09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸਰਕਾਰੀ ਦਫਤਰਾਂ ਤੇ ਗੈਰ-ਪਲਾਟਾਂ ’ਚ ਬੂਟੀ ਦੀ ਭਰਮਾਰ * ਪ੍ਰਸ਼ਾਸਨ ਦੇ ਹੁਕਮਾਂ ਦੀ ਨਹੀਂ ਕੀਤੀ ਜਾ ਰਹੀ ਪਾਲਣਾ

ਗੁਰਦਾਸਪੁਰ, 8 ਅਗਸਤ (ਅਸ਼ੋਕ ਸ਼ਰਮਾ)-ਸਥਾਨਿਕ ਸ਼ਹਿਰ ਅੰਦਰ ਸਰਕਾਰੀ ਦਫਤਰਾਂ ਅਤੇ ਗੈਰ ਪਲਾਟਾਂ ਵਿਚ ਜੜੀ ਬੂਟੀ ਦੀ ਇੰਨੀ ਭਰਮਾਰ ਹੈ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਮੁਨਿਆਦੀ ਕਰਵਾਉਣ ’ਤੇ ਵੀ ਉਨ੍ਹਾਂ ਦੇ ਹੁਕਮਾਂ ਦੀ ਕੋਈ ਪਾਲਨਾ ਨਹੀਂ ਕਰ ਰਿਹਾ। ਇਨ੍ਹਾਂ ਸਰਕਾਰੀ ਦਫਤਰਾਂ ਅਤੇ ਗੈਰ ਪਲਾਟਾਂ ਵਿਚ ਜੜੀ ਬੂਟੀ ਦੀ ਭਰਮਾਰ ਨਾਲ ਕੋਈ ਵੀ ਸ਼ਰਾਰਤੀ ਅਨਸਰ ਲੁੱਕਛਿਪ ਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਸਕਦਾ ਹੈ।

Ad Position 21
No active advertisement
ਅਜੀਤ ਡੈਸਕ 09-08-2026
ਗੁਰਦਾਸਪੁਰ, 8 ਅਗਸਤ (ਅਸ਼ੋਕ ਸ਼ਰਮਾ)-ਸਥਾਨਿਕ ਸ਼ਹਿਰ ਅੰਦਰ ਸਰਕਾਰੀ ਦਫਤਰਾਂ ਅਤੇ ਗੈਰ ਪਲਾਟਾਂ ਵਿਚ ਜੜੀ ਬੂਟੀ ਦੀ ਇੰਨੀ ਭਰਮਾਰ ਹੈ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਮੁਨਿਆਦੀ ਕਰਵਾਉਣ ’ਤੇ ਵੀ ਉਨ੍ਹਾਂ ਦੇ ਹੁਕਮਾਂ ਦੀ ਕੋਈ ਪਾਲਨਾ ਨਹੀਂ ਕਰ ਰਿਹਾ। ਇਨ੍ਹਾਂ ਸਰਕਾਰੀ ਦਫਤਰਾਂ ਅਤੇ ਗੈਰ ਪਲਾਟਾਂ ਵਿਚ ਜੜੀ ਬੂਟੀ ਦੀ ਭਰਮਾਰ ਨਾਲ ਕੋਈ ਵੀ ਸ਼ਰਾਰਤੀ ਅਨਸਰ ਲੁੱਕਛਿਪ ਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਇਸ ਸਬੰਧੀ ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਤੇ ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਸ਼ਹਿਰ ਅੰਦਰ ਲੋਕਾਂ ਨੇ ਕਾਫੀ ਪਲਾਟ ਖਰੀਦੇ ਹਨ। ਪਰ ਅੰਦਰ ਸਾਫ ਸਫਾਈ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ। ਇਨ੍ਹਾਂ ਸਰਕਾਰੀ ਦਫਤਰਾਂ ਵਿਚ ਬਿਜਲੀ ਬੋਰਡ, ਸਿੰਚਾਈ ਵਿਭਾਗ, ਰੇਲਵੇ ਲਾਈਨ ਦੇ ਮੁਹੱਲੇ ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਅੰਦਰ 29 ਵਾਰਡਾਂ ਹਨ ਅਤੇ ਲੋਕਾਂ ਦੇ ਖਾਲੀ ਪਲਾਟਾਂ ਵਿਚ ਮੱਖੀਆਂ ਮੱਛਰ ਦੀ ਵੀ ਕਾਫੀ ਭਰਮਾਰ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਖੇਤਾਂ ਵਿਚੋਂ ਜੰਗਲੀ ਸੂਰ ਤੇ ਨੀਲ ਗਾਵਾਂ ਭੁਲੇਖੇ ਨਾਲ ਪਲਾਟਾਂ ਵਿਚ ਆ ਜਾਂਦੀਆਂ ਹਨ ਅਤੇ ਇਹ ਕਈ ਵਾਰ ਹੋਇਆ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਸਰਕਾਰੀ ਦਫਤਰਾਂ, ਗੈਰ ਪਲਾਟਾਂ ਵਿਚ ਸਫਾਈ ਕਰਵਾਉਣ ਲਈ ਸਬੰਧਿਤ ਵਿਭਾਗ ਨੂੰ ਹੁਕਮ ਕੀਤੇ ਜਾਣ।
Ad Position 22
No active advertisement
ਪਿਛਲੀ ਖ਼ਬਰ ਘਰੇਲੂ ਗੈਸ ਖਪਤਕਾਰਾਂ ਲਈ ਈ-ਕੇ.ਵਾਈ.ਸੀ. ਕਰਵਾਉਣਾ ਲਾਜ਼ਮੀ * ਆਖਰੀ ਤਰੀਕ 16 ਅਗਸਤ ਤੱਕ ਅਗਲੀ ਖ਼ਬਰ ਸ਼ਾਹਬਾਦ ਵਿਖੇ ਹੈਰੀ ਤੇ ਕਾਹਲੋਂ ਦੀ ਅਗਵਾਈ ਹੇਠ ‘ਆਪ’ ਵਰਕਰਾਂ ਦੀ ਭਰਵੀਂ ਮੀਟਿੰਗ
Ad Position 24