05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਖੰਨਾ ਮੌਕੇ ’ਤੇ ਆ ਕੇ ਖ਼ੁਦ ਜਾਂਚ ਕਰਨ, ਜੋ ਗ਼ਲਤ ਹੋਵੇ ਉਸ ਨੂੰ ਗ਼ਲਤ ਕਹਿਣ-ਭਲਵਾਨ ਲੱਕੀ ਸਲਾਣਾ

ਅਮਲੋਹ, 4 ਅਕਤੂਬਰ (ਕੇਵਲ ਸਿੰਘ)-ਪਿੰਡ ਸਲਾਣਾ ਦੇ ਇਕ ਪਰਿਵਾਰ ਵਿਚ ਜ਼ਮੀਨ ਦੀ ਵੰਡ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਵਿਵਾਦ ਦੇ ਮਾਮਲੇ ਵਿਚ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਅਮਲੋਹ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਥਾਣਾ ਅਮਲੋਹ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਮੌਕੇ ਰਾਜੂ ਖੰਨਾ ਸਮੇਤ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਪੁਲਿਸ ਕਾਰਵਾਈ ’ਤੇ ਸਵਾਲ ਚੁੱਕਦਿਆਂ ਮਾਮਲੇ ਦੀ ਨਿਰਪੱਖ ਜਾਂਚ ਕਰਨ ਅਤੇ ਦੋਵਾਂ ਧਿਰਾਂ ਵਿਰੁੱਧ ਬਰਾਬਰ ਕਾਰਵਾਈ ਕਰਨ ਦੀ ਮੰਗ ਕੀਤੀ।

Ad Position 21
No active advertisement
ਅਜੀਤ ਡੈਸਕ 05-10-2026
ਅਮਲੋਹ, 4 ਅਕਤੂਬਰ (ਕੇਵਲ ਸਿੰਘ)-ਪਿੰਡ ਸਲਾਣਾ ਦੇ ਇਕ ਪਰਿਵਾਰ ਵਿਚ ਜ਼ਮੀਨ ਦੀ ਵੰਡ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਵਿਵਾਦ ਦੇ ਮਾਮਲੇ ਵਿਚ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਅਮਲੋਹ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਥਾਣਾ ਅਮਲੋਹ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਮੌਕੇ ਰਾਜੂ ਖੰਨਾ ਸਮੇਤ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਪੁਲਿਸ ਕਾਰਵਾਈ ’ਤੇ ਸਵਾਲ ਚੁੱਕਦਿਆਂ ਮਾਮਲੇ ਦੀ ਨਿਰਪੱਖ ਜਾਂਚ ਕਰਨ ਅਤੇ ਦੋਵਾਂ ਧਿਰਾਂ ਵਿਰੁੱਧ ਬਰਾਬਰ ਕਾਰਵਾਈ ਕਰਨ ਦੀ ਮੰਗ ਕੀਤੀ। ਧਰਨੇ ਦੌਰਾਨ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਦੋਸ਼ ਲਗਾਇਆ ਕਿ ਪਿੰਡ ਸਲਾਣਾ ਵਿਚ ਪਰਿਵਾਰਕ ਜ਼ਮੀਨੀ ਵਿਵਾਦ ਨੂੰ ਲੈ ਕੇ ਕਈ ਸਾਲ ਪਹਿਲਾਂ ਦੋਵਾਂ ਧਿਰਾਂ ਵਿਚਕਾਰ ਆਪਸੀ ਸਹਿਮਤੀ ਨਾਲ ਸਮਝੌਤਾ ਹੋਇਆ ਸੀ। ਇਸ ਦੇ ਬਾਵਜੂਦ ਮੁੜ ਸ਼ਿਕਾਇਤ ਹੋਣ ਤੋਂ ਬਾਅਦ ਪੁਲਿਸ ਵਲੋਂ ਇੱਕ ਧਿਰ ਖ਼ਿਲਾਫ਼ ਇਕਪਾਸੜ ਕਾਰਵਾਈ ਕੀਤੀ ਗਈ ਅਤੇ ਪਿਉ-ਪੁੱਤ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇਕਰ ਮਾਮਲੇ ਵਿੱਚ ਧਾਰਾ 7/51 ਤਹਿਤ ਕਾਰਵਾਈ ਕੀਤੀ ਗਈ ਹੈ ਤਾਂ ਦੋਵਾਂ ਧਿਰਾਂ ਖ਼ਿਲਾਫ਼ ਬਰਾਬਰ ਕਾਨੂੰਨੀ ਕਾਰਵਾਈ ਕੀਤੀ ਜਾਵੇ। ਰਾਜੂ ਖੰਨਾ ਨੇ ਇਸ ਮਾਮਲੇ ਵਿਚ ਹਲਕਾ ਅਮਲੋਹ ਦੇ ਵਿਧਾਇਕ ਦੀ ਕਥਿਤ ਸਿਆਸੀ ਦਖ਼ਲਅੰਦਾਜ਼ੀ ਹੋਣ ਦੇ ਦੋਸ਼ ਵੀ ਲਗਾਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਸਬੰਧਿਤ ਵਰਕਰਾਂ ਨੂੰ ਵੱਖ-ਵੱਖ ਥਾਣਿਆਂ ਵਿਚ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਿਸੇ ਵੀ ਸਿਆਸੀ ਦਬਾਅ ਤੋਂ ਬਿਨਾਂ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ। ਰਾਜੂ ਖੰਨਾ ਨੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਹਲਕੇ ਅੰਦਰ ਨਸ਼ਿਆਂ ਦੀ ਵਿੱਕਰੀ, ਮੱਝਾਂ ਅਤੇ ਮੋਟਰਸਾਈਕਲਾਂ ਦੀਆਂ ਚੋਰੀਆਂ ਤੋਂ ਇਲਾਵਾ ਔਰਤਾਂ ਦੀਆਂ ਚੈਨੀਆਂ ਲਾਹੇ ਜਾਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਇਨ੍ਹਾਂ ਮਾਮਲਿਆਂ ਵਿਚ ਕਥਿਤ ਤੌਰ ’ਤੇ ਲੋੜੀਂਦੀ ਕਾਰਵਾਈ ਨਹੀਂ ਕੀਤੀ ਜਾ ਰਹੀ, ਜਦਕਿ ਇਕ ਬੇਕਸੂਰ ਵਿਅਕਤੀ ਖ਼ਿਲਫ਼ ਕਾਰਵਾਈ ਨੂੰ ਜਲਦ ਅਮਲ ਵਿਚ ਲਿਆਂਦਾ ਗਿਆ ਹੈ। ਕੀ ਕਹਿਣਾ ਹੈ ਦੂਸਰੀ ਧਿਰ ਦਾ- ਉੱਧਰ, ਜ਼ਮੀਨੀ ਵਿਵਾਦ ਸਬੰਧੀ ਭਲਵਾਨ ਯਾਦਵਿੰਦਰ ਸਿੰਘ ਲੱਕੀ ਸਲਾਣਾ ਨੇ ਦੂਸਰੀ ਧਿਰ ਦਾ ਪੱਖ ਰੱਖਦਿਆਂ ਰਾਜੂ ਖੰਨਾ ਵਲੋਂ ਲਗਾਏ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਨਰਿੰਦਰ ਸਿੰਘ ਅਤੇ ਉਸ ਦੇ ਭਰਾ ਪ੍ਰੇਮਦੀਪ ਸਿੰਘ ਵਿਚਕਾਰ ਜ਼ਮੀਨ ਦੀ ਵੰਡ ਨੂੰ ਲੈ ਕੇ 30 ਜੂਨ ਨੂੰ ਪੰਚਾਇਤ , ਪੁਲਿਸ ਮੁਲਾਜ਼ਮਾਂ ਅਤੇ ਮੁਹਤਬਰ ਵਿਅਕਤੀਆਂ ਦੀ ਮੌਜੂਦਗੀ ਵਿਚ ਸਹਿਮਤੀ ਬਣੀ ਸੀ। ਇਸ ਤਹਿਤ ਮੌਜੂਦਾ ਜ਼ਮੀਨ ਨੂੰ ਅੱਧੋ-ਅੱਧ ਵੰਡਣ ਅਤੇ ਨਕਸ਼ੇ ਅਨੁਸਾਰ ਵੱਟ ਪਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਦੂਸਰੀ ਧਿਰ ਅਨੁਸਾਰ ਕਾਨੂੰਗੋ ਵਲੋਂ ਨਿਸ਼ਾਨਦੇਹੀ ਕਰਨ ਤੋਂ ਬਾਅਦ ਨਰਿੰਦਰ ਸਿੰਘ ਵਲੋਂ ਕਰੀਬ 15-16 ਫੁੱਟ ਵੱਧ ਜ਼ਮੀਨ ਵਿਚ ਵੱਟ ਪਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਪੰਚਾਇਤ ਦੀ ਸਹਿਮਤੀ ਨਾਲ ਉਸ ਵੱਟ ਨੂੰ ਹਟਾ ਕੇ ਕਾਨੂੰਗੋ ਵਲੋਂ ਕੀਤੀ ਗਈ ਮਿਣਤੀ ਅਨੁਸਾਰ ਮੁੜ ਵੱਟ ਪਾਈ ਗਈ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਨੂੰ ਵੱਟ ਨਾਲ ਛੇੜਛਾੜ ਨਾ ਕਰਨ ਲਈ ਕਿਹਾ ਗਿਆ ਸੀ। ਦੂਸਰੀ ਧਿਰ ਨੇ ਦੋਸ਼ ਲਗਾਇਆ ਕਿ ਇਸ ਦੇ ਬਾਵਜੂਦ ਨਰਿੰਦਰ ਸਿੰਘ ਵਲੋਂ ਪ੍ਰੇਮਦੀਪ ਸਿੰਘ ਵਾਲੀ ਜਗ੍ਹਾ ਦੀ ਵੱਟ ਤੋੜ ਕੇ ਪਾਣੀ ਛੱਡ ਦਿੱਤਾ ਗਿਆ, ਜਿਸ ਕਾਰਨ ਫਸਲ ਬੀਜਣ ਵਾਲੀ ਜਗ੍ਹਾ ਪ੍ਰਭਾਵਿਤ ਹੋਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵੀਡੀਓ ਵੀ ਮੌਜੂਦ ਹੈ ਅਤੇ ਲੋੜ ਪੈਣ ’ਤੇ ਇਹ ਸਬੂਤ ਪੇਸ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਰਾਜੂ ਖੰਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੌਕੇ ’ਤੇ ਆ ਕੇ ਖ਼ੁਦ ਸਾਰੀ ਸਥਿਤੀ ਦੀ ਜਾਂਚ ਕਰਨ ਅਤੇ ਜੋ ਧਿਰ ਗ਼ਲਤ ਹੋਵੇ, ਉਸ ਨੂੰ ਗ਼ਲਤ ਕਹਿਣ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਮਾਮਲੇ ਵਿਚ ਹਲਕਾ ਵਿਧਾਇਕ ਜਾਂ ਪੰਜਾਬ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਸਿਆਸੀ ਰੰਗ ਦੇਣ ਦੀ ਬਜਾਏ ਮੌਕੇ ਦੀ ਅਸਲ ਸਥਿਤੀ ਅਤੇ ਤੱਥਾਂ ਨੂੰ ਦੇਖ ਕੇ ਹੀ ਕੋਈ ਬਿਆਨ ਦਿੱਤਾ ਜਾਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਕਾਸੋ ਆਪ੍ਰੇਸ਼ਨ ਦੌਰਾਨ 18 ਤੋਂ ਵਧੇਰੇ ਮਾਮਲੇ ਦਰਜ ਕਰਕੇ 40 ਸ਼ੱਕੀ ਵਿਅਕਤੀ ਕੀਤੇ ਕਾਬੂ- ਡੀ. ਆਈ. ਜੀ. ਅਗਲੀ ਖ਼ਬਰ ਨਵੀਂ ਅਨਾਜ ਮੰਡੀ ਅਮਲੋਹ ਤੋਂ ਹਰੀਪੁਰ ਤੱਕ ਸੈਂਕੜੇ ਪਰਿਵਾਰਾਂ ਦੀ ਜਾਨ ਜੋਖ਼ਮ ’ਚ, ਅਕਸਰ ਹੁੰਦੀ ਰਹਿੰਦੀ ਹੈ ਸਪਾਰਕਿੰਗ ਤੇ...
Ad Position 24