ਪਟਿਆਲਾ ਦੇ ਇਸ਼ਮੀਤ ਸਿੰਘ ਨੇ ਐਨ.ਡੀ.ਏ. ਦੀ ਪ੍ਰੀਖਿਆ ’ਚੋਂ 33ਵਾਂ ਰੈਂਕ ਕੀਤਾ ਹਾਸਿਲ
ਪਟਿਆਲਾ, 13 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਇਸ਼ਮੀਤ ਸਿੰਘ ਵਲੋਂ ਯੂ. ਪੀ.
ਪਟਿਆਲਾ, 13 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਇਸ਼ਮੀਤ ਸਿੰਘ ਵਲੋਂ ਯੂ.ਪੀ.ਐਸ.ਈ. ਐਨ.ਡੀ.ਏ. ਦੀ ਪ੍ਰੀਖਿਆ ’ਚੋਂ 33ਵਾਂ ਰੈਂਕ ਹਾਸਲ ਕਰਕੇ ਨਾਮਣਾ ਖੱਟਿਆ ਹੈ। ਦੱਸਣਯੋਗ ਹੈ ਕਿ ਇਸ਼ਮੀਤ ਸਿੰਘ ਦੇ ਪਿਤਾ ਰਮਨਦੀਪ ਸਿੰਘ ਜੋ ਕਿ ਬਲਬੇੜਾ ਪਿੰਡ ਦੀ ਕੋਆਪ੍ਰੇਟਿਵ ਬੈਂਕ ਵਿਚ ਮੈਨੇਜਰ ਹਨ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਇਸ਼ਮੀਤ ਦੀ ਭਾਰਤੀ ਫ਼ੌਜ ’ਚ ਲੈਫ਼ਟੀਨੈਂਟ ਵਜੋਂ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ਼ਮੀਤ ਵਲੋਂ ਯੂ.ਪੀ.ਐਸ.ਸੀ. ਐਨ.ਡੀ.ਏ. ਵਿਚੋਂ 33ਵਾਂ ਰੈਂਕ ਹਾਸਲ ਕੀਤਾ ਹੈ ਜੋ ਕਿ ਉਸ ਦੀ ਲੰਮੀ ਮਿਹਨਤ ਦਾ ਫਲ ਹੈ। ਇਸ ਮੌਕੇ ਇਸ਼ਮੀਤ ਸਿੰਘ ਵਲੋਂ ਆਪਣੇ ਮਾਪਿਆਂ ਦੇ ਆਸ਼ੀਰਵਾਦ ਤੇ ਅਧਿਆਪਕਾਂ ਦੀ ਸਿੱਖਿਆ ਨੂੰ ਆਪਣੀ ਸਫ਼ਲਤਾ ਦਾ ਕਾਰਨ ਦੱਸਿਆ।