14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪਿੰਡ ਬੱਬਰੀ ਨੰਗਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਲੋਕ ਸੰਘਰਸ਼ ਮੋਰਚੇ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਨੇ ਕੀਤੀ ਸ਼ਿਰਕਤ

ਤਿੱਬੜ, 13 ਅਗਸਤ (ਸੋਹਨ ਮਲਿਕ)- ਪਿੰਡ ਬੱਬਰੀ ਨੰਗਲ ਦੀ ਸਰਪੰਚ ਸੁਖਦੇਵ ਕੌਰ ਤੇ ਬਲਾਕ ਪ੍ਰਧਾਨ ਹਿੱਤਪਾਲ ਸਿੰਘ ਦੀ ਅਗਵਾਈ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿਚ ਪਿੰਡ ਦੀਆਂ ਔਰਤਾਂ ਅਤੇ ਮੁਟਿਆਰਾਂ ਨੇ ਗਿੱਧਾ ਪਾ ਕੇ ਧਮਾਲਾਂ ਪਾਈਆਂ।

Ad Position 21
No active advertisement
ਪਿੰਡ ਬੱਬਰੀ ਵਿਖੇ ਤੀਆਂ ਦੇ ਤਿਉਹਾਰ ਮੌਕੇ ਕਰਵਾਏ ਪ੍ਰੋਗਰਾਮ ਪਹੁੰਚੇ ਰਣਜੀਤ ਸਿੰਘ ਕਾਹਲੋਂ ਤੇ ਹਾਜ਼ਰ ਲੋਕ ਅਤੇ ਪ੍ਰੋਗਰਾਮ ਪੇਸ਼ ਕਰਦੀਆਂ ਮੁਟਿਆਰਾਂ। ਤਸਵੀਰਾਂ: ਸੋਹਨ ਮਲਿਕ 14-08-2026
ਤਿੱਬੜ, 13 ਅਗਸਤ (ਸੋਹਨ ਮਲਿਕ)- ਪਿੰਡ ਬੱਬਰੀ ਨੰਗਲ ਦੀ ਸਰਪੰਚ ਸੁਖਦੇਵ ਕੌਰ ਤੇ ਬਲਾਕ ਪ੍ਰਧਾਨ ਹਿੱਤਪਾਲ ਸਿੰਘ ਦੀ ਅਗਵਾਈ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿਚ ਪਿੰਡ ਦੀਆਂ ਔਰਤਾਂ ਅਤੇ ਮੁਟਿਆਰਾਂ ਨੇ ਗਿੱਧਾ ਪਾ ਕੇ ਧਮਾਲਾਂ ਪਾਈਆਂ। ਪਿੰਡ ਬੱਬਰੀ ਤੇ ਨੰਗਲ ਤੋਂ ਇਲਾਵਾ ਨੇੜੇ ਪਿੰਡ ਦੇ ਲੋਕਾਂ ਵਲੋਂ ਗ੍ਰਾਮ ਪੰਚਾਇਤ ਬੱਬਰੀ ਸਰਪੰਚ ਸੁਖਦੇਵ ਕੌਰ ਤੇ ਬਲਾਕ ਪ੍ਰਧਾਨ ਹਿਤਪਾਲ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਔਰਤਾਂ ਅਤੇ ਮੁਟਿਆਰਾਂ ਨੂੰ ਖੁਸ਼ੀ ਦਾ ਪ੍ਰਗਟਾਵਾ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਲੋਕ ਸੰਘਰਸ਼ ਮੋਰਚੇ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਉਚੇਚੇ ਤੌਰ ’ਤੇ ਪਹੁੰਚੇ ਜਿਨ੍ਹਾਂ ਨੇ ਸਮਾਜ ਵਿਚ ਧੀਆਂ ਤੇ ਔਰਤਾਂ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲੀ ਰੱਖਣ ਦੀ ਸ਼ਲਾਘਾ ਕੀਤੀ ਅਤੇ ਨਾਰੀ ਸਮਾਜ ਨੂੰ ਪੜ੍ਹ ਲਿਖ ਕੇ ਸਮਾਜ ਦੇ ਸੁਧਾਰ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿਚ ਇਲਾਕੇ ਨੂੰ ਨਸ਼ੇ ਮੁਕਤ ਕਰਨ, ਵਧੀਆ ਰੁਜ਼ਗਾਰ ਦੇਣ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਲਗਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਕਸ਼ਮੀਰ ਸਿੰਘ ਵਾਹਲਾ, ਕਰਮਜੀਤ ਸਿੰਘ ਸਰਪੰਚ, ਨਵੀ ਕਾਹਲੋਂ, ਜੱਗਾ ਔਲਖ, ਹੈਰੀ ਕਾਹਲੋਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਸੂਝਵਾਨ ਆਗੂ ਅਤੇ ਲੋਕਾਂ ਨੇ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਆਰ. ਆਰ. ਬਾਵਾ. ਡੀ. ਏ. ਵੀ. ਕਾਲਜ ਫਾਰ ਗਰਲਜ਼ ਬਟਾਲਾ ਵਿਖੇ ‘ਪ੍ਰਤਿਭਾ ਖੋਜ ਮੁਕਾਬਲੇ 2026’ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਕਈ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ (ਬ) ’ਚ ਮਿਲੀ ਅਹਿਮ ਜ਼ਿੰਮੇਵਾਰੀ * ਆਗੂਆਂ ਨੇ...
Ad Position 24