ਨਾਬਾਲਗ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੇਣ ਮਾਪੇ-ਟਰੈਫ਼ਿਕ ਇੰਚਾਰਜ
ਸੰਘੋਲ, 25 ਸਤੰਬਰ (ਪਰਮਵੀਰ ਸਿੰਘ ਧਨੋਆ)-ਖੇਤਰ ਵਿਚ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਵਲੋਂ ਸਖ਼ਤੀ ਸ਼ੁਰੂ ਕੀਤੀ ਗਈ ਹੈ। ਟਰੈਫ਼ਿਕ ਇੰਚਾਰਜ ਖਮਾਣੋਂ ਰਾਜਵਿੰਦਰ ਸਿੰਘ ਨੇ ਕਿਹਾ ਕਿ ਖੇਤਰ ਵਿਚ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵੇਖਣ ਨੂੰ ਮਿਲ ਰਹੇ ਹਨ।
ਸੰਘੋਲ, 25 ਸਤੰਬਰ (ਪਰਮਵੀਰ ਸਿੰਘ ਧਨੋਆ)-ਖੇਤਰ ਵਿਚ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਵਲੋਂ ਸਖ਼ਤੀ ਸ਼ੁਰੂ ਕੀਤੀ ਗਈ ਹੈ। ਟਰੈਫ਼ਿਕ ਇੰਚਾਰਜ ਖਮਾਣੋਂ ਰਾਜਵਿੰਦਰ ਸਿੰਘ ਨੇ ਕਿਹਾ ਕਿ ਖੇਤਰ ਵਿਚ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵੇਖਣ ਨੂੰ ਮਿਲ ਰਹੇ ਹਨ। ਅਜਿਹੇ ਲੋਕ ਨਿਯਮਾਂ ਦੀ ਉਲੰਘਣਾ ਕਰਕੇ ਜਿੱਥੇ ਕਾਨੂੰਨ ਤੋੜਦੇ ਹਨ ਉੱਥੇ ਹੀ ਹੋਰਨਾਂ ਰਾਹਗੀਰਾਂ ਲਈ ਵੀ ਪਰੇਸ਼ਾਨੀ ਪੈਦਾ ਕਰਦੇ ਹਨ। ਟਰੈਫ਼ਿਕ ਇੰਚਾਰਜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਟਰੈਫ਼ਿਕ ਨਿਯਮਾਂ ਤੇ ਕਾਨੂੰਨ ਦੀ ਪਾਲਨਾ ਯਕੀਨੀ ਬਣਾਉਣ, ਅਜਿਹਾ ਕਰਨ ਨਾਲ ਜਿੱਥੇ ਚਲਾਨ ਤੋਂ ਬਚਾਅ ਹੁੰਦਾ ਹੈ ਉੱਥੇ ਹੀ ਹਾਦਸੇ ਦੌਰਾਨ ਕੀਮਤੀ ਜ਼ਿੰਦਗੀ ਸੁਰੱਖਿਅਤ ਹੁੰਦੀ ਹੈ। ਮਾਪਿਆਂ ਨੂੰ ਅਪੀਲ ਕੀਤੀ ਕਿ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਦੀ ਇਜਾਜ਼ਤ ਨਾ ਦੇਣ। ਨੌਜਵਾਨਾਂ ਨੂੰ ਆਖਿਆ ਕਿ ਤੇਜ਼ ਰਫ਼ਤਾਰ ਅਤੇ ਹੁੱਲੜਬਾਜ਼ੀ ਨਾ ਕਰਨ। ਇਸ ਦੌਰਾਨ ਸੰਘੋਲ ਨੇੜੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 60 ਜਣਿਆ ਦੇ ਚਲਾਨ ਕੀਤੇ ਗਏ।