਲੇ ਖੁੱਲ੍ਹੇ ਬੂਹੇ ਤੇ ਘਰੇਲੂ ਸਾਮਾਨ ਸਮੇਤ ਛੱਡਣਾ ਪਿਆ ਸੀ ਘਰ ਬਾਰ- ਨੰਬਰਦਾਰ ਬਾਪੂ ਸੇਵਾ ਰਾਮ ਕਿਹਾ, ਬਟ...
Ad Position 24