08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪਿਛਲੇ 4 ਮਹੀਨਿਆਂ ਤੋਂ ਮਿਡ ਡੇ ਮੀਲ ਦੀ ਅਦਾਇਗੀ ਨਾ ਹੋਣ ਕਾਰਨ ਸਕੂਲ ਮੁਖੀ ਪ੍ਰੇਸ਼ਾਨ

ਗੁਰਦਾਸਪੁਰ, 8 ਅਕਤੂਬਰ (ਪੰਕਜ ਸ਼ਰਮਾ)-ਪੀ. ਐਮ.

Ad Position 21
No active advertisement
ਅਸ਼ਵਨੀ ਫੱਜੂਪੁਰ ਤੇ ਹਰਪ੍ਰੀਤ ਪਰਮਾਰ 09-10-2026
ਗੁਰਦਾਸਪੁਰ, 8 ਅਕਤੂਬਰ (ਪੰਕਜ ਸ਼ਰਮਾ)-ਪੀ. ਐਮ. ਪੋਸ਼ਣ ਸਕੀਮ ਅਧੀਨ ਸਕੀਮ ਅਧੀਨ ਸਕੂਲਾਂ ਵਿਚ ਦਿੱਤੇ ਜਾ ਰਹੇ ਦੁਪਹਿਰ ਦੇ ਭੋਜਨ ਦੀ ਮਈ 2026 ਤੋਂ ਸਤੰਬਰ 2026 ਤੱਕ 4 ਮਹੀਨਿਆਂ ਦੀ ਕੁਕਿੰਗ ਕਾਸਟ ਦੀ ਰਕਮ ਨਾ ਮਿਲਣ ਕਾਰਨ ਸਕੂਲ ਮੁਖੀ ਭਾਰੀ ਮਾਨਸਿਕ ਪ੍ਰੇਸ਼ਾਨੀ ਵਿਚ ਲੰਘ ਰਹੇ ਹਨ। ਇਸ ਸੰਬੰਧੀ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਫੱਜੂਪੁਰ ਤੇ ਸੂਬਾਈ ਆਗੂ ਹਰਪ੍ਰੀਤ ਪਰਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅਪ੍ਰੈਲ 2026 ਤੋਂ ਪੀ. ਐਫ. ਐਮ. ਐਸ. ਬੰਦ ਕਰਕੇ ਐਸ. ਐਨ. ਏ. ਪਸਰਸ (ਸਿੰਗਲ ਨੋਡਲ ਏਜੰਸੀ) ਲਾਗੂ ਕਰ ਦਿੱਤਾ ਹੈ। ਪਹਿਲਾਂ ਮਿਡ ਡੇ ਮੀਲ ਦੀ ਰਾਸ਼ੀ ਸਿੱਧੀ ਸਕੂਲਾਂ ਦੇ ਖਾਤੇ ਵਿਚ ਆ ਜਾਂਦੀ ਸੀ ਤੇ ਸਕੂਲ ਮੁਖੀ ਪੀ. ਐਫ. ਐਮ. ਐਸ. ਰਾਹੀਂ ਅਦਾਇਗੀ ਵੈਂਡਰ ਦੇ ਖਾਤੇ ’ਚ ਪਾ ਦਿੰਦਾ ਸੀ ਪਰ ਹੁਣ ਪੰਜਾਬ ਸਰਕਾਰ ਵਲੋਂ ਅਪ੍ਰੈਲ 2026 ਤੋਂ ਐਮ. ਐਨ. ਏ. ਰਾਹੀਂ ਅਦਾਇਗੀ ਕਰਨੀ ਹੈ, ਜਿਸ ਤਹਿਤ ਸਕੂਲ ਮੁਖੀਆਂ ਵਲੋਂ ਮਹੀਨਾਵਾਰ ਬਿੱਲ ਬਣਾ ਕੇ ਪਹਿਲਾਂ ਬੀ. ਪੀ. ਈ. ਓ. ਦਫਤਰਾਂ ਵਿਚ ਬੀ. ਪੀ. ਈ. ਓ. ਤੇ ਸਹਾਇਕ ਬਲਾਕ ਮੈਨੇਜਰਾਂ ਵਿਚ ਚੈੱਕ ਕਰਕੇ ਬਿੱਲਾਂ ਦੀ ਪੀ.ਡੀ.ਐਫ ਬਣਾ ਕੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀ:) ਦੇ ਦਫਤਰ ਭੇਜਣੇ ਹਨ, ਫਿਰ ਉਨ੍ਹਾਂ ਬਿੱਲਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਤੇ ਮਿਡ ਡੇ ਮੀਲ ਦੇ ਜ਼ਿਲ੍ਹਾ ਦਫਤਰ ਵਿਚ ਬੈਠੇ ਅਕਾਊਂਟੈਂਟ ਵੱਲ ਚੈੱਕ ਤੇ ਪਰੂਵ ਕਰਕੇ ਜ਼ਿਲ੍ਹਾ ਖਜ਼ਾਨਾ ਦਫਤਰ ਨੂੰ ਭੇਜਣੇ ਹਨ ਤੇ ਫਿਰ ਉਹ ਬਿੱਲ ਮਹਾਂ ਲੇਖਾਕਾਰ ਚੰਡੀਗੜ੍ਹ ਦੇ ਦਫਤਰ ਵਿਖੇ ਜਾਣ ਉਪਰੰਤ ਵੈਂਡਰ ਦੇ ਖਾਤੇ ਵਿਚ ਪੈਣੇ ਹਨ। ਉਨ੍ਹਾਂ ਦੱਸਿਆ ਮਿਡ ਡੇ ਮੀਲ ਦੇ ਪੈਸੇ ਬਲਾਕ ਪੱਧਰ ਦੇ ਖਾਤੇ ਵਿਚ ਆਏ ਨੂੰ ਇਕ ਮਹੀਨਾ ਹੋ ਗਿਆ ਹੈ ਪਰ ਅਜੇ ਤੱਕ ਕਿਸੇ ਸਕੂਲ ਦੇ ਵੈਂਡਰ ਦੇ ਖਾਤੇ ਵਿਚ ਪੈਸਾ ਨਹੀਂ ਆਇਆ। ਪਿਛਲੇ ਚਾਰ ਮਹੀਨਿਆਂ ਦੀ ਅਦਾਇਗੀ ਨਾ ਹੋਣ ਕਾਰਨ ਅਧਿਆਪਕ ਬੱਚਿਆਂ ਨੂੰ ਦੁਪਹਿਰ ਦਾ ਭੋਜਣ ਕਦੋਂ ਤੱਕ ਖਵਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਪਿਛਲੇ ਪੈਸਿਆਂ ਦੀ ਅਦਾਇਗੀ 15 ਅਕਤੂਬਰ ਤੱਕ ਨਾ ਕੀਤੀ ਤਾਂ ਅਧਿਆਪਕ ਮਿਡ ਡੇ ਮੀਲ ਬੰਦ ਕਰਨ ਲਈ ਮਜ਼ਬੂਰ ਹੋਣਗੇ ਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀ:) ਦੇ ਦਫਤਰ ਵਿਖੇ ਧਰਨਾ ਦੇਣ ਲਈ ਮਜ਼ਬੂਰ ਹੋਣਗੇ। ਉਨ੍ਹਾਂ ਕਿਹਾ ਕਿ ਅਧਿਆਪਕ 50 ਹਜ਼ਾਰ ਤੋਂ ਲੈ ਕੇ 70 ਹਜ਼ਾਰ ਰੁਪਏ ਆਪਣੇ ਕੋਲੋਂ ਖਰਚ ਕਰ ਚੁੱਕੇ ਹਨ ਤੇ ਬਿੱਲਾਂ ਬਾਰੇ ਵੀ ਕੋਈ ਸਪੱਸ਼ਟਤਾ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਜ਼ਖ਼ਮੀ ਹੋਏ ਮਿਸਤਰੀ ਦੀ ਹਸਪਤਾਲ ਵਿਚ ਮੌਤ ਅਗਲੀ ਖ਼ਬਰ ਗ੍ਰਾਮ ਪੰਚਾਇਤ ਢੱਕੀ ਦੀ ਪੰਚਾਇਤ ਵਲੋਂ ਬੀ.ਡੀ.ਪੀ.ਓ. ’ਤੇ ਵਿਕਾਸੀ ਕਾਰਜਾਂ ’ਚ ਸਹਿਯੋਗ ਨਾ ਕਰਨ ਦਾ ਦੋਸ਼
Ad Position 24