24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਟਰੱਕ ’ਤੇ ਸਾਮਾਨ ਬੰਨ੍ਹਦੇ ਸਮੇਂ ਹੇਠਾਂ ਡਿੱਗਣ ਕਾਰਨ ਚਾਲਕ ਦੀ ਮੌਤ

ਰਾਮਾਂ ਮੰਡੀ, (ਬਠਿੰਡਾ), 24 ਅਕਤੂਬਰ (ਤਰਸੇਮ ਸਿੰਗਲਾ)- ਬੀਤੀ ਰਾਤ ਪਿੰਡ ਬਾਘਾ ਦੇ ਰਹਿਣ ਵਾਲੇ ਮਾਹਸਾ ਸਿੰਘ ਦੀ ਟਰੱਕ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਹਸਾ ਸਿੰਘ ਖ਼ੁਦ ਆਪਣੇ ਟਰੱਕ ਦਾ ਮਾਲਕ ਅਤੇ ਚਾਲਕ ਸੀ।

Ad Position 21
No active advertisement
ਅਜੀਤ ਡੈਸਕ 24-10-2026

ਰਾਮਾਂ ਮੰਡੀ, (ਬਠਿੰਡਾ), 24 ਅਕਤੂਬਰ (ਤਰਸੇਮ ਸਿੰਗਲਾ)- ਬੀਤੀ ਰਾਤ ਪਿੰਡ ਬਾਘਾ ਦੇ ਰਹਿਣ ਵਾਲੇ ਮਾਹਸਾ ਸਿੰਘ ਦੀ ਟਰੱਕ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਹਸਾ ਸਿੰਘ ਖ਼ੁਦ ਆਪਣੇ ਟਰੱਕ ਦਾ ਮਾਲਕ ਅਤੇ ਚਾਲਕ ਸੀ। ਬੀਤੀ ਰਾਤ ਉਹ ਆਪਣੇ ਘਰ ਦੇ ਬਾਹਰ ਹੀ ਟਰੱਕ ਉੱਪਰ ਚੜ੍ਹ ਕੇ ਸਾਮਾਨ ਨੂੰ ਰੱਸੇ ਨਾਲ ਬੰਨ੍ਹ ਰਿਹਾ ਸੀ ਕਿ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਹੇਠਾਂ ਡਿੱਗ ਪਿਆ। ਪਰਿਵਾਰ ਵਲੋਂ ਉਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਰਾਮਾਂ ਲਿਆਂਦਾ ਗਿਆ, ਜਿੱਥੇ ਡਾਕਟਰ ਵਲੋਂ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਣ ਤੋਂ ਬਾਅਦ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਕਾਰਨ ਪਿੰਡ ਬਾਘਾ ਵਿਚ ਅਤੇ ਗਰਾਮ ਪੰਚਾਇਤ ਸੋਗ ਦੀ ਲਹਿਰ ਹੈ।

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ਚ ਵਿਦਿਆਰਥੀ ਦੇ ਕਾਤਲ ਦਾ ਐਨਕਾਊਂਟਰ ਅਗਲੀ ਖ਼ਬਰ ਮਲੇਸ਼ੀਅਨ ਹਾਕੀ ਟੀਮ ਦਾ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜਣ ’ਤੇ ਭਰਵਾਂ ਸਵਾਗਤ
Ad Position 24