ਧਰਮ ਨੂੰ ਧਾਰਮਿਕਤਾ ਦੇ ਮਾਰਗ ’ ਤੇ ਚੱਲ ਕੇ ਹੀ ਬਚਾਇਆ ਜਾ ਸਕਦਾ ਹੈ - ਪੁਨੀਤ ਮਹਾਰਾਜ
ਮੰਡੀ ਗੋਬਿੰਦਗੜ੍ਹ, 25 ਨਵੰਬਰ (ਇਕਬਾਲਦੀਪ ਸੰਧੂ)-ਸ਼ਿਵ ਮੰਦਿਰ ਵਿਖੇ ਪਿਛਲੇ ਅੱਠ ਦਿਨਾਂ ਤੋਂ ਚੱਲ ਰਹੀ ਸ੍ਰੀ ਰਾਮ ਕਥਾ ਦਾ ਸਮਾਪਨ ਵਿਸ਼ਵ ਹਿੰਦੂ ਪ੍ਰੀਸ਼ਦ ਮੰਡੀ ਗੋਬਿੰਦਗੜ੍ਹ ਵਲੋਂ ਕੀਤਾ ਗਿਆ। ਇਸ ਮੌਕੇ ਪੁਨੀਤ ਮਹਾਰਾਜ ਨੇ ਸ਼ਰਧਾਲੂਆਂ ਲਈ ਸ੍ਰੀ ਰਾਮ ਕਥਾ ਦਾ ਸੁਣਾਈ।
ਮੰਡੀ ਗੋਬਿੰਦਗੜ੍ਹ, 25 ਨਵੰਬਰ (ਇਕਬਾਲਦੀਪ ਸੰਧੂ)-ਸ਼ਿਵ ਮੰਦਿਰ ਵਿਖੇ ਪਿਛਲੇ ਅੱਠ ਦਿਨਾਂ ਤੋਂ ਚੱਲ ਰਹੀ ਸ੍ਰੀ ਰਾਮ ਕਥਾ ਦਾ ਸਮਾਪਨ ਵਿਸ਼ਵ ਹਿੰਦੂ ਪ੍ਰੀਸ਼ਦ ਮੰਡੀ ਗੋਬਿੰਦਗੜ੍ਹ ਵਲੋਂ ਕੀਤਾ ਗਿਆ। ਇਸ ਮੌਕੇ ਪੁਨੀਤ ਮਹਾਰਾਜ ਨੇ ਸ਼ਰਧਾਲੂਆਂ ਲਈ ਸ੍ਰੀ ਰਾਮ ਕਥਾ ਦਾ ਸੁਣਾਈ। ਉਨ੍ਹਾਂ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਸਾਰੇ ਮੇਜ਼ਬਾਨ ਪਰਿਵਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਧਰਮ ਦੀ ਰੱਖਿਆ ਕਰਨਾ, ਸਨਾਤਨ ਦੀ ਰੱਖਿਆ ਕਰਨਾ, ਸਨਾਤਨ ਨੂੰ ਪਿਆਰ ਕਰਨਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਬਣਨਾ ਹਰ ਕਿਸੇ ਦਾ ਫ਼ਰਜ਼ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਸ੍ਰੀ ਰਾਮ ਕਥਾ ਵਿਚ ਅਸ਼ੀਰਵਾਦ ਲੈਣ ਪਹੁੰਚੇ। ਇਸ ਮੌਕੇ ਪ੍ਰਧਾਨ ਗੋਪਾਲ ਕ੍ਰਿਸ਼ਨ ਬਾਂਸਲ ਵਲੋਂ ਧਾਰਮਿਕਤਾ ਦੇ ਇਸ ਕਾਰਜ ਵਿਚ ਸਹਿਯੋਗ ਦੇਣ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਰੇ ਮੈਂਬਰਾਂ, ਸਾਰੇ ਮੇਜ਼ਬਾਨ ਪਰਿਵਾਰਾਂ ਅਤੇ ਇਸ ਕਾਰਜ ’ਚ ਯੋਗਦਾਨ ਪਾਉਣ ਵਾਲੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਨੋਦ ਗੋਇਲ ਦੇ ਨਾਲ ਸ਼ਿਵ ਮੰਦਿਰ ਸੁਭਾਸ਼ ਨਗਰ ਮੰਦਰ ਕਮੇਟੀ ਦੇ ਪ੍ਰਧਾਨ ਸ਼ੰਕਰ ਲਾਲ ਗੁਪਤਾ, ਰੋਹਿਤ ਕੌਸ਼ਲ, ਜ਼ਿਲ੍ਹਾ ਸਕੱਤਰ ਸੁਨੀਲ ਮਿੱਤਲ, ਸਹਾਇਕ ਸਕੱਤਰ ਨਵੀਨ ਧਨੀ, ਸਕੱਤਰ ਮਨੋਜ ਗੁਪਤਾ, ਜ਼ਿਲ੍ਹਾ ਖ਼ਜ਼ਾਨਚੀ ਦੀਪਕ ਭਾਰਤੀ, ਕਪਿਲ ਬਾਂਸਲ, ਦੀਪਕ ਬਾਂਸਲ, ਸੁਰੇਸ਼ ਅਰੋੜਾ, ਗੁਲਜ਼ਾਰੀ ਲਾਲ ਗੁਪਤਾ, ਕ੍ਰਿਸ਼ਨ ਗਰਗ ਆਦਿ ਹਾਜ਼ਰ ਸਨ।