05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮਾਨਵ ਭਲਾਈ ਮੰਚ ਅਮਲੋਹ ਨੇ ਸਥਾਪਨਾ ਦਿਵਸ ਮਨਾਇਆ

ਅਮਲੋਹ, 4 ਅਕਤੂਬਰ (ਕੇਵਲ ਸਿੰਘ)- ਮਾਨਵ ਭਲਾਈ ਮੰਚ ਵਲੋਂ ਪਿਛਲੇ 22 ਸਾਲ ਤੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜ ਸ਼ਲਾਘਾਯੋਗ ਹਨ, ਜਿਸ ਤੋਂ ਸਾਨੂੰ ਸੇਧ ਲੈਣ ਦੀ ਜ਼ਰੂਰਤ ਹੈ। ਇਹ ਗੱਲ ਐਸ.

Ad Position 21
No active advertisement
ਅਜੀਤ ਡੈਸਕ 05-10-2026
ਅਮਲੋਹ, 4 ਅਕਤੂਬਰ (ਕੇਵਲ ਸਿੰਘ)- ਮਾਨਵ ਭਲਾਈ ਮੰਚ ਵਲੋਂ ਪਿਛਲੇ 22 ਸਾਲ ਤੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜ ਸ਼ਲਾਘਾਯੋਗ ਹਨ, ਜਿਸ ਤੋਂ ਸਾਨੂੰ ਸੇਧ ਲੈਣ ਦੀ ਜ਼ਰੂਰਤ ਹੈ। ਇਹ ਗੱਲ ਐਸ. ਡੀ. ਐਮ. ਦਫ਼ਤਰ ਦੇ ਸੇਵਾ ਮੁਕਤ ਰੀਡਰ ਜਗਨ ਨਾਥ ਪੁਰੀ, ਸੇਵਾ ਮੁਕਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸਤੀਸ ਕੁਮਾਰ ਵਰਮਾ ਅਤੇ ਗਊ ਸੇਵਾ ਸਮਿਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ ਨੇ ਮੰਚ ਦੇ ਸਥਾਪਨਾ ਦਿਵਸ ਸਮਾਗਮ ਵਿਚ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਹੀ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਅਕਤੂਬਰ 2004 ਵਿਚ ਮੰਚ ਦੀ ਸਥਾਪਨਾ ਸਵਰਗੀ ਸਮਾਜ ਸੇਵੀ ਸੋਹਨ ਲਾਲ ਪੁਰੀ ਅਤੇ ਸੋਮ ਨਾਥ ਲੁਟਾਵਾ ਦੇ ਯਤਨਾਂ ਨਾਲ ਹੋਈ ਅਤੇ 14 ਮੈਂਬਰਾਂ ਵਲੋਂ ਇਸ ਕਾਰਜ ਦੀ ਸ਼ੁਰੂਆਤ ਕਰਦੇ ਹੋਏ ਹਰ ਮਹੀਨੇ 102 ਲੋੜਵੰਦ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਣ ਨਾਲ ਕੀਤੀ ਗਈ ਜੋ ਲਗਾਤਾਰ ਅੱਜ ਵੀ ਜਾਰੀ ਹੈ। ਉਨ੍ਹਾਂ ਸਵਰਗੀ ਸੋਮ ਨਾਥ ਲੁਟਾਵਾ ਵਲੋਂ ਮੰਚ ਨੂੰ ਦਿੱਤੀ ਸਹਾਇਤਾ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ ਤੇ ਡਾ. ਅਰਜਨ ਸਿੰਘ ਨੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਦੱਸਿਆ ਕਿ ਮੰਚ ਵਲੋਂ ਅਮਲੋਹ ਅਤੇ ਪਿੰਡਾਂ ਵਿਚ 13 ਮੁਫ਼ਤ ਅੱਖਾਂ ਦੇ ਕੈਪ ਲਗਾਏ ਗਏ। ਉਨ੍ਹਾਂ ਦੱਸਿਆ ਕਿ ਜੰਮੂ ਕਸ਼ਮੀਰ ਦੇ ਸ਼ਰਨਾਰਥੀਆਂ ਲਈ 13 ਟਰੱਕ ਸਮਾਨ ਅਤੇ ਗਰਮ ਕੱਪੜੇ ਆਦਿ ਜੰਮੂ ਕਸ਼ਮੀਰ ਵਿਚ ਜਾ ਕੇ ਵੰਡੇ ਗਏ। ਇਸ ਮੌਕੇ ਲੱਡੂ ਵੰਡ ਕੇ ਮੰਚ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਮੰਚ ਵਲੋਂ ਜਿੱਥੇ 90 ਦੇ ਕਰੀਬ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਗਿਆ ਉੱਥੇ ਸਮਾਜ ਸੇਵੀ ਰਮੇਸ਼ ਕੁਮਾਰ ਗੁਪਤਾ ਦੇ ਸਹਿਯੋਗ ਨਾਲ 65 ਲੋੜਵੰਦ ਬੱਚਿਆਂ ਨੂੰ ਕੱਪੜੇ ਵੀ ਵੰਡੇ ਗਏ। ਇਸ ਮੌਕੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਡਾ. ਅਰਜਨ ਸਿੰਘ, ਭੂਸ਼ਨ ਸ਼ਰਮਾ, ਮਦਨ ਮੋਹਨ ਅਬਰੋਲ, ਰਿਟ. ਇੰਸਪੈਕਟਰ ਮੇਜਰ ਸਿੰਘ, ਰਿਟ. ਇੰਸਪੈਕਟਰ ਸਰਬਜੀਤ ਸਿੰਘ ਖਨਿਆਣ, ਰਿਟ. ਇੰਸਪੈਕਟਰ ਅਮਰਜੀਤ ਸਿੰਘ, ਭਗਵਾਨ ਸਿੰਘ, ਜਗਦੀਸ ਚੰਦ ਵਰਮਾ, ਮਨਦੀਪ ਪੁਰੀ ਤੇ ਅਜੇ ਕੁਮਾਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਦਮਦਮੀ ਟਕਸਾਲ ਵਲੋਂ ਸੇਵਕ ਜਥੇ ਦਾ ਵਿਸਥਾਰ, ਭਾਈ ਸਤਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬਣੇ ਅਗਲੀ ਖ਼ਬਰ ਸਵ. ਮਲਕੀਤ ਕੌਰ ਨੂੰ ਸ਼ਰਧਾਂਜਲੀਆਂ ਭੇਟ
Ad Position 24