ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਵੇਜ਼ੀ ਫ਼ਿਲਮ ਵਿਖਾਈ ਗਈ
ਫ਼ਤਹਿਗੜ੍ਹ ਸਾਹਿਬ, 1 ਨਵੰਬਰ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਉਪਰਾਲੇ ਤਹਿਤ ਬਸੀ ਪਠਾਣਾਂ ਬਲਾਕ ਦੇ ਪਿੰਡ ਖੇੜੀ ਬੀਰ ਸਿੰਘ, ਸ਼ੇਰਗੜ੍ਹ, ਕਮਾਲੀ, ਖਮਾਣੋਂ ਬਲਾਕ ਦੇ ਪਿੰਡ ਸੁਹਾਵੀ, ਮੋਹਨ ਮਾਜਰਾ, ਬਾਠਾਂ ਅਤੇ ਖੇੜਾ ਬਲਾਕ ਦੇ ਪਿੰਡ ਜਲਵੇੜੀ ਗਹਿਲਾਂ, ਜਲਵੇੜੀ ਧੁਮੀ ਅਤੇ ਨਬੀਪੁਰ ਵਿਖੇ ਐਲ. ਈ.
ਫ਼ਤਹਿਗੜ੍ਹ ਸਾਹਿਬ, 1 ਨਵੰਬਰ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਉਪਰਾਲੇ ਤਹਿਤ ਬਸੀ ਪਠਾਣਾਂ ਬਲਾਕ ਦੇ ਪਿੰਡ ਖੇੜੀ ਬੀਰ ਸਿੰਘ, ਸ਼ੇਰਗੜ੍ਹ, ਕਮਾਲੀ, ਖਮਾਣੋਂ ਬਲਾਕ ਦੇ ਪਿੰਡ ਸੁਹਾਵੀ, ਮੋਹਨ ਮਾਜਰਾ, ਬਾਠਾਂ ਅਤੇ ਖੇੜਾ ਬਲਾਕ ਦੇ ਪਿੰਡ ਜਲਵੇੜੀ ਗਹਿਲਾਂ, ਜਲਵੇੜੀ ਧੁਮੀ ਅਤੇ ਨਬੀਪੁਰ ਵਿਖੇ ਐਲ.ਈ.ਡੀ. ਸਕਰੀਨ ਰਾਹੀਂ 30 ਮਿੰਟ ਦੀ ਵਿਸ਼ੇਸ਼ ਡਾਕੂਮੈਂਟਰੀ ਫ਼ਿਲਮ ਦਿਖਾਈ ਗਈ। ਇਸ ਦਾ ਉਦੇਸ਼ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਉਨ੍ਹਾਂ ਦੀ ਵਿਚਾਰਧਾਰਾ ਅਤੇ ਮਨੁੱਖਤਾ ਦੀ ਭਲਾਈ ਲਈ ਦਿੱਤੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 2 ਨਵੰਬਰ ਨੂੰ ਬਲਾਕ ਖਮਾਣੋਂ ਦੇ ਪਿੰਡ ਸੰਘੋਲ, ਲੁਹਾਰ ਮਾਜਰਾ, ਬੁਰਜ, ਬਲਾਕ ਬਸੀ ਪਠਾਣਾਂ ਦੇ ਪਿੰਡ ਸੈਂਪਲੀ, ਪਮੋਰ, ਚੁੰਨੀ ਕਲਾਂ ਅਤੇ ਬਲਾਕ ਖੇੜਾ ਦੇ ਪਿੰਡ ਬੀਬੀਪੁਰ, ਅਰਾਈ ਮਾਜਰਾ, ਬਰਕਤਪੁਰ ਵਿਖੇ ਵਿਸ਼ੇਸ਼ ਡਾਕੂਮੈਂਟਰੀ ਦਿਖਾਈ ਜਾਵੇਗੀ।