02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਡਾਇਟ ਫ਼ਤਹਿਗੜ੍ਹ ਸਾਹਿਬ ਵਿਖੇ ਮਹੀਨਾਵਾਰ ਅਖ਼ਬਾਰ ‘ ਖ਼ਬਰਚੀ ’ ਦਾ ਅਕਤੂਬਰ ਅੰਕ ਜਾਰੀ

ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਿਚ ਚੱਲ ਰਹੀ ਕਰੀਅਰ ਤੇ ਗਾਈਡੈਂਸ ਕਾਊਂਸਲਿੰਗ ਦੀ ਟ੍ਰੇਨਿੰਗ ਦੌਰਾਨ ਸੰਸਥਾ ਵਲੋਂ ਕੱਢੇ ਜਾ ਰਹੇ ਮਹੀਨਾਵਾਰ ਅਖ਼ਬਾਰ ‘ਖ਼ਬਰਚੀ’ ਦੇ ਚੌਥੇ ਅੰਕ ਨੂੰ ਜਾਰੀ ਕੀਤਾ, ਇਹ ਰਸਮ ਸੰਸਥਾ ਦੇ ਮੁਖੀ ਪਿ੍ਰੰਸੀਪਲ ਡਾ. ਆਨੰਦ ਗੁਪਤਾ, ਵਰਕਸ਼ਾਪ ਦੇ ਕਨਵੀਨਰ ਦੀਪਕ ਕੁਮਾਰ, ਵਰਕਸ਼ਾਪ ਦੇ ਰਿਸੋਰਸ ਪਰਸਨ ਡਾ.

Ad Position 21
No active advertisement
ਅਜੀਤ ਡੈਸਕ 03-11-2026
ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਿਚ ਚੱਲ ਰਹੀ ਕਰੀਅਰ ਤੇ ਗਾਈਡੈਂਸ ਕਾਊਂਸਲਿੰਗ ਦੀ ਟ੍ਰੇਨਿੰਗ ਦੌਰਾਨ ਸੰਸਥਾ ਵਲੋਂ ਕੱਢੇ ਜਾ ਰਹੇ ਮਹੀਨਾਵਾਰ ਅਖ਼ਬਾਰ ‘ਖ਼ਬਰਚੀ’ ਦੇ ਚੌਥੇ ਅੰਕ ਨੂੰ ਜਾਰੀ ਕੀਤਾ, ਇਹ ਰਸਮ ਸੰਸਥਾ ਦੇ ਮੁਖੀ ਪਿ੍ਰੰਸੀਪਲ ਡਾ. ਆਨੰਦ ਗੁਪਤਾ, ਵਰਕਸ਼ਾਪ ਦੇ ਕਨਵੀਨਰ ਦੀਪਕ ਕੁਮਾਰ, ਵਰਕਸ਼ਾਪ ਦੇ ਰਿਸੋਰਸ ਪਰਸਨ ਡਾ. ਨੀਰਾ, ਸੀਨੀਅਰ ਲੈਕਚਰਾਰ ਕੰਵਲਦੀਪ ਸਿੰਘ ਸੋਹੀ ਅਤੇ ਮੈਗਜ਼ੀਨ ਦੇ ਸੰਪਾਦਕ ਡਾ. ਕੁਲਦੀਪ ਸਿੰਘ ਦੀਪ ਨੇ ਨਿਭਾਈ। ਪਿ੍ਰੰਸੀਪਲ ਡਾ. ਆਨੰਦ ਗੁਪਤਾ ਨੇ ਕਿਹਾ ਕਿ ਡਾਇਟ ਵਲੋਂ ਕੈਰੀਅਰ ਕਾਊਂਸਲਿੰਗ ਨਾਲ ਜੁੜੇ ਬਹੁਤ ਸਾਰੇ ਰਸਮੀ ਤੇ ਗੈਰ-ਰਸਮੀ ਏਜੰਡੇ ਸੰਸਥਾ ਵਿਚ ਲਾਗੂ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਹੱਥ ਨਾਲ ਬਣਾਈਆਂ ਹੋਈਆਂ ਚੀਜ਼ਾਂ ਦੀ ਪ੍ਰਦਰਸ਼ਨੀ ਅਤੇ ਉਨ੍ਹਾਂ ਦੀ ਵਿੱਕਰੀ ਤੇ ਵਾਇਰਲੈੱਸ ਕੁਕਿੰਗ ਦੇ ਸੰਕਲਪ ਆਦਿ ਦੇ ਰੂਪ ਵਿਚ ਬਹੁਤ ਸਾਰੇ ਸਿੱਖਿਆਰਥੀ ਅਧਿਆਪਕਾਂ ਨੂੰ ਭਵਿੱਖ ਵਿਚ ਸਟਾਰਟ ਅੱਪ ਸ਼ੁਰੂ ਕਰਨ ਦੀ ਟ੍ਰੇਨਿੰਗ ਗੈਰ-ਰਸਮੀ ਰੂਪ ਵਿਚ ਦਿੱਤੀ ਜਾਂਦੀ ਹੈ। ਇਸ ਮੈਗਜ਼ੀਨ ਨੂੰ ਕੈਰੀਅਰ ਕਾਊਂਸਲਿੰਗ ਨਾਲ ਜੋੜਦਿਆਂ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਇਹ ਮਹੀਨਾਵਾਰ ਅਖ਼ਬਾਰ ਇਕ ਪਾਸੇ ਡਾਇਟ ਨਾਲ ਜੁੜੀਆਂ ਖ਼ਬਰਾਂ ਨੂੰ ਸਿੱਖਿਆਰਥੀ ਅਧਿਆਪਕਾਂ ਨਾਲ ਸਾਂਝਾ ਕਰਦਾ ਹੈ, ਉੱਥੇ ਦੂਜੇ ਪਾਸੇ ਵਿਦਿਆਰਥੀਆਂ ਨੂੰ ਖ਼ਬਰ ਇਕੱਠੀ ਕਰਨ, ਉਸ ਨੂੰ ਕੰਪੋਜ਼ ਕਰਨ, ਸੰਪਾਦਨ ਕਰਨ ਅਤੇ ਪ੍ਰਕਾਸ਼ਿਤ ਕਰਨ ਦੇ ਰੂਪ ਵਿਚ ਕਰੀਅਰ ਦੀਆਂ ਨਵੀਆਂ ਸੰਭਾਵਨਾਵਾਂ ਨਾਲ ਜੋੜਦਾ ਹੈ। ਇਸ ਮੌਕੇ ਡਾਇਟ ਲੈਕਚਰਾਰ ਕੰਵਲਦੀਪ ਸੋਹੀ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਰਾਜ ਪੱਧਰ ਤੇ ਸ਼ਤਰੰਜ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਪ੍ਰਾਪਤ ਕਰਨ ‘ਤੇ ਮੁਬਾਰਕਬਾਦ ਦਿੱਤੀ ਗਈ। ਕੋਆਰਡੀਨੇਟਰ ਦੀਪਕ ਕੁਮਾਰ ਨੇ ਕਿਹਾ ਕਿ ਡਾਇਟ ਫ਼ਤਹਿਗੜ੍ਹ ਸਾਹਿਬ ਦੀ ਅਗਵਾਈ ਵਿਚ ਜ਼ਿਲ੍ਹੇ ਦੇ ਸਕੂਲਾਂ ਵਿਚ ਨਿਰੰਤਰ ਰੂਪ ਵਿਚ ਸਿਰਜਣਾਤਮਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਮੀਡੀਆ ਫ਼ੈਸਟ ਵਿਚ ਲਗਾਤਾਰ ਦੂਸਰੀ ਵਾਰ ਓਵਰ ਆਲ ਟਰਾਫ਼ੀ ’ਤੇ ਜਮਾਇਆ ਕਬਜ਼... ਅਗਲੀ ਖ਼ਬਰ ਭਮਾਰਸੀ ਜ਼ੇਰ ਵਿਖੇ ਸੰਤ ਬਾਬਾ ਅਤਰ ਦਾਸ ਦੀ ਯਾਦ ਵਿਚ ਨੌਜਵਾਨਾਂ ਨੇ ਵਾਲੀਬਾਲ ਟੂਰਨਾਮੈਂਟ ਕਰਵਾਇਆ
Ad Position 24