08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪੈਨਸ਼ਨਰਜ਼, ਕਰਮਚਾਰੀ ਸਾਂਝਾ ਮੋਰਚਾ ਦਾ ਸਮੂਹ ਚੰਡੀਗੜ੍ਹ ’ਚ ਰੈਲੀ ਲਈ ਰਵਾਨਾ

ਪਠਾਨਕੋਟ, 7 ਅਗਸਤ (ਵਿਨੋਦ)-ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪਠਾਨਕੋਟ ਜ਼ਿਲ੍ਹਾ ਪ੍ਰਧਾਨ ਰਾਜੇਂਦਰ ਧੀਮਾਨ ਅਤੇ ਜ਼ਿਲ੍ਹਾ ਪ੍ਰਧਾਨ ਰਵੀ ਦੱਤ ਦੀ ਅਗਵਾਈ ਹੇਠ ਤੇ ਪੀ. ਐਸ.

Ad Position 21
No active advertisement
ਅਜੀਤ ਡੈਸਕ 08-08-2026
ਪਠਾਨਕੋਟ, 7 ਅਗਸਤ (ਵਿਨੋਦ)-ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪਠਾਨਕੋਟ ਜ਼ਿਲ੍ਹਾ ਪ੍ਰਧਾਨ ਰਾਜੇਂਦਰ ਧੀਮਾਨ ਅਤੇ ਜ਼ਿਲ੍ਹਾ ਪ੍ਰਧਾਨ ਰਵੀ ਦੱਤ ਦੀ ਅਗਵਾਈ ਹੇਠ ਤੇ ਪੀ.ਐਸ.ਐਸ.ਐਫ. ਪੰਜਾਬ ਸਰਕਾਰ ਵਿਰੁੱਧ ਚੰਡੀਗੜ੍ਹ ਵਿਚ ਰੈਲੀ ਲਈ ਰਵਾਨਾ ਹੋਇਆ । ਇਸ ਮੌਕੇ ਬੋਲਦਿਆਂ ਪੀ.ਐਸ.ਐਸ.ਐਫ. ਦੇ ਜ਼ਿਲ੍ਹਾ ਪ੍ਰਧਾਨ ਰਵੀ ਦੱਤ, ਜ਼ਿਲ੍ਹਾ ਪ੍ਰਧਾਨ ਰਾਜਿੰਦਰ ਧੀਮਾਨ, ਚੇਅਰਮੈਨ ਯੁੱਧਵੀਰ ਸਿੰਘ, ਮਨੋਹਰ ਲਾਲ, ਮਹਿੰਦਰ ਪਾਲ, ਮਨੋਹਰ ਲਾਲ, ਰਜਨੀਸ਼ ਕੁਮਾਰ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਮੰਗਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਕਰਮਚਾਰੀਆਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕਰ ਰਹੀ ਹੈ। ਇਸ ਦੇ ਵਿਰੋਧ ’ਚ ਅੱਜ ਚੰਡੀਗੜ੍ਹ ਵਿਚ ਕਰਮਚਾਰੀਆਂ ਤੇ ਪੈਨਸ਼ਨਰਾਂ ਦੀ ਸਾਂਝੀ ਰੈਲੀ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਟੀਮ ਨੇ ਅੱਜ ਫੈਸਲਾ ਕੀਤਾ ਹੈ ਕਿ ਜੇਕਰ ਕਰਮਚਾਰੀਆਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਨ੍ਹਾਂ ਦੇ ਪਰਿਵਾਰ 2027 ਵਿਚ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਦੇਣਗੇ । ਸਰਕਾਰ ਦਾ ਵਿਰੋਧ ਕਰਨ ਲਈ ਝੰਡਾ ਮਾਰਚ ਵੀ ਕੱਢਿਆ ਜਾਵੇਗਾ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਵਿੱਤ ਮੰਤਰੀ ਜਿੱਥੇ ਵੀ ਜਾਣਗੇ, ਉਨ੍ਹਾਂ ਨੂੰ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਕਾਲੇ ਝੰਡੇ ਦਿਖਾਏ ਜਾਣਗੇ । ਇਸ ਮੌਕੇ ਰਜਿੰਦਰ ਸਿੰਘ, ਯੁੱਧਵੀਰ ਸਿੰਘ, ਕਰਨ ਸਿੰਘ, ਮਹਿੰਦਰ ਸਿੰਘ, ਵਿਜੇ ਕੁਮਾਰ, ਗੁਲਜ਼ਾਰ ਸਿੰਘ, ਧਰਮਪਾਲ, ਮਨੋਹਰ ਲਾਲ, ਅਸ਼ੋਕ ਕੁਮਾਰ, ਤਾਰਾਚੰਦ, ਅਸ਼ਵਨੀ ਉੱਪਲ, ਓਮ ਪ੍ਰਕਾਸ਼, ਚਰਨ ਸਿੰਘ, ਰਾਜੇਸ਼ ਸ਼ਰਮਾ, ਰਾਜੇਸ਼ ਕੁਮਾਰ, ਬਲਵੰਤ ਸਿੰਘ, ਓਮਕਾਰ ਸਿੰਘ, ਸੁਭਾਸ਼ ਚੰਦਰ, ਸੋਮਰਾਜ, ਰਾਮੇਸ਼ ਕੁਮਾਰ, ਪ੍ਰਵੇਸ਼ ਕੁਮਾਰ, ਸੁਰਾਜ ਕੁਮਾਰ, ਰਾਮੇਸ਼ ਕੁਮਾਰ, ਤਿਲਕਰਾਜ, ਜਸਵਿੰਦਰ ਸਿੰਘ, ਤਰਸੇਮ ਲਾਲ, ਤਰਸੇਮ ਕੁਮਾਰ, ਰਾਜਿੰਦਰ ਕੁਮਾਰ ਸਿਹਤ ਵਿਭਾਗ, ਅਸ਼ਵਨੀ ਸ਼ਰਮਾ, ਸੁਨੀਲ ਦੱਤ, ਜਨਕ ਰਾਜ, ਦੇਸ਼ਰਾਜ, ਸੁਭਾਸ਼ ਸਿੰਘ, ਸੁਖਦੇਵਰਾਜ, ਮਹਿੰਦਰ ਸਿੰਘ, ਮਨੋਹਰ ਲਾਲ, ਅਸ਼ੋਕ ਕੁਮਾਰ, ਜਸਵਿੰਦਰ ਸਿੰਘ, ਮਹਿੰਦਰ ਸਿੰਘ ਪਾਲ ਅਤੇ ਜਗਦੀਸ਼ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੈਸੂਰ ਤੋਂ ਲਾਪਤਾ ਵਿਅਕਤੀ ਦੇ ਬੈਂਕ ਖਾਤਿਆਂ ’ਚੋਂ ਗੂਗਲ ਪੇਅ ਰਾਹੀਂ ਲੱਖਾਂ ਦਾ ਫਰਾਡ * ਪੰਜਾਬ ਦੇ ਸੁਜਾਨਪੁਰ ਥਾਣੇ ’ਚ... ਅਗਲੀ ਖ਼ਬਰ ਤਾਰਾਗੜ੍ਹ ਨੋਮਨੀ ’ਤੇ ਬਣੇ ਪੁਲ ਦੀ ਹਾਲਤ ਦਿਨੋਂ-ਦਿਨ ਹੋ ਰਹੀ ਖਸਤਾ, ਪ੍ਰਸ਼ਾਸਨ ਬੇਖਬਰ
Ad Position 24