02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮਾਤਾ ਗੁਜਰੀ ਕਾਲਜ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਮੀਡੀਆ ਫ਼ੈਸਟ ਵਿਚ ਲਗਾਤਾਰ ਦੂਸਰੀ ਵਾਰ ਓਵਰ ਆਲ ਟਰਾਫ਼ੀ ’ਤੇ ਜਮਾਇਆ ਕਬਜ਼ਾ

ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੀ ਬੇਮਿਸਾਲ ਪ੍ਰਤਿਭਾ, ਰਚਨਾਤਮਿਕਤਾ ਤੇ ਕਲਾ-ਕੌਸ਼ਲ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਲੋਂ ਆਯੋਜਿਤ ਨੈਸ਼ਨਲ ਮੀਡੀਆ ਫੈਸਟ ਵਿਚ ਲਗਾਤਾਰ ਦੂਸਰੀ ਵਾਰ ਓਵਰਆਲ ਟਰਾਫ਼ੀ ਜਿੱਤ ਕੇ ਸੰਸਥਾ ਦਾ ਮਾਣ ਵਧਾਇਆ। ਇਸ ਮੀਡੀਆ ਫੈਸਟ ਵਿਚ ਦੇਸ਼ ਭਰ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਮੀਡੀਆ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ 15 ਰਚਨਾਤਮਿਕ ਮੁਕਾਬਲਿਆਂ ਵਿਚ ਭਾਗ ਲਿਆ।

Ad Position 21
No active advertisement
ਨੈਸ਼ਨਲ ਮੀਡੀਆ ਫੈਸਟ ਵਿਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨਾਲ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਤੇ ਅਧਿਆਪਕ। ਅਜੀਤ ਤਸਵੀਰ 03-11-2026
ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੀ ਬੇਮਿਸਾਲ ਪ੍ਰਤਿਭਾ, ਰਚਨਾਤਮਿਕਤਾ ਤੇ ਕਲਾ-ਕੌਸ਼ਲ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਲੋਂ ਆਯੋਜਿਤ ਨੈਸ਼ਨਲ ਮੀਡੀਆ ਫੈਸਟ ਵਿਚ ਲਗਾਤਾਰ ਦੂਸਰੀ ਵਾਰ ਓਵਰਆਲ ਟਰਾਫ਼ੀ ਜਿੱਤ ਕੇ ਸੰਸਥਾ ਦਾ ਮਾਣ ਵਧਾਇਆ। ਇਸ ਮੀਡੀਆ ਫੈਸਟ ਵਿਚ ਦੇਸ਼ ਭਰ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਮੀਡੀਆ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ 15 ਰਚਨਾਤਮਿਕ ਮੁਕਾਬਲਿਆਂ ਵਿਚ ਭਾਗ ਲਿਆ। ਇਸ ਪ੍ਰਾਪਤੀ ’ਤੇ ਕਾਲਜ ਗਵਰਨਿੰਗ ਕੌਂਸਲ ਦੇ ਐਡੀਸ਼ਨਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਖ਼ੁਸ਼ੀ ਪ੍ਰਗਟਾਵਾ ਕਰਦਿਆਂ ਵਿਭਾਗ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਗਿਆਨ ਭਰਪੂਰ ਮੁਕਾਬਲਿਆਂ ਵਿਚ ਭਾਗ ਲੈਣ ਅਤੇ ਵੱਡੇ ਮੰਚਾਂ ’ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਨਾਲ ਵਿਦਿਆਰਥੀਆਂ ਦੇ ਵਿਹਾਰਕ ਹੁਨਰਾਂ ਵਿਚ ਨਿਖਾਰ ਆਉਂਦਾ ਹੈ। ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਹਰਗੁਣਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਵਿਹਾਰਕ ਹੁਨਰ, ਆਤਮ-ਵਿਸ਼ਵਾਸ, ਸਿਰਜਣਾਤਮਿਕਤਾ ਅਤੇ ਟੀਮ ਭਾਵਨਾ ਨੂੰ ਵਿਕਸਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੀਡੀਆ ਮੇਲੇ ਦੌਰਾਨ ਕੈਪਸ਼ਨ ਲਿਖਣ ਮੁਕਾਬਲੇ ਵਿਚ ਜਸਪਾਲ ਕੌਰ ਨੇ ਪਹਿਲਾ ਤੇ ਐਡ-ਮੈਡ ਮੁਕਾਬਲੇ ਵਿਚ ਕ੍ਰਿਸ਼ਨਾ, ਦਲਜੀਤ ਸਿੰਘ, ਜਸਲੀਨ ਕੌਰ, ਕੋਮਲਪ੍ਰੀਤ ਕੌਰ ਅਤੇ ਮਨਰੀਤ ਕੌਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਨੁੱਕੜ ਨਾਟਕ ਮੁਕਾਬਲੇ ਵਿਚ ਪਾਰਸ, ਹਰਜੱਸ ਸਿੰਘ, ਸਿਮਰਨਜੋਤ ਸਿੰਘ, ਰੱਜੀ, ਸ਼ੈਲਜਾ, ਜਸਨੂਰ ਸਿੰਘ ਤੇ ਜਸ਼ਨਪ੍ਰੀਤ ਸਿੰਘ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਟੋਰੀ-ਟੈਲਿੰਗ ਮੁਕਾਬਲੇ ਵਿਚ ਜਸਲੀਨ ਔਜਲਾ ਨੇ ਦੂਸਰਾ, ਵਾਇਸ ਆਫ਼ ਕਨਵਿਕਸ਼ਨ ਵਿਚ ਤਰਨਜੀਤ ਕੌਰ ਨੇ ਦੂਸਰਾ ਅਤੇ ਵੀਡੀਓ ਐਡਿਟਿੰਗ ਵਿਚ ਰਮਨਦੀਪ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਨਿਊਜ਼ਰੂਮ ਲਾਈਵ ਮੁਕਾਬਲੇ ਵਿਚ ਵੈਦੇਹੀ ਨੇ ਤੀਸਰਾ ਅਤੇ ਡੀਬੇਟ ਵਿਚ ਰਮਨਦੀਪ ਸਿੰਘ ਤੇ ਪ੍ਰਭਜੋਤ ਕੌਰ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲਾਈਵ ਰਿਪੋਰਟਿੰਗ ਮੁਕਾਬਲੇ ਵਿਚ ਰਮਨਦੀਪ ਸਿੰਘ ਤੇ ਨਿਖਿਲ ਨੇ ਤੀਸਰਾ ਅਤੇ ਸਟੈਂਡ-ਅੱਪ ਕਾਮੇਡੀ ਵਿਚ ਤਰਨਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪੱਤਰਕਾਰੀ ਵਿਭਾਗ ਦੇ ਪ੍ਰੋ. ਭਗਵੰਤ ਸਿੰਘ, ਪ੍ਰੋ. ਲਵਨੀਤ ਵਸ਼ਿਸ਼ਠ, ਪ੍ਰੋ. ਹਰਪ੍ਰੀਤ ਕੌਰ ਅਤੇ ਪ੍ਰੋ. ਭਵਨੀਤ ਕੌਰ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਵਿਭਾਗ ਦੇ ਵਿਦਿਆਰਥੀਆਂ ਨੇ ਰਿਮਟ ਯੂਨੀਵਰਸਿਟੀ ਵਲੋਂ ਕਰਵਾਏ ਗਏ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ‘ਕਾਰਵਾਂ-2026 ਵਿਚ ਵੱਖ-ਵੱਖ ਮੀਡੀਆ ਤੇ ਸੱਭਿਆਚਾਰਕ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ ਸੀ। ਯੁਵਕ ਮੇਲੇ ਦੌਰਾਨ ਵਿਭਾਗ ਦੇ ਵਿਦਿਆਰਥੀਆਂ ਜਸਲੀਨ ਕੌਰ ਅਤੇ ਮਨਰੀਤ ਕੌਰ ਨੇ ਰੀਲ ਮੇਕਿੰਗ ਵਿਚ ਪਹਿਲਾ ਅਤੇ ਲਾਈਵ ਰਿਪੋਰਟਿੰਗ ਵਿਚ ਵੈਦੇਹੀ ਨੇ ਪਹਿਲਾ ਸਥਾਨ ਹਾਸਲ ਕੀਤਾ। ਫ਼ੋੋਟੋਗ੍ਰਾਫ਼ੀ ਮੁਕਾਬਲੇ ਵਿਚ ਸੰਤੋਸ਼ ਨੇ ਪਹਿਲਾ, ਲੋਕ ਨਾਚ ਵਿਚ ਤਰਨਜੀਤ ਕੌਰ ਨੇ ਪਹਿਲਾ ਅਤੇ ਡੀਬੇਟ ਮੁਕਾਬਲੇ ਵਿਚ ਪ੍ਰਭਜੋਤ ਕੌਰ ਅਤੇ ਰਮਨਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕ੍ਰਿਸ਼ਨਾ ਨੇ ਸੈਮੀ-ਕਲਾਸੀਕਲ ਗਾਇਨ ਵਿਚ ਪਹਿਲਾ ਅਤੇ ਲੋਕ ਗੀਤ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਲਘੂ ਫ਼ਿਲਮ ਮੁਕਾਬਲੇ ਵਿਚ ਜਸਲੀਨ ਕੌਰ , ਦਲਜੀਤ ਸਿੰਘ ਅਤੇ ਸੰਤੋਸ਼ ਦੀ ਟੀਮ ਨੇ ਦੂਸਰਾ, ਅਤੇ ਰਮਨਦੀਪ ਸਿੰਘ ਨੇ ਕਵਿਤਾ ਉਚਾਰਣ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਦੇ ਭਵਿੱਖ ਤੇ ਨਸ਼ਿਆਂ ਵਿਰੁੱਧ ਸਮਾਜ ਦੇ ਹਰ ਵਰਗ ਨੂੰ ਇਕਜੁੱਟ ਹੋਣ ਦੀ ਲੋੜ-ਮਦਨ ਲਾਲ ਵਰਮਾ ਅਗਲੀ ਖ਼ਬਰ ਡਾਇਟ ਫ਼ਤਹਿਗੜ੍ਹ ਸਾਹਿਬ ਵਿਖੇ ਮਹੀਨਾਵਾਰ ਅਖ਼ਬਾਰ ‘ ਖ਼ਬਰਚੀ ’ ਦਾ ਅਕਤੂਬਰ ਅੰਕ ਜਾਰੀ
Ad Position 24