ਗੁਰਦਾਸਪੁਰ ਦੇ ਪ੍ਰਾਇਮਰੀ ਸਕੂਲਾਂ ’ਚ
ਪ੍ਰਭਾਵਸ਼ਾਲੀ ਮਦਰ ਵਰਕਸ਼ਾਪ ਲਗਾਈ-ਡੀ.ਈ.ਓ.
ਗੁਰਦਾਸਪੁਰ, 8 ਅਗਸਤ (ਚੱਕਰਾਜਾ)-ਜ਼ਿਲ੍ਹਾ ਗੁਰਦਾਸਪੁਰ ਦੇ 1097 ਪ੍ਰਾਇਮਰੀ ਸਕੂਲਾਂ ’ਚ ਬਹੁਤ ਹੀ ਪ੍ਰਭਾਵਸ਼ਾਲੀ ਮਦਰ ਵਰਕਸ਼ਾਪ ਲਗਾਈ ਗਈ। ਇਸ ਮੌਕੇ ਪਰਮਜੀਤ ਡੀ.
ਗੁਰਦਾਸਪੁਰ, 8 ਅਗਸਤ (ਚੱਕਰਾਜਾ)-ਜ਼ਿਲ੍ਹਾ ਗੁਰਦਾਸਪੁਰ ਦੇ 1097 ਪ੍ਰਾਇਮਰੀ ਸਕੂਲਾਂ ’ਚ ਬਹੁਤ ਹੀ ਪ੍ਰਭਾਵਸ਼ਾਲੀ ਮਦਰ ਵਰਕਸ਼ਾਪ ਲਗਾਈ ਗਈ। ਇਸ ਮੌਕੇ ਪਰਮਜੀਤ ਡੀ.ਈ.ੳ (ਐ.ਸਿ) ਗੁਰਦਾਸਪੁਰ ਵਲੋਂ ਸ.ਪ੍ਰਾ.ਸ ਬਹਿਰਾਮਪੁਰ ਰੋਡ ਅਤੇ ਕਚਹਿਰੀ ਰੋਡ ਵਿਖੇ ਮਦਰ ਵਰਕਸ਼ਾਪ ਵਿਚ ਸ਼ਮੂਲੀਅਤ ਕੀਤੀ ਤੇ ਬੱਚਿਆਂ ਦੀਆਂ ਮਾਵਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਪਰਮਜੀਤ ਕੌਰ ਡੀ.ਈ.ੳ (ਐ.ਸਿ) ਨੇ ਕਿਹਾ ਕਿ ਅੱਜ ਦੀ ਮਦਰ ਵਰਕਸ਼ਾਪ ਵਿਚ ਬੱਚਿਆਂ ਦੀਆਂ ਮਾਵਾਂ ਵਲੋਂ ਵੱਡੀ ਗਿਣਤੀ ਵਿਚ ਭਾਗ ਲਿਆ ਗਿਆ। ਇਸ ਦੌਰਾਨ ਅਧਿਆਪਕਾਂ ਵਲੋਂ ਬੱਚਿਆਂ ਦੀਆਂ ਮਾਵਾਂ ਨੂੰ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨਾਲ਼ ਕਰਵਾਈਆਂ ਜਾਂਦੀਆਂ ਕਿਰਿਆਵਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵਿਭਾਗ ਵਲੋਂ ਬੱਚਿਆਂ ਦੀ ਪੜ੍ਹਾਈ ਲਈ ਭੇਜੇ ਜਾਂਦੇ ਮਟੀਰੀਅਲ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਰਾਕੇਸ਼ ਕੁਮਾਰ ਬੀ.ਪੀ.ਈ.ੳ, ਸੁਖਬੀਰ ਕੌਰ ਬੀ.ਆਰ.ਸੀ, ਹਰਵਿੰਦਰ ਕੌਰ ਸੀ.ਐਚ.ਟੀ, ਕੰਵਲਪ੍ਰੀਤ ਕੌਰ ਇੰਚਾਰਜ ਅਤੇ ਸਕੂਲ ਸਟਾਫ ਮੈਂਬਰ ਹਾਜਰ ਸਨ।