05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਲਾਲ ਸਿੰਘ ਲਾਲੀ ਨੂੰ ਇੰਜੀ. ਟੋਹੜਾ ਨੇ ਦਿੱਤੀ ਵਧਾਈ

ਮੰਡੀ ਗੋਬਿੰਦਗੜ੍ਹ, 4 ਅਕਤੂਬਰ (ਰਾਜੇਸ਼ ਸ਼ਰਮਾ, ਇਕਬਾਲਦੀਪ ਸੰਧੂ)- ਭਾਰਤੀ ਜਨਤਾ ਪਾਰਟੀ ਦੇ ਹਲਕਾ ਅਮਲੋਹ ਦੇ ਇੰਚਾਰਜ ਤੇ ਸੂਬਾ ਕੋ-ਆਰਡੀਨੇਟਰ ਇੰਜੀ. ਕੰਵਰਵੀਰ ਸਿੰਘ ਟੋਹੜਾ ਨੇ ਭਾਜਪਾ ਦੇ ਮਿਹਨਤੀ ਤੇ ਸਮਰਪਿਤ ਆਗੂ ਲਾਲ ਸਿੰਘ ਲਾਲੀ ਨੂੰ ਭਾਜਪਾ ਓ.

Ad Position 21
No active advertisement
ਅਜੀਤ ਡੈਸਕ 05-10-2026
ਮੰਡੀ ਗੋਬਿੰਦਗੜ੍ਹ, 4 ਅਕਤੂਬਰ (ਰਾਜੇਸ਼ ਸ਼ਰਮਾ, ਇਕਬਾਲਦੀਪ ਸੰਧੂ)- ਭਾਰਤੀ ਜਨਤਾ ਪਾਰਟੀ ਦੇ ਹਲਕਾ ਅਮਲੋਹ ਦੇ ਇੰਚਾਰਜ ਤੇ ਸੂਬਾ ਕੋ-ਆਰਡੀਨੇਟਰ ਇੰਜੀ. ਕੰਵਰਵੀਰ ਸਿੰਘ ਟੋਹੜਾ ਨੇ ਭਾਜਪਾ ਦੇ ਮਿਹਨਤੀ ਤੇ ਸਮਰਪਿਤ ਆਗੂ ਲਾਲ ਸਿੰਘ ਲਾਲੀ ਨੂੰ ਭਾਜਪਾ ਓ. ਬੀ. ਸੀ. ਮੋਰਚਾ ਪੰਜਾਬ ਦਾ ਸਹਿ-ਕੈਸ਼ੀਅਰ ਨਿਯੁਕਤ ਕੀਤੇ ਜਾਣ ’ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਟੋਹੜਾ ਵਲੋਂ ਲਾਲ ਸਿੰਘ ਲਾਲੀ ਦਾ ਸਿਰੋਪਾਉ ਭੇਟ ਕਰਕੇ ਸਨਮਾਨ ਵੀ ਕੀਤਾ। ਇੰਜੀ. ਕੰਵਰਵੀਰ ਸਿੰਘ ਟੋਹੜਾ ਨੇ ਕਿਹਾ ਕਿ ਲਾਲ ਸਿੰਘ ਲਾਲੀ ਲੰਬੇ ਸਮੇਂ ਤੋਂ ਭਾਜਪਾ ਪ੍ਰਤੀ ਪੂਰੀ ਤਨਦੇਹੀ ਤੇ ਵਫ਼ਾਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਉਹ ਮੰਡੀ ਗੋਬਿੰਦਗੜ੍ਹ ਅਤੇ ਹਲਕਾ ਅਮਲੋਹ ਵਿਚ ਲੋਕਾਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਣ ਦੇ ਨਾਲ-ਨਾਲ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਾਮਲ ਹੁੰਦੇ ਰਹੇ ਹਨ। ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਅਤੇ ਮਿਹਨਤ ਨੂੰ ਦੇਖਦਿਆਂ ਸੰਗਠਨ ਵਲੋਂ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਲਾਲ ਸਿੰਘ ਲਾਲੀ ਦੀ ਨਿਯੁਕਤੀ ਨਾਲ ਹਲਕਾ ਅਮਲੋਹ ਸਮੇਤ ਪੰਜਾਬ ਵਿਚ ਓ.ਬੀ.ਸੀ. ਮੋਰਚੇ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਲਾਲੀ ਨਵੀਂ ਜ਼ਿੰਮੇਵਾਰੀ ਨੂੰ ਇਮਾਨਦਾਰੀ, ਮਿਹਨਤ ਅਤੇ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਪਾਰਟੀ ਤੇ ਸਮਾਜ ਦੀ ਸੇਵਾ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣਗੇ। ਇਸ ਮੌਕੇ ਅਮਰਿੰਦਰ ਸਿੰਘ ਮਾਕਨ, ਪੁਨੀਤ ਮਹਾਵਰ, ਅੰਕਿਤ ਗਾਖੀਰ, ਵਿਪਨ ਕੁਮਾਰ ਸਮੇਤ ਭਾਜਪਾ ਆਗੂ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਵੀਂ ਅਨਾਜ ਮੰਡੀ ਅਮਲੋਹ ਤੋਂ ਹਰੀਪੁਰ ਤੱਕ ਸੈਂਕੜੇ ਪਰਿਵਾਰਾਂ ਦੀ ਜਾਨ ਜੋਖ਼ਮ ’ਚ, ਅਕਸਰ ਹੁੰਦੀ ਰਹਿੰਦੀ ਹੈ ਸਪਾਰਕਿੰਗ ਤੇ... ਅਗਲੀ ਖ਼ਬਰ ਪੁਲਿਸ ਵਲੋਂ ਨਾਬਾਲਗ ਨੂੰ ਭਜਾਉਣ ਦੇ ਦੋਸ਼ ’ਚ ਮੁਕੱਦਮਾ ਦਰਜ
Ad Position 24