03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਦਿੱਲੀ ਕਾਂਗਰਸ ਪੈ੍ਸ ਕਾਨਫ਼ਰੰਸ ’ਚ ਡਾ. ਮਨੋਹਰ ਸਿੰਘ ਦਾ ਨਾਂਅ ਗੂੰਜਿਆ

ਖਮਾਣੋਂ, 2 ਅਕਤੂਬਰ (ਮਨਮੋਹਣ ਸਿੰਘ ਕਲੇਰ)- ਅੱਜ ਕੱਲ੍ਹ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੀ ਚਰਚਾ ਸਿਖ਼ਰਾਂ ਤੇ ਹੈ ਉੱਥੇ ਹਰ ਪਾਰਟੀ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਰਹੀ ਹੈ ਉੱਥੇ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ਮਨੋਹਰ ਸਿੰਘ ਪਿਛਲੇ ਪੰਦਰਾਂ ਕੁ ਦਿਨਾਂ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨਾਲ ਸੰਪਰਕ ਵਧਾ ਰਹੇ ਹਨ, ਜਿਸ ਦਾ ਪਤਾ ਡਾ.

Ad Position 21
No active advertisement
ਡਾ. ਮਨੋਹਰ ਸਿੰਘ ਆਪਣੇ ਸਾਥੀ ਫੈਲੋਜ਼ ਨਾਲ ਦਿਖਾਈ ਦਿੰਦੇ ਹੋਏ। ਅਜੀਤ ਤਸਵੀਰ 03-10-2026
ਖਮਾਣੋਂ, 2 ਅਕਤੂਬਰ (ਮਨਮੋਹਣ ਸਿੰਘ ਕਲੇਰ)- ਅੱਜ ਕੱਲ੍ਹ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੀ ਚਰਚਾ ਸਿਖ਼ਰਾਂ ਤੇ ਹੈ ਉੱਥੇ ਹਰ ਪਾਰਟੀ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਰਹੀ ਹੈ ਉੱਥੇ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ਮਨੋਹਰ ਸਿੰਘ ਪਿਛਲੇ ਪੰਦਰਾਂ ਕੁ ਦਿਨਾਂ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨਾਲ ਸੰਪਰਕ ਵਧਾ ਰਹੇ ਹਨ, ਜਿਸ ਦਾ ਪਤਾ ਡਾ. ਮਨੋਹਰ ਸਿੰਘ ਦੀਆਂ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਵਿਚ ਲਗਾਤਾਰ ਘੁੰਮ ਰਹੀਆਂ ਤਸਵੀਰਾਂ ਜੱਗ ਜ਼ਾਹਿਰ ਕਰ ਰਹੀਆਂ ਹਨ। ਅਕਬਰ ਰੋਡ ਨਵੀਂ ਦਿੱਲੀ ਸਥਿਤ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ ਆਲ ਇੰਡੀਆ ਪ੍ਰੋਫੈਸ਼ਨਲ ਕਾਂਗਰਸ ਵਲੋਂ ਇਕ ਪੈ੍ਸ ਕਾਨਫ਼ਰੰਸ ਕੀਤੀ ਗਈ ਜਿਸ ਵਿਚ ਏ.ਆਈ.ਪੀ.ਸੀ. ਦੇ ਚੇਅਰਮੈਨ ਸਾਬਕਾ ਸੰਸਦ ਮਧੂ ਯਾਸਕੀ ਗੌਡ ਅਤੇ ਸਾਬਕਾ ਚੇਅਰਮੈਨ ਤੇ ਤੇਲੰਗਾਨਾ ਤੋਂ ਰਾਜ ਸਭਾ ਮੈਂਬਰ ਪ੍ਰਵੀਨ ਚੱਕਰਵਰਤੀ ਨੇ ਪਿਛਲੇ ਸਾਲ ਸ਼ੁਰੂ ਕੀਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਂਅ ਤੇ ਸਾਰੇ ਦੇਸ਼ ਵਿਚੋਂ ਚੁਣੇ ਪੰਜਾਹ ਫੈਲੋਜ਼ ਬਾਰੇ ਜਾਣਕਾਰੀ ਦਿੱਤੀ, ਜਿਸ ਵਿਚ ਡਾ. ਮਨੋਹਰ ਸਿੰਘ ਦਾ ਨਾਂਅ ਵੀ ਸ਼ਾਮਲ ਸੀ। ਇਸ ਪੈ੍ਸ ਕਾਨਫ਼ਰੰਸ ਦੌਰਾਨ ਚੇਅਰਮੈਨ ਮਧੂ ਯਾਸ਼ਿਕ ਗੌਡ ਨੇ ਪਿਛਲੇ ਸਾਲ ਪੰਜਾਹ ਫੈਲੋਜ਼ ਨਾਲ ਕੰਮ ਕਰਨ ਅਤੇ ਉਨ੍ਹਾਂ ਦੀਆਂ ਯੋਗਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਲ ਇੰਡੀਆ ਪ੍ਰੋਫੈਸ਼ਨਲ ਕਾਂਗਰਸ ਨੇ ਅੱਗੇ ਨੂੰ ਵੀ ਇਹ ਪ੍ਰੋਗਰਾਮ ਜਾਰੀ ਰੱਖਣ ਦਾ ਐਲਾਨ ਕੀਤਾ। ਡਾ ਮਨੋਹਰ ਸਿੰਘ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਡਾ. ਮਨਮੋਹਨ ਸਿੰਘ ਫੈਲੋਜ਼ ਦੀ ਚੋਣ ਤੋਂ ਬਾਅਦ ਉਨ੍ਹਾਂ ਨੂੰ ਕਾਂਗਰਸ ਦੀ ਵਿਚਾਰਧਾਰਾ ਨੂੰ ਸਮਝਣ ਤੇ ਤਜਰਬੇਕਾਰ ਪ੍ਰੋਫੈਸ਼ਨਲ ਲੋਕ ਕਿਵੇਂ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾ ਸਕਦੇ ਹਨ, ਇਸ ਲਈ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਆਖਿਆ ਕਿ ਸਾਰੇ ਵਰਗਾਂ ਵਿਚੋਂ ਪੇਸ਼ੇਵਰ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਲਈ ਕੰਮ ਕਰਦੇ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਆਈ . ਕੇ . ਗੁਜਰਾਲ ਪੀ . ਟੀ . ਯੂ . ਵਧੀ ਹੋਈ ਪ੍ਰੀਖਿਆ ਫ਼ੀਸ ਤੁਰੰਤ ਵਾਪਸ ਲਵੇ - ਅਵਤਾਰ ਸਿੰਘ ਰਿਆ ਅਗਲੀ ਖ਼ਬਰ ਖਰੜ ਦੇ ਅੱਜ ਸਰੋਵਰ ਲਈ 94 ਕਰੋੜ ਰੁ. ਦੀ ਗ੍ਰਾਂਟ ਮਿਲਣ ਉਪਰੰਤ ਸੰਸਦ ਮੈਂਬਰ ਸੰਧੂ ਸ੍ਰੀ ਰਾਮ ਮੰਦਰ ਵਿਖੇ ਹੋਏ ਨਤਮਸਤਕ
Ad Position 24