ਆਮਦਨ ਕਰ ਵਿਭਾਗ ਨੇ ਵਿਦੇਸ਼ੀ ਸੰਪਤੀਆਂ ਛੋਟੇ ਕਰਦਾਤਾ-2026 ਦੀ ਸਕੀਮ ਬਾਰੇ ਕੀਤਾ ਜਾਗਰੂਕ
ਪਟਿਆਲਾ, 13 ਨਵੰਬਰ (ਮਨਦੀਪ ਸਿੰਘ ਖਰੌੜ)-ਆਮਦਨ ਕਰ ਵਿਭਾਗ ਵਲੋਂ ਕਰਵਾਏ ਇਕ ਸਮਾਗਮ ਦੌਰਾਨ ਪਟਿਆਲਾ ਇਲਾਕੇ ਦੇ ਚਾਰਟਰਡ ਅਕਾਊਂਟੈਂਟ ਅਤੇ ਐਡਵੋਕੇਟ ਨੂੰ ਫਾਸਟ. ਡੀਐਸ ਸਕੀਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਪਟਿਆਲਾ, 13 ਨਵੰਬਰ (ਮਨਦੀਪ ਸਿੰਘ ਖਰੌੜ)-ਆਮਦਨ ਕਰ ਵਿਭਾਗ ਵਲੋਂ ਕਰਵਾਏ ਇਕ ਸਮਾਗਮ ਦੌਰਾਨ ਪਟਿਆਲਾ ਇਲਾਕੇ ਦੇ ਚਾਰਟਰਡ ਅਕਾਊਂਟੈਂਟ ਅਤੇ ਐਡਵੋਕੇਟ ਨੂੰ ਫਾਸਟ.ਡੀਐਸ ਸਕੀਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪਿ੍ਰੰਸੀਪਲ ਇਨਕਮ ਟੈਕਸ ਕਮਿਸ਼ਨਰ ਹਰਜਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਕਰਵਾਏ ਸਮਾਗਮ ਦੀ ਪ੍ਰਧਾਨਗੀ ਐਡੀਸ਼ਨਲ ਕਮਿਸ਼ਨਰ ਅਜੈ ਕੁਮਾਰ ਅਰੋੜਾ ਨੇ ਕੀਤੀ। ਇਸ ਸਮਾਗਮ ਵਿਚ ਡਿਪਟੀ ਕਮਿਸ਼ਨਰ ਨਰਿੰਦਰਪਾਲ ਸਿੰਘ, ਇਨਕਮ ਟੈਕਸ ਅਫ਼ਸਰ ਨਾਇਬ ਸਿੰਘ, ਰਜਨੀਸ਼ ਜੈਨ, ਕਪਿਲ ਕਿਸ਼ੋਰ ਅਤੇ ਹਾਕਮ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸੰਪਤੀਆਂ ਛੋਟੇ ਕਰਦਾਤਾ 2026 ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤਾਂ ਕਿ ਉਹ ਆਪਣੇ ਕਰਦਾਤਾਵਾਂ ਨੂੰ ਇਸ ਨਵੀਂ ਸਕੀਮ ਬਾਰੇ ਜਾਣੂੰ ਕਰਵਾਉਣ।