05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਨਵੀਂ ਅਨਾਜ ਮੰਡੀ ਅਮਲੋਹ ਤੋਂ ਹਰੀਪੁਰ ਤੱਕ ਸੈਂਕੜੇ ਪਰਿਵਾਰਾਂ ਦੀ ਜਾਨ ਜੋਖ਼ਮ ’ਚ, ਅਕਸਰ ਹੁੰਦੀ ਰਹਿੰਦੀ ਹੈ ਸਪਾਰਕਿੰਗ ਤੇ ਧਮਾਕੇ

ਅਮਲੋਹ, 4 ਅਕਤੂਬਰ (ਹਰਪ੍ਰੀਤ ਸਿੰਘ ਗਿੱਲ)- ਨਵੀਂ ਅਨਾਜ ਮੰਡੀ ਅਮਲੋਹ ਤੋਂ ਲੈ ਕੇ ਪਿੰਡ ਹਰੀਪੁਰ ਤੱਕ ਸੈਂਕੜੇ ਅਜਿਹੇ ਪਰਿਵਾਰ ਰਹਿ ਰਹੇ ਹਨ, ਜਿਨ੍ਹਾਂ ਉੱਪਰ ਹਮੇਸ਼ਾ ਹੀ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ। ਇਨ੍ਹਾਂ ਘਰਾਂ ਦੇ ਬਿਲਕੁਲ ਉਪਰੋਂ ਲੰਘ ਰਹੀ 11ਕੇ.

Ad Position 21
No active advertisement
ਅਜੀਤ ਡੈਸਕ 05-10-2026
ਅਮਲੋਹ, 4 ਅਕਤੂਬਰ (ਹਰਪ੍ਰੀਤ ਸਿੰਘ ਗਿੱਲ)- ਨਵੀਂ ਅਨਾਜ ਮੰਡੀ ਅਮਲੋਹ ਤੋਂ ਲੈ ਕੇ ਪਿੰਡ ਹਰੀਪੁਰ ਤੱਕ ਸੈਂਕੜੇ ਅਜਿਹੇ ਪਰਿਵਾਰ ਰਹਿ ਰਹੇ ਹਨ, ਜਿਨ੍ਹਾਂ ਉੱਪਰ ਹਮੇਸ਼ਾ ਹੀ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ। ਇਨ੍ਹਾਂ ਘਰਾਂ ਦੇ ਬਿਲਕੁਲ ਉਪਰੋਂ ਲੰਘ ਰਹੀ 11ਕੇ.ਵੀ. ਬਿਜਲੀ ਦੀ ਲਾਈਨ ਕਾਰਨ ਇਨ੍ਹਾਂ ਪਰਿਵਾਰਾਂ ਨੂੰ ਆਪਣਾ ਜੀਵਨ ਬੇਹੱਦ ਜੋਖ਼ਮ ਭਰੇ ਮਾਹੌਲ ਵਿਚ ਬਤੀਤ ਕਰਨਾ ਪੈ ਰਿਹਾ ਹੈ। ਵਰਨਣਯੋਗ ਹੈ ਕਿ ਅਨਾਜ ਮੰਡੀ ਤੋਂ ਨਿਕਲਣ ਵਾਲੀ ਇਹ ਬਿਜਲੀ ਲਾਈਨ ਅੱਗੇ ਕੋਲਡ ਸਟੋਰੇਜ਼, ਰਾਈਸ ਸ਼ੈਲਰਾਂ ਤੇ ਕੁਝ ਹੋਰ ਉਦਯੋਗਾਂ ਨੂੰ ਬਿਜਲੀ ਸਪਲਾਈ ਕਰਦੀ ਹੈ, ਜਿਸ ਕਾਰਨ ਇਸ ਲਾਈਨ ਵਿਚ 24 ਘੰਟੇ ਬਿਜਲੀ ਸਪਲਾਈ ਚਾਲੂ ਰਹਿੰਦੀ ਹੈ। ਅੱਜ ਇਸ ਕਾਲੌਨੀ ਦੇ ਸੈਂਕੜੇ ਪਰਿਵਾਰਾਂ ਨੇ ਪੱਤਰਕਾਰਾਂ ਨਾਲ ਆਪਣੀ ਇਸ ਜੋਖ਼ਮ ਭਰੀ ਸਮੱਸਿਆ ਸਾਂਝੀ ਕਰਨ ਦੱਸਿਆ ਕਿ ਇਹ ਲਾਈਨ ਜਿਸ ਦੀ ਉਚਾਈ ਮਹਿਜ਼ 14 ਫੁੱਟ ਹੈ ਮਕਾਨਾਂ ਦੇ ਵਿਚੋਂ ਦੀ ਲੰਘ ਰਹੀ ਹੈ ਕਈ ਥਾਵਾਂ ’ਤੇ ਤਾਂ ਡਬਲ ਸਟੋਰੀ ਮਕਾਨ ਬਣੇ ਹੋਏ ਹਨ, ਜਿਸ ਕਾਰਨ ਬਿਜਲੀ ਦੀਆਂ ਤਾਰਾਂ ਮਕਾਨਾਂ ਦੇ ਬਿਲਕੁਲ ਵਿਚੋਂ ਦੀ ਲੰਘ ਰਹੀਆਂ ਹਨ। ਇਸ ਸਬੰਧੀ ਇਨ੍ਹਾਂ ਮਕਾਨਾਂ ਤੋਂ ਅੱਗੇ ਸਥਿਤ ਉਦਯੋਗਾਂ ਦੇ ਮਾਲਕਾਂ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਬਿਜਲੀ ਲਾਈਨ ਕਈ ਥਾਵਾਂ ’ਤੇ ਮਕਾਨਾਂ ਦੇ ਬਿਲਕੁਲ ਨੇੜੇ ਤੋਂ ਲੰਘਦੀ ਹੈ ਅਤੇ ਸੰਘਣੇ ਦਰਖਤਾਂ ਨਾਲ ਵੀ ਛੂੰਹਦੀ ਹੈ। ਉਦਯੋਗਪਤੀਆਂ ਨੇ ਦੱਸਿਆ ਕਿ ਇਸ ਲਾਈਨ ਤੋਂ ਕੋਲਡ ਸਟੋਰ ਨੂੰ ਵੀ ਬਿਜਲੀ ਸਪਲਾਈ ਮਿਲ ਰਹੀ ਹੈ, ਜਿਸ ਨੂੰ 24 ਘੰਟੇ ਨਿਰੰਤਰ ਬਿਜਲੀ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਇਕ ਸ਼ੈਲਰ ਮਾਲਕ ਨੇ ਦੱਸਿਆ ਕਿ ਸੀਜ਼ਨ ਦੌਰਾਨ ਇਸ ਲਾਈਨ ਵਿਚ ਵਾਰ-ਵਾਰ ਨੁਕਸ ਪੈਣ ਕਾਰਨ ਉਨ੍ਹਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿਜਲੀ ਟਰਿਪ ਹੋਣ ਕਾਰਨ ਮਸ਼ੀਨਾਂ ਬੰਦ ਹੋ ਜਾਂਦੀਆਂ ਹਨ ਤੇ ਲੇਬਰ ਨੂੰ ਵਿਹਲੇ ਬੈਠਿਆਂ ਵੀ ਮਜ਼ਦੂਰੀ ਦੇਣੀ ਪੈਂਦੀ ਹੈ। ਇਲਾਕੇ ਦੇ ਵਸਨੀਕਾਂ ਨੇ ਮੰਗ ਕੀਤੀ ਕਿ ਮਕਾਨਾਂ ਦੇ ਉੱਪਰੋਂ ਲੰਘ ਰਹੀ ਇਸ 11 ਕੇ.ਵੀ. ਲਾਈਨ ਤੋਂ ਉਨ੍ਹਾਂ ਨੂੰ ਤੁਰੰਤ ਨਿਜਾਤ ਦਿਵਾਈ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਸਕੇ। ਦੂਜੇ ਪਾਸੇ ਉਦਯੋਗਪਤੀਆਂ ਨੇ ਕਿਹਾ ਕਿ ਇਸ ਸਮੱਸਿਆ ਦਾ ਸਥਾਈ ਹੱਲ ਲਾਈਨ ਨੂੰ ਹੋਰ ਪਾਸੇ ਤਬਦੀਲ ਕਰਨ ਦੀ ਬਜਾਏ ਇਸ ਨੂੰ ਪੱਕਾ ਤੇ ਸੁਰੱਖਿਅਤ ਕਰਨ ਵਿਚ ਹੈ। ਉਨ੍ਹਾਂ ਕਿਹਾ ਕਿ ਜੇਕਰ ਲਾਈਨ ਨੂੰ ਕਿਸੇ ਹੋਰ ਰਸਤੇ ਤਬਦੀਲ ਕੀਤਾ ਜਾਂਦਾ ਹੈ ਤਾਂ ਵੱਡੀ ਗਿਣਤੀ ਵਿਚ ਦਰਖਤਾਂ ਦੀ ਕਟਾਈ ਕਰਨੀ ਪੈ ਸਕਦੀ ਹੈ, ਜਿਸ ਨਾਲ ਵਾਤਾਵਰਨ ਨੂੰ ਵੀ ਨੁਕਸਾਨ ਹੋਵੇਗਾ। ਇਸ ਲਈ ਉਨ੍ਹਾਂ ਮੰਗ ਕੀਤੀ ਕਿ ਬਿਜਲੀ ਵਿਭਾਗ ਵਲੋਂ ਤੁਰੰਤ ਇਸ ਲਾਈਨ ਨੂੰ ਪੱਕਾ ਅਤੇ ਸੁਰੱਖਿਅਤ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਜਾਨ ਨੂੰ ਬਣੇ ਖ਼ਤਰੇ ਦੇ ਨਾਲ-ਨਾਲ ਉਦਯੋਗਾਂ ਨੂੰ ਆ ਰਹੀ ਵਾਰ-ਵਾਰ ਦੀ ਬਿਜਲੀ ਸਮੱਸਿਆ ਦਾ ਵੀ ਸਥਾਈ ਹੱਲ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਖੰਨਾ ਮੌਕੇ ’ਤੇ ਆ ਕੇ ਖ਼ੁਦ ਜਾਂਚ ਕਰਨ, ਜੋ ਗ਼ਲਤ ਹੋਵੇ ਉਸ ਨੂੰ ਗ਼ਲਤ ਕਹਿਣ-ਭਲਵਾਨ ਲੱਕੀ ਸਲਾਣਾ ਅਗਲੀ ਖ਼ਬਰ ਲਾਲ ਸਿੰਘ ਲਾਲੀ ਨੂੰ ਇੰਜੀ. ਟੋਹੜਾ ਨੇ ਦਿੱਤੀ ਵਧਾਈ
Ad Position 24