25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਤਲੋਕ ਆਸ਼ਰਮ ਖਮਾਣੋਂ ਵਲੋਂ ਸੁੱਖੇ ਮਾਜਰਾ ਗਊਸ਼ਾਲਾ ਲਈ 100 ਕੁਇੰਟਲ ਤੂੜੀ ਦੀ ਚੌਥੀ ਖੇਪ ਭੇਜੀ

ਖਮਾਣੋਂ, 25 ਸਤੰਬਰ (ਜੋਗਿੰਦਰ ਪਾਲ)-ਸਰਕਾਰੀ ਕੈਟਲ ਪੌਂਡ ਪਿੰਡ ਸੁੱਖੇ ਮਾਜਰਾ ਵਿਖੇ ਬੇਜ਼ਬਾਨ ਗਊਆਂ ਲਈ ਚਾਰੇ ਦੀ ਨਿਰੰਤਰ ਵਿਵਸਥਾ ਨੂੰ ਯਕੀਨੀ ਬਣਾਉਂਦਿਆਂ ਸਤਲੋਕ ਆਸ਼ਰਮ ਖਮਾਣੋਂ ਵਲੋਂ 100 ਕੁਇੰਟਲ ਤੂੜੀ ਦੀ ਚੌਥੀ ਖੇਪ ਗਊਸ਼ਾਲਾ ਵਿਚ ਪਹੁੰਚਾਈ ਗਈ। ਇਹ ਸੇਵਾ ਸੰਤ ਰਾਮਪਾਲ ਜੀ ਮਹਾਰਾਜ ਵਲੋਂ ਚਲਾਈ ਜਾ ਰਹੀ ਗਊ ਰੱਖਿਆ ਮੁਹਿੰਮ ਤਹਿਤ ਹਰ ਮਹੀਨੇ ਨਿਰੰਤਰ ਕੀਤੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 26-09-2026
ਖਮਾਣੋਂ, 25 ਸਤੰਬਰ (ਜੋਗਿੰਦਰ ਪਾਲ)-ਸਰਕਾਰੀ ਕੈਟਲ ਪੌਂਡ ਪਿੰਡ ਸੁੱਖੇ ਮਾਜਰਾ ਵਿਖੇ ਬੇਜ਼ਬਾਨ ਗਊਆਂ ਲਈ ਚਾਰੇ ਦੀ ਨਿਰੰਤਰ ਵਿਵਸਥਾ ਨੂੰ ਯਕੀਨੀ ਬਣਾਉਂਦਿਆਂ ਸਤਲੋਕ ਆਸ਼ਰਮ ਖਮਾਣੋਂ ਵਲੋਂ 100 ਕੁਇੰਟਲ ਤੂੜੀ ਦੀ ਚੌਥੀ ਖੇਪ ਗਊਸ਼ਾਲਾ ਵਿਚ ਪਹੁੰਚਾਈ ਗਈ। ਇਹ ਸੇਵਾ ਸੰਤ ਰਾਮਪਾਲ ਜੀ ਮਹਾਰਾਜ ਵਲੋਂ ਚਲਾਈ ਜਾ ਰਹੀ ਗਊ ਰੱਖਿਆ ਮੁਹਿੰਮ ਤਹਿਤ ਹਰ ਮਹੀਨੇ ਨਿਰੰਤਰ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਗਊਸ਼ਾਲਾ ਵਿਚ ਚਾਰੇ ਦੀ ਘਾਟ ਸਬੰਧੀ ਪਿੰਡ ਦੀ ਸਰਪੰਚ ਕਮਲੇਸ਼ ਦੇਵੀ ਅਤੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਾਮਧਨ ਬਾਂਠ ਵਲੋਂ ਸਹਾਇਤਾ ਦੀ ਅਪੀਲ ਕੀਤੀ ਗਈ ਸੀ। ਇਸ ਉਪਰੰਤ ਸਤਲੋਕ ਆਸ਼ਰਮ ਖਮਾਣੋਂ ਨੇ ਹਰ ਮਹੀਨੇ 100 ਕੁਇੰਟਲ ਤੂੜੀ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ। ਪਹਿਲੀਆਂ ਤਿੰਨ ਖੇਪਾਂ ਤੋਂ ਬਾਅਦ ਹੁਣ ਚੌਥੀ ਖੇਪ ਵੀ ਗਊਸ਼ਾਲਾ ਵਿਚ ਪਹੁੰਚ ਗਈ ਹੈ, ਜਿਸ ਨਾਲ ਉੱਥੇ ਰਹਿ ਰਹੀਆਂ ਗਊਆਂ ਲਈ ਚਾਰੇ ਦੀ ਲਗਾਤਾਰ ਵਿਵਸਥਾ ਨੂੰ ਮਜ਼ਬੂਤੀ ਮਿਲੀ ਹੈ। ਆਸ਼ਰਮ ਦੇ ਸੇਵਾਦਾਰਾਂ ਨੇ ਦੱਸਿਆ ਕਿ ਗਊ ਰੱਖਿਆ ਮੁਹਿੰਮ ਤਹਿਤ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਗਊਸ਼ਾਲਾਵਾਂ ਨੂੰ ਲੋੜ ਅਨੁਸਾਰ ਤੂੜੀ ਅਤੇ ਸੁੱਕਾ ਚਾਰਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਗਊਆਂ ਲਈ ਪੀਣ ਵਾਲੇ ਪਾਣੀ ਦੀ ਸਹੂਲਤ, ਸ਼ੈੱਡਾਂ ਦੀ ਉਸਾਰੀ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਸਮਾਜ ਸੇਵੀ ਡਾ. ਦਵਿੰਦਰ ਬਜਾੜ ਨੇ ਇਸ ਉਪਰਾਲੇ ਨੂੰ ਮਨੁੱਖਤਾ ਅਤੇ ਪਸ਼ੂ ਸੇਵਾ ਨਾਲ ਜੁੜਿਆ ਸ਼ਲਾਘਾਯੋਗ ਕਾਰਜ ਦੱਸਿਆ, ਜਦਕਿ ਪਵਨ ਦੇਵ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਸੇਵਾ ਦੀ ਅਸਲ ਮਹੱਤਤਾ ਉਸ ਦੀ ਨਿਰੰਤਰਤਾ ਵਿਚ ਹੁੰਦੀ ਹੈ। ਪਿੰਡ ਵਾਸੀਆਂ ਅਤੇ ਗਊਸ਼ਾਲਾ ਪ੍ਰਬੰਧਕਾਂ ਨੇ ਵੀ ਇਸ ਸੇਵਾ ਨੂੰ ਅੱਗੇ ਵੀ ਜਾਰੀ ਰਹਿਣ ਦੀ ਉਮੀਦ ਪ੍ਰਗਟਾਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਏ.ਬੀ.ਵੀ.ਪੀ ਇਕਾਈ ਨੇ ਪੰਜਾਬ ਦੇ ਰਾਜਪਾਲ ਨੂੰ ਵਿਦਿਆਰਥੀ ਭਲਾਈ ਅਤੇ ਯੂਨੀਵਰਸਿਟੀ ਦੇ ਵਿਕਾਸ ਸੰਬੰਧੀ... ਅਗਲੀ ਖ਼ਬਰ ਨਾਬਾਲਗ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੇਣ ਮਾਪੇ-ਟਰੈਫ਼ਿਕ ਇੰਚਾਰਜ
Ad Position 24