12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸਾਬਕਾ ਸਰਪੰਚ ਵਲੋਂ ਫੰਡਾਂ ’ਚ ਕੀਤੇ ਗਬਨ ਸੰਬੰਧੀ ਕਾਰਵਾਈ ਨਾ ਹੋਣ ’ਤੇ ਵਫਦ ਬੀ. ਡੀ. ਪੀ. ਓ ਨੂੰ ਮਿਲਿਆ

ਗੁਰਦਾਸਪੁਰ, 11 ਅਗਸਤ (ਚੱਕਰਾਜਾ)-ਬਲਾਕ ਦੋਰਾਂਗਲਾ ਦੇ ਪਿੰਡ ਸੁਲਤਾਨੀ ਦੇ ਸਾਬਕਾ ਸਰਪੰਚ ’ਤੇ ਪੰਚਾਇਤੀ ਫੰਡਾਂ ਦੇ ਵੱਡੇ ਗਬਨ ਕਰਨ ਦੇ ਦੋਸ਼ਾਂ ਤੋਂ ਬਾਅਦ ਵੀ ਬੀ. ਡੀ.

Ad Position 21
No active advertisement
ਅਜੀਤ ਡੈਸਕ 12-08-2026
ਗੁਰਦਾਸਪੁਰ, 11 ਅਗਸਤ (ਚੱਕਰਾਜਾ)-ਬਲਾਕ ਦੋਰਾਂਗਲਾ ਦੇ ਪਿੰਡ ਸੁਲਤਾਨੀ ਦੇ ਸਾਬਕਾ ਸਰਪੰਚ ’ਤੇ ਪੰਚਾਇਤੀ ਫੰਡਾਂ ਦੇ ਵੱਡੇ ਗਬਨ ਕਰਨ ਦੇ ਦੋਸ਼ਾਂ ਤੋਂ ਬਾਅਦ ਵੀ ਬੀ.ਡੀ.ਪੀ.ਓ ਦੋਰਾਂਗਲਾ ਵਲੋਂ ਸਰਪੰਚ ਖਿਲਾਫ ਬਣਦੀ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪਿੰਡ ਵਾਸੀਆਂ ਦਾ ਵਫਦ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਅਨੂਪ ਸਿੰਘ ਸੁਲਤਾਨੀ ਦੀ ਅਗਵਾਈ ਹੇਠ ਬੀ.ਡੀ.ਪੀ.ਓ ਦੋਰਾਂਗਲਾ ਨੂੰ ਮਿਲਿਆ ਅਤੇ ਸਰਪੰਚ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਆਗੂਆਂ ਨੇ ਦੱਸਿਆ ਕਿ ਪਿਛਲੇ ਕਾਂਗਰਸ ਦੀ ਸਰਕਾਰ ਸਮੇਂ ਪਿੰਡ ਸੁਲਤਾਨੀ ਦੇ ਸਰਪੰਚ ਰਹੇ ਵਿਅਕਤੀ ਵਲੋਂ ਪੰਚਾਇਤੀ ਫੰਡਾਂ ਵਿਚ ਕੋਈ 5306860 ਰੁਪਏ ਦਾ ਗਬਨ ਕੀਤਾ ਗਿਆ ਸੀ, ਜਿਸ ਸਬੰਧੀ ਪਿੰਡ ਵਾਸੀਆਂ ਵਲੋਂ ਵਿਭਾਗ ਨੂੰ ਕੀਤੀਆਂ ਸ਼ਿਕਾਇਤਾਂ ਵਿਚ ਉਕਤ ਸਾਬਕਾ ਸਰਪੰਚ ਨੂੰ ਪੜਤਾਲ ਦੌਰਾਨ ਦੋਸ਼ੀ ਵੀ ਪਾਇਆ ਗਿਆ ਹੈ। ਇਸ ਸਬੰਧੀ ਡੀ.ਡੀ.ਪੀ.ਓ ਗੁਰਦਾਸਪੁਰ ਵਲੋਂ ਕੋਈ 4 ਮਹੀਨਾ ਪਹਿਲਾਂ ਬੀ.ਡੀ.ਪੀ.ਓ ਦੋਰਾਂਗਲਾ ਨੂੰ ਸਾਬਕਾ ਸਰਪੰਚ ਖਿਲਾਫ ਕਾਰਵਾਈ ਕਰਨ ਦੇ ਭੇਜੇ ਪੱਤਰ ਦੇ ਬਾਵਜੂਦ ਵੀ ਬੀ.ਡੀ.ਪੀ.ਓ ਦੋਰਾਂਗਲਾ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਲਈ ਅੱਜ ਮਜਬੂਰ ਹੋ ਕੇ ਉਨ੍ਹਾਂ ਨੂੰ ਵਫਦ ਦੇ ਰੂਪ ’ਚ ਬੀ.ਡੀ.ਪੀ.ਓ ਨੂੰ ਮਿਲਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਬੀ.ਡੀ.ਪੀ.ਓ ਵਲੋਂ ਵਫਦ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ 10 ਦਿਨਾਂ ਦੇ ਅੰਦਰ ਸਾਬਕਾ ਸਰਪੰਚ ਨੂੰ ਗਬਨ ਦੇ ਪੈਸੇ ਪੰਚਾਇਤ ਦੇ ਖਾਤੇ ਵਿਚ ਜਮਾਂ ਕਰਵਾਉਣ ਲਈ ਕਿਹਾ ਜਾਵੇਗਾ ਤੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਜੇਕਰ ਬੀ.ਡੀ.ਪੀ.ਓ ਵਲੋਂ ਦਿਵਾਏ ਭਰੋਸੇ ਅਨੁਸਾਰ ਸਰਪੰਚ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਬਲਾਕ ਦਫਤਰ ਸਾਹਮਣੇ ਧਰਨਾ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਈ. ਟੀ. ਟੀ. ਯੂਨੀਅਨ ਪ੍ਰਧਾਨ ਨਿਰਮਲ ਸਿੰਘ ਪੰਨੂੰ ਵਲੋਂ ਮੁਲਾਜ਼ਮਾਂ ’ਤੇ ਹੋਏ ਲਾਠੀਚਾਰਜ ਦੀ ਨਿੰਦਾ ਅਗਲੀ ਖ਼ਬਰ ਪਿੰਡ ਸੜੋਆ ’ਚ ਤੀਆਂ ਦਾ ਤਿਉਹਾਰ ਮਨਾਇਆ
Ad Position 24